ਬਟਾਲਾ (ਕਲਸੀ) : ਇੱਥੋਂ ਦੇ ਨੇੜਲੇ ਪਿੰਡ ਸੁਨੱਇਆ ਵਿਖੇ ਗੁਆਂਢੀਆਂ ਵਲੋਂ ਰਿਕਸ਼ਾ ਚਾਲਕ ਦੇ ਘਰ ਜਾ ਕੇ ਉਸ ਨੂੰ ਕੁੱਟਣ ਅਤੇ ਫਿਰ ਪਤਨੀ ਦੀ ਕੁੱਟਮਾਰ ਤੋਂ ਬਾਅਦ ਕੱਪੜੇ ਪਾੜਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਸੁਖਵਿੰਦਰ ਕੌਰ ਪਤਨੀ ਲਾਭ ਸਿੰਘ ਵਾਸੀ ਸੁਨੱਇਆ ਨੇ ਦੱਸਿਆ ਕਿ ਉਸ ਦਾ ਪਤੀ ਰਿਕਸ਼ਾ ਚਲਾਉਂਦਾ ਹੈ ਅਤੇ ਪਿੰਡ ਦੇ ਹੀ ਇਕ ਵਿਅਕਤੀ ਦੇ ਬੱਚਿਆਂ ਨੂੰ ਸਕੂਲ ਲੈ ਕੇ ਜਾਂਦਾ ਸੀ। ਉਸ ਨੇ ਦੱਸਿਆ ਕਿ ਮਹੀਨਾ ਪੂਰਾ ਹੋਣ ਉਪਰੰਤ ਜਦੋਂ ਉਸ ਦੇ ਪਤੀ ਨੇ ਉਕਤ ਵਿਅਕਤੀ ਤੋਂ ਪੈਸੇ ਮੰਗੇ ਤਾਂ ਉਸ ਨੇ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ।
ਸੁਖਵਿੰਦਰ ਕੌਰ ਨੇ ਦੱਸਿਆ ਕਿ ਇਸ ਦੇ ਉਲਟ ਉਕਤ ਵਿਅਕਤੀ ਨੇ ਸਾਥੀਆਂ ਸਣੇ ਉਸ ਦੇ ਘਰ ਆ ਕੇ ਉਸ ਦੇ ਪਤੀ ਨਾਲ ਕੁੱਟਮਾਰ ਕੀਤੀ। ਜਦੋਂ ਸੁਖਵਿੰਦਰ ਆਪਣੇ ਪਤੀ ਨੂੰ ਬਚਾਉਣ ਲਈ ਅੱਗੇ ਵਧੀ ਤਾਂ ਉਕਤ ਲੋਕਾਂ ਨੇ ਉਸ ਨੂੰ ਵੀ ਬੁਰੀ ਤਰ੍ਹਾਂ ਕੁੱਟਿਆ ਅਤੇ ਉਸ ਦੇ ਕੱਪੜੇ ਤੱਕ ਪਾੜ ਦਿੱਤੇ.
ਇਸ ਸੰਬੰਧੀ ਪੁਲਸ ਨੂੰ ਸ਼ਿਕਾਇਤ ਕੀਤੀ ਗਈ ਪਰ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋਈ। ਇਸ ਤੋਂ ਬਾਅਦ ਪੀੜਤ ਪਰਿਵਾਰ ਨੇ ਐੱਸ. ਐੱਸ. ਪੀ. ਪੀ ਦਫ਼ਤਰ ਜਾ ਕੇ ਐਸ. ਪੀ ਜਗਜੀਤ ਸਿੰਘ ਸਰੋਆ ਨੂੰ ਆਪਣੀ ਨਾਲ ਹੋਈ ਸਾਰੀ ਘਟਨਾ ਸੰਬੰਧੀ ਜਾਣਕਾਰੀ ਦਿੱਤੀ ਪਰ ਪੀੜਿਤ ਔਰਤ ਨੇ ਅੱਗੇ ਦੱਸਿਆ ਕਿ ਬੜੇ ਦੁੱਖ ਦ ਗੱਲ ਹੈ ਕਿ ਇੱਥੇ ਵੀ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ, ਜਿਸ ਕਾਰਨ ਉਹ ਦਰ-ਦਰ ਦੀਆਂ ਠੋਕਰਾਂ ਖਾਣ ਲਈ ਮਜ਼ਬੂਰ ਹਨ। ਪੀੜਤ ਪਰਿਵਾਰ ਨੇ ਮੰਗ ਕੀਤੀ ਹੈ ਕਿ ਉਨ੍ਹਾਂ ਦੀ ਸੁਣਵਾਈ ਕਰਕੇ ਇਨਸਾਫ ਦੁਆਇਆ ਜਾਵੇ।
ਪੁਲਸ ਨੇ ਕਾਬੂ ਕੀਤੀ ਔਰਤ, ਤਲਾਸ਼ੀ ਦੌਰਾਨ ਮਿਲੀ 7 ਕਿਲੋ ਭੁੱਕੀ
NEXT STORY