ਤਰਨਤਾਰਨ (ਰਮਨ)- ਇਕ ਪਾਸੇ ਪੁਲਸ ਪ੍ਰਸ਼ਾਸਨ ਵਲੋਂ ਸੜਕਾਂ ਉਪਰ ਵਾਰਦਾਤਾਂ ਨੂੰ ਰੋਕਣ ਅਤੇ ਲੋਕਾਂ ਦੀ ਮਦਦ ਲਈ ਸੜਕ ਸੁਰੱਖਿਆ ਫੋਰਸ ਤੈਨਾਤ ਕਰਦੇ ਹੋਏ ਨਵਾਂ ਕਦਮ ਚੁੱਕਿਆ ਗਿਆ ਹੈ ਪਰ ਇਸਦੇ ਉਲਟ ਦੂਜੇ ਪਾਸੇ ਨੈਸ਼ਨਲ ਹਾਈਵੇ ਉੱਪਰ ਰਾਤ ਸਮੇਂ ਗੱਡੀਆਂ ਖੋਹਣ ਵਾਲੇ ਗਿਰੋਹ ਨੂੰ ਨੱਥ ਪਾਉਣ ’ਚ ਜ਼ਿਲ੍ਹਾ ਪੁਲਸ ਅਸਫ਼ਲ ਸਾਬਤ ਹੋ ਰਹੀ ਹੈ। ਇਸ ਦੀ ਇਕ ਹੋਰ ਤਾਜ਼ਾ ਮਿਸਾਲ ਉਸ ਵੇਲੇ ਵੇਖਣ ਨੂੰ ਮਿਲੀ ਜਦੋਂ ਫਿਰੋਜ਼ਪੁਰ ਤੋਂ ਵਾਪਸ ਪਰਤ ਰਹੇ ਬਟਾਲਾ ਦੇ ਇਕ ਵਪਾਰੀ ਨੂੰ ਹਥਿਆਰਾਂ ਦੀ ਨੋਕ ਉੱਪਰ ਨਿਸ਼ਾਨਾ ਬਣਾਉਂਦੇ ਹੋਏ, ਉਸਦੀ ਗੱਡੀ ਤੋਂ ਇਲਾਵਾ ਸੋਨੇ ਦੀਆਂ ਮੁੰਦਰੀਆਂ ਅਤੇ 1 ਲੱਖ 80 ਹਜ਼ਾਰ ਰੁਪਏ ਖੋਹ ਲਏ ਗਏ। ਇਸ ਵਾਰਦਾਤ ਤੋਂ ਬਾਅਦ ਥਾਣਾ ਸਰਹਾਲੀ ਦੀ ਪੁਲਸ ਨੇ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਪਰਚਾ ਦਰਜ ਕਰਦੇ ਹੋਏ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਬੀਤੇ ਕਰੀਬ 6 ਮਹੀਨਿਆਂ ਦੌਰਾਨ ਅੰਮ੍ਰਿਤਸਰ-ਬਠਿੰਡਾ ਨੈਸ਼ਨਲ ਹਾਈਵੇ 54 ਵਿਖੇ ਥਾਣਾ ਸਰਹਾਲੀ ਤੋਂ ਥਾਣਾ ਹਰੀਕੇ ਦੇ ਇਲਾਕੇ ’ਚ ਕਰੀਬ ਇਕ ਦਰਜਨ ਲਗਜ਼ਰੀ ਗੱਡੀਆਂ ਅਤੇ ਟਰੱਕਾਂ ਨੂੰ ਖੋਹਿਆ ਜਾ ਚੁੱਕਾ ਹੈ।
ਇਹ ਵੀ ਪੜ੍ਹੋ : CM ਮਾਨ ਨੇ ਦੇਸ਼ ਦਾ ਮਾਣ ਵਧਾਉਣ ਵਾਲੇ ਪੰਜਾਬ ਦੇ 11 ਖਿਡਾਰੀਆਂ ਨੂੰ ਸੌਂਪੇ ਨਿਯੁਕਤੀ ਪੱਤਰ
ਰਜਿੰਦਰ ਕੁਮਾਰ ਪੁੱਤਰ ਸਤਪਾਲ ਨਿਵਾਸੀ ਬਟਾਲਾ ਨੇ ਦੱਸਿਆ ਕਿ ਉਹ ਪਲਾਸਟਿਕ ਤਿਰਪਾਲਾਂ ਦਾ ਕਾਰੋਬਾਰ ਕਰਦਾ ਹੈ ਅਤੇ ਬੀਤੇ ਕੱਲ੍ਹ ਆਪਣੇ ਕਾਰੋਬਾਰ ਦੇ ਸਿਲਸਿਲੇ ਵਿਚ ਆਪਣੀ ਕਾਰ ’ਚ ਸਵਾਰ ਹੋ 2 ਕਰਮਚਾਰੀਆਂ ਅਰਸਦ ਮੁਹੰਮਦ ਪੁੱਤਰ ਨਿਸਾਕਤ ਵਾਸੀ ਬਦਾਂਇਓ (ਉਤਰ ਪ੍ਰਦੇਸ਼) ਅਤੇ ਵਿੱਕੀ ਪੁੱਤਰ ਜਨਕ ਸਿੰਘ ਵਾਸੀ ਬਟਾਲਾ ਹਾਲ ਵਾਸੀਆਨ ਗ੍ਰੇਟਰ ਕੈਲਾਸ ਬਟਾਲਾ ਸਮੇਤ ਫਿਰੋਜ਼ਪੁਰ ਗਏ ਸਨ। ਇਸ ਦੌਰਾਨ ਰਾਤ ਕਰੀਬ 12:15 ਵਜੇ ਫਿਰੋਜ਼ਪੁਰ ਤੋਂ ਵਾਇਆ ਜੀਰਾ ਵਾਪਸ ਆ ਰਹੇ ਸਨ ਤਾਂ ਕਰੀਬ 2:10 ਵਜੇ ਰਾਤ ਜਦੋਂ ਉਨ੍ਹਾਂ ਦੀ ਕਾਰ ਅੰਮ੍ਰਿਤਸਰ-ਬਠਿੰਡਾ ਨੈਸ਼ਨਲ ਹਾਈਵੇ 54 ਨੇੜੇ ਸ਼ੇਰੇ ਪੰਜਾਬ ਢਾਬਾ ਪੁਜੇ ਤਾਂ ਪਿਛੋਂ ਇਕ ਕਰੇਟਾ ਵਰਗੀ ਕਾਰ ਆਈ, ਜਿਸ ਦੇ ਡਰਾਈਵਰ ਨੇ ਇੱਕਦਮ ਆਪਣੀ ਕਾਰ ਮੇਰੀ ਕਾਰ ਦੇ ਅੱਗੇ ਕਰ ਦਿੱਤੀ। ਜਿਸ ’ਚੋਂ ਦੋ ਵਿਅਕਤੀ ਉਤਰੇ ਜਿਨ੍ਹਾਂ ਵਿਚੋਂ ਇਕ ਸਰਦਾਰ ਵਿਅਕਤੀ ਸੀ, ਜਿਸ ਕੋਲ ਕਿਰਪਾਨ ਸੀ ਅਤੇ ਇਕ ਵਿਅਕਤੀ ਕੋਲ ਪਿਸਤੌਲ ਸੀ, ਜਿਨ੍ਹਾਂ ਨੇ ਜਾਨੋ ਮਾਰਨ ਦੀ ਧਮਕੀ ਦਿੰਦੇ ਹੋਏ ਉਸ ਦੀ ਕਾਰ ਤੋਂ ਇਲਾਵਾ ਹੱਥ ਵਿਚ ਪਾਈਆਂ ਦੋ ਸੋਨੇ ਦੀਆਂ ਮੁੰਦਰੀਆਂ, ਮੋਬਾਇਲ, ਜ਼ੇਬ ਵਿਚ ਮੌਜੂਦ 30 ਹਜ਼ਾਰ ਰੁਪਏ ਅਤੇ ਕਾਰ ਵਿਚ ਪਏ ਬੈਗ, ਜਿਸ ਵਿਚ ਡੇਢ ਲੱਖ ਰੁਪਏ ਦੀ ਰਾਸ਼ੀ ਮੌਜੂਦ ਸੀ ਨੂੰ ਲੈ ਕੇ ਮੌਕੇ ਤੋਂ ਫ਼ਰਾਰ ਹੋ ਗਏ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਦੀ ਕਾਰ ਪਿਛਲੀ ਨੰਬਰ ਪਲੇਟ ’ਤੇ ਮਿੱਟੀ ਮਲੀ ਹੋਈ ਸੀ, ਜੋ ਸਰਹਾਲੀ ਵਾਲੀ ਸਾਈਡ ਕਾਰ ਭਜਾ ਕੇ ਫ਼ਰਾਰ ਹੋ ਗਏ। ਘਰ ਵਿਚ ਹੋਰ ਜ਼ਰੂਰੀ ਦਸਤਾਵੇਜ਼ਾਂ ਤੋਂ ਇਲਾਵਾ ਬੈਂਕ ਦੇ ਏ.ਟੀ.ਐੱਮ ਕਾਰਡ ਵੀ ਮੌਜੂਦ ਸਨ।
ਇਹ ਵੀ ਪੜ੍ਹੋ : ਗੁਰਦੁਆਰਾ ਸਾਹਿਬ ਅੱਗੇ ਪੰਜਾਬ ਸਰਕਾਰ ਦੀਆਂ ਮਸ਼ਹੂਰੀ ਵਾਲੀਆਂ ਸਕ੍ਰੀਨਾਂ ਹਟਾਈਆਂ ਜਾਣ : SGPC ਦਾ ਬਿਆਨ
ਇਸ ਸਬੰਧੀ ਨਜ਼ਦੀਕੀ ਢਾਬੇ ਮਾਲਕ ਦੀ ਮਦਦ ਲੈਂਦੇ ਹੋਏ ਥਾਣਾ ਸਰਹਾਲੀ ਦੀ ਪੁਲਸ ਨੂੰ ਸੂਚਨਾ ਦਿੱਤੀ ਗਈ, ਜਿਸ ਤੋਂ ਬਾਅਦ ਪੁਲਸ ਨੇ ਮੌਕੇ ਤੇ ਪਹੁੰਚ ਕੇ ਅਗਲੇਰੀ ਜਾਂਚ ਸ਼ੁਰੂ ਕੀਤੀ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਸਰਹਾਲੀ ਦੇ ਜਾਂਚ ਅਧਿਕਾਰੀ ਬਲਜੀਤ ਸਿੰਘ ਨੇ ਦੱਸਿਆ ਕਿ ਇਸ ਵਾਰਦਾਤ ਤੋਂ ਬਾਅਦ ਪੁਲਸ ਵਲੋਂ ਸੀ.ਸੀ.ਟੀ.ਵੀ ਕੈਮਰੇ ਨੂੰ ਖੰਗਾਲਿਆ ਜਾ ਰਿਹਾ ਹੈ ਅਤੇ ਰਜਿੰਦਰ ਕੁਮਾਰ ਦੇ ਬਿਆਨਾਂ ਹੇਠ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।
ਇਹ ਵੀ ਪੜ੍ਹੋ : ਜਲਾਲਾਬਾਦ ’ਚ ਗੁੰਡਾਗਰਦੀ ਦਾ ਨੰਗਾ ਨਾਚ, 20 ਦੇ ਕਰੀਬ ਹਥਿਆਰਬੰਦਾਂ ਨੇ ਬੱਸ ਨੂੰ ਰੋਕ ਕੇ ਕੀਤੀ ਵੱਡੀ ਵਾਰਦਾਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
CM ਮਾਨ ਨੇ ਦੇਸ਼ ਦਾ ਮਾਣ ਵਧਾਉਣ ਵਾਲੇ ਪੰਜਾਬ ਦੇ 11 ਖਿਡਾਰੀਆਂ ਨੂੰ ਸੌਂਪੇ ਨਿਯੁਕਤੀ ਪੱਤਰ
NEXT STORY