ਜਲੰਧਰ (ਵੈੱਬਡੈਸਕ)— ਦਿਮਾਗੀ ਬੁਖਾਰ (ਮੈਨਿਨਜਾਈਟਿਸ) ਦੇ ਕਈ ਰੂਪ ਹਨ। ਬੈਕਟੀਰੀਅਲ, ਵਾਇਰਲ ਅਤੇ ਫੰਗਲ। ਬੈਕਟੀਰੀਅਲ ਮੈਨਿਨਜਾਈਟਿਸ ਸਰਦੀ-ਖਾਂਸੀ ਤੇ ਜ਼ੁਕਾਮ ਦੇ ਇਨਫੈਕਸ਼ਨ ਨਾਲ ਫੈਲਦਾ ਹੈ। ਐਂਟੀਬਾਇਟਿਕਸ ਨਾਲ ਇਨ੍ਹਾਂ ਦਾ ਇਲਾਜ ਕੀਤਾ ਜਾਂਦਾ ਹੈ। ਵਾਇਰਲ ਮੈਨਿਨਜਾਈਟਿਸ ਮੱਛਰ ਦੇ ਲੜਨ ਨਾਲ ਹੁੰਦਾ ਹੈ। ਸਾਧਾਰਨ ਬੁਖਾਰ ਵਾਂਗ ਇਸ ਦਾ ਇਲਾਜ ਹੁੰਦਾ ਹੈ। ਇਹ ਜ਼ਿਆਦਾ ਖਤਰਨਾਕ ਬੁਖਾਰ ਨਹੀਂ ਹੈ। ਫੰਗਲ ਮੈਨਿਨਜਾਈਟਿਸ ਦਿਮਾਗੀ ਬੁਖਾਰ ਹੈ। ਕਮਜ਼ੋਰ ਰੋਗ ਰੋਕੂ ਸਮਰੱਥਾ ਵਾਲਿਆਂ ਨੂੰ ਇਹ ਵਧ ਹੁੰਦਾ ਹੈ। ਜਾਣੋ ਇਸ ਦੇ ਕਾਰਨ ਤੇ ਇਲਾਜ ਬਾਰੇ।
ਬੀਮਾਰੀ ਦੇ ਕਾਰਨ
* ਜ਼ਿਆਦਾ ਭੀੜ-ਭੜੱਕੇ 'ਚ ਇਨਫੈਕਸ਼ਨ ਰੋਗੀ ਨਾਲ ਸੰਪਰਕ।
* ਰੋਗ ਰੋਕੂ ਸਮਰੱਥਾ ਕਮਜ਼ੋਰ ਹੋਣਾ, ਏਡਜ਼ ਅਤੇ ਕੈਂਸਰ ਰੋਗੀ ਨੂੰ ਇਹ ਰੋਗ ਆਸਾਨੀ ਨਾਲ ਹੋ ਜਾਂਦਾ ਹੈ।
* ਗਰਭਵਤੀ ਔਰਤਾਂ ਨੂੰ ਦਿਮਾਗੀ ਬੁਖਾਰ ਦਾ ਖਤਰਾ ਵਧ ਹੁੰਦਾ ਹੈ।
* ਅਜਿਹੇ ਬੱਚੇ, ਜਿਨ੍ਹਾਂ ਨੂੰ ਵੈਕਸੀਨ ਨਾ ਲਾਈ ਗਈ ਹੋਵੇ, ਉਹ ਵੱਧ ਪ੍ਰਭਾਵਿਤ ਹੁੰਦੇ ਹਨ।
ਲੱਛਣ
ਕਾਂਬੇ ਨਾਲ ਬੁਖਾਰ, ਸਾਹ ਦੀ ਸਮੱਸਿਆ, ਲਗਾਤਾਰ ਰੋਣਾ, ਚਿਹਰੇ 'ਤੇ ਛੋਟੇ-ਛੋਟੇ ਦਾਣੇ, ਬੁਖਾਰ, ਉਲਟੀ, ਗਰਦਨ 'ਚ ਅਕੜਨ, ਅੱਖਾਂ 'ਚੋਂ ਪਾਣੀ ਵਗਣਾ ਅਤੇ ਕਦੇ-ਕਦੇ ਬੇਹੋਸ਼ੀ ਹੋਣਾ ਇਸ ਦੇ ਮੁੱਖ ਕਾਰਨ ਹਨ।
ਕੀ ਹੈ ਇਲਾਜ
ਮੱਛਰਾਂ ਤੋਂ ਬਚਾਅ ਅਤੇ ਟੀਕਾਕਰਨ ਹੀ ਇਸ ਬੀਮਾਰੀ ਦਾ ਬਿਹਤਰ ਇਲਾਜ ਹੈ। ਇਸ ਦਾ ਟੀਕਾ ਬਹੁਤ ਪ੍ਰਭਾਵੀ ਹੈ ਅਤੇ ਇਸ ਦਾ ਕੋਈ ਸਾਈਡ ਇਫੈਕਟ ਨਹੀਂ ਹੈ। ਇਸ ਤਰ੍ਹਾਂ ਦੇ ਰੋਗੀ ਨੂੰ ਆਪਣੇ ਸਰੀਰ ਨੂੰ ਪੂਰੀ ਤਰ੍ਹਾਂ ਆਰਾਮ ਦੇਣਾ ਚਾਹੀਦਾ ਹੈ ਅਤੇ ਦਿਮਾਗੀ ਬੁਖਾਰ ਨਾਲ ਪ੍ਰਭਾਵਿਤ ਵਿਅਕਤੀ ਨੂੰ ਜਾਂ ਬੱਚਿਆਂ ਨੂੰ ਜ਼ਿਆਦਾ ਤੇਜ਼ ਰੌਸ਼ਨੀ 'ਚ ਨਾ ਰੱਖੋ, ਜਿਸ ਕਮਰੇ 'ਚ ਉਹ ਰਹਿਣ, ਉਥੇ ਸ਼ਾਂਤੀ ਹੋਵੇ ਅਤੇ ਉਸ ਵਿਚ ਹਲਕੀ ਰੌਸ਼ਨੀ ਹੋਣੀ ਚਾਹੀਦੀ ਹੈ। ਨਾਲ ਹੀ ਡਾਈਟ ਦਾ ਵਿਸ਼ੇਸ਼ ਧਿਆਨ ਰੱਖੋ। ਲਿਕਵਿਡ ਡਾਈਟ 'ਚ ਅਨਾਨਾਸ, ਸੰਤਰਾ ਅਤੇ ਮੌਸੰਮੀ ਦਾ ਜੂਸ ਲੈ ਸਕਦੇ ਹੋ।
ਨੌਜਵਾਨ ਨੇ ਫਾਹਾ ਲੈ ਕੇ ਕੀਤੀ ਜੀਵਨ ਲੀਲਾ ਸਮਾਪਤ
NEXT STORY