ਜਲਾਲਾਬਾਦ (ਨਿਖੰਜ, ਜਤਿੰਦਰ)— ਫਾਜ਼ਿਲਕਾ ਫਿਰੋਜਪੁਰ ਰੋਂਡ 'ਤੇ ਬਣੇ ਸ੍ਰੀ ਗੁਰੂਦੁਆਰਾ ਸਾਹਿਬ ਫੱਤੂ ਸੰਮੂ ਦੀਆਂ ਟਾਹਲੀਆ ਦੇ ਕੋਲ ਬਣੇ ਇੰਡੀਅਨ ਆਇਲ ਦੇ ਪੰਪ ਵਿਖੇ ਕੰਮ ਕਰਦੇ ਇਕ ਨੌਜਵਾਨ ਵਲੋਂ ਮਾਨਸਿਕ ਪਰੇਸ਼ਾਨੀ ਦੇ ਕਾਰਨ ਅਮਰੂਦ ਦੇ ਦਰੱਖਤ ਨਾਲ ਫਾਹਾ ਲੈ ਕੇ ਜੀਵਨ ਲੀਲਾ ਸਮਾਪਤ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਮਿਲੀ ਜਾਣਕਾਰੀ ਦੇ ਅਨੁਸਾਰ ਅਮਨਦੀਪ ਸਿੰਘ (26 ਸਾਲ ) ਪੁੱਤਰ ਜੋਗਿੰਦਰ ਸਿੰਘ ਵਾਸੀ ਸ੍ਰੀ ਅਮ੍ਰਿੰਤਸਰ ਸਾਹਿਬ, ਜੋ ਕਿ ਫਾਜ਼ਿਲਕਾ ਫਿਰੋਜਪੁਰ ਰੋਡ 'ਤੇ ਬਣੇ ਆਪਣੇ ਰਿਸ਼ਤੇਦਾਰੀ 'ਚ ਲੱਗਦੇ ਚਾਚੇ ਦੇ ਪੁੱਤਰ ਹਰਦੀਪ ਸਿੰਘ ਬੰਟੀ ਵਾਸੀ ਫਿਰੋਜਪੁਰ ਦੇ ਪੈਟਰੋਲ ਪੰਪ 'ਤੇ ਪਿਤਾ ਦੀ ਮੌਤ ਤੋਂ ਬਾਅਦ ਪਿਛਲੇ 4 ਸਾਲਾਂ ਤੋਂ ਕੰਮ ਕਰਦਾ ਰਿਹਾ ਸੀ। ਬੀਤੀ ਰਾਤ ਮ੍ਰਿਤਕ ਅਮਨਦੀਪ ਸਿੰਘ ਨੇ ਮਾਨਸਿਕ ਪਰੇਸ਼ਾਨੀ ਦੇ ਕਾਰਨ ਪੈਟਰੋਲ ਪੰਪ ਦੇ ਨਾਲ ਚਾਰਦੀਵਾਰੀ ਦੇ ਅੰਦਰ ਲੱਗੇ ਅਮਰੂਦ ਦੇ ਦਰਖੱਤ ਨਾਲ ਫਾਹਾ ਲੈ ਕੇ ਜੀਵਨ ਲੀਲਾ ਸਮਾਪਤ ਕਰ ਲਈ। ਇਸ ਮਾਮਲੇ ਸਬੰਧੀ 'ਚ ਥਾਣਾ ਅਮੀਰ ਖਾਸ ਦੇ ਏ.ਐਸ.ਆਈ ਭਜਨ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਅਮਨਦੀਪ ਸਿੰਘ ਬਾਬਾ ਬੁੱਢਾ ਜੀ ਫਿਲਿੰਗ ਸਟੇਸ਼ਨ 'ਤੇ ਪਿੰਡ ਸਮਸ਼ਨੀਦਨ ਚਿਸਤੀ ਦੇ ਕੋਲ ਬਣੇ ਪੈਟਰੋਲ ਪੰਪ 'ਤੇ ਕੰਮ ਕਰਦਾ ਸੀ ਅਤੇ ਜਿਸਨੇ ਬੀਤੀ ਰਾਤ ਮਾਨਸਿਕ ਪਰੇਸ਼ਾਨੀ ਦੇ ਕਾਰਨ ਆਤਮ ਹੱਤਿਆ ਕਰ ਲਈ ਹੈ। ਜਿਸ ਤੋਂ ਬਾਅਦ ਪੁਲਸ ਦੇ ਵੱਲੋਂ ਮ੍ਰਿਤਕ ਨੌਜਵਾਨ ਦੀ ਮਾਤਾ ਦਰਸ਼ਨ ਕੌਰ ਵਾਸੀ ਸ੍ਰੀ ਅਮ੍ਰਿੰਤਸਰ ਸਾਹਿਬ ਦੇ ਬਿਆਨਾਂ 'ਤੇ 174 ਦੀ ਕਾਰਵਾਈ ਕਰਨ ਤੋਂ ਬਾਅਦ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਗਈ ਹੈ।
ਪੰਜਾਬ ਸਰਕਾਰ ਵੱਲੋਂ 5178 ਅਧਿਆਪਕ ਕੀਤੇ ਗਏ ਪੱਕੇ, ਨੋਟੀਫਿਕੇਸ਼ਨ ਜਾਰੀ
NEXT STORY