ਭਵਾਨੀਗੜ੍ਹ (ਵਿਕਾਸ) : ਸੰਗਰੂਰ-ਪਟਿਆਲਾ ਮੁੱਖ ਸੜਕ ’ਤੇ ਪਿੰਡ ਫੱਗੂਵਾਲਾ ਨੇੜੇ ਤੇਜ਼ ਰਫਤਾਰ ਕਾਰ ਨੇ ਇਕ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ’ਚ ਮੋਟਰਸਾਈਕਲ ਸਵਾਰ ਇਕ ਵਿਅਕਤੀ ਦੀ ਮੌਤ ਹੋ ਗਈ ਜਦਕਿ 2 ਲੋਕ ਗੰਭੀਰ ਜ਼ਖਮੀ ਹੋ ਗਏ। ਇਸ ਸਬੰਧੀ ਮਾਸੂਮ ਅਲੀ ਵਾਸੀ ਪੱਛਮੀ ਬੰਗਾਲ ਹਾਲ ਆਬਾਦ ਭਵਾਨੀਗੜ੍ਹ ਨੇ ਦੱਸਿਆ ਕਿ ਉਹ ਸ਼ੁੱਕਰਵਾਰ ਰਾਤ ਸਾਢੇ ਕੁ 8 ਵਜੇ ਆਪਣੇ 2 ਸਾਥੀਆਂ ਮੁਹੰਮਦ ਅਜਰੂਦੀਨ ਤੇ ਮੁਹੰਮਦ ਰਜਕ ਨਾਲ ਮੋਟਰਸਾਈਕਲ ’ਤੇ ਆਈ. ਏ. ਐੱਲ. ਫੈਕਟਰੀ ਘਾਬਦਾਂ ਤੋਂ ਭਵਾਨੀਗੜ੍ਹ ਘਰ ਵਾਪਸ ਆ ਰਹੇ ਸੀ।
ਉਕਤ ਨੇ ਦੱਸਿਆ ਕਿ ਜਦੋਂ ਉਹ ਫੱਗੂਵਾਲਾ ਵਿਖੇ ਕੱਟ ਕੋਲ ਪਹੁੰਚੇ ਤਾਂ ਸਾਹਮਣੇ ਤੋਂ ਗਲਤ ਸਾਇਡ ਆ ਰਹੀ ਕਾਰ ਨੇ ਉਨ੍ਹਾਂ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ ਅਤੇ ਕਾਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਮਾਸੂਮ ਅਲੀ ਨੇ ਦੱਸਿਆ ਕਿ ਹਾਦਸੇ ’ਚ ਉਨ੍ਹਾਂ ਸਾਰਿਆਂ ਨੂੰ ਗੰਭੀਰ ਸੱਟਾਂ ਲੱਗੀਆਂ। ਜ਼ਖ਼ਮੀ ਹਾਲਤ ’ਚ ਉਨ੍ਹਾਂ ਨੂੰ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ, ਜਿੱਥੇ ਉਸਦੇ ਦੋਸਤ ਮੁਹੰਮਦ ਰਜਕ ਦੀ ਮੌਤ ਹੋ ਗਈ। ਪੁਲਸ ਨੇ ਮਾਸੂਮ ਅਲੀ ਦੇ ਬਿਆਨਾਂ ’ਤੇ ਮੁਕੱਦਮਾ ਦਰਜ ਕਰ ਕੇ ਕਾਰ ਚਾਲਕ ਦੀ ਭਾਲ ਸ਼ੁਰੂ ਕਰ ਦਿੱਤੀ।
ਮੇਰੀਆਂ ਮਿੰਨਤਾਂ, ਮੇਰੇ ਤਰਲੇ, ਮੇਰੀ ਫਰਿਯਾਦ ਸੁਣ ਕੇ ਪੰਜ ਸਿੰਘ ਸਾਹਿਬਾਨ ਮੁਆਫ਼ ਕਰ ਦੇਣ : ਲੰਗਾਹ
NEXT STORY