ਚੰਡੀਗੜ੍ਹ (ਸੁਸ਼ੀਲ) : ਹੱਲੋਮਾਜਰਾ ਤੋਂ ਸੈਕਟਰ-31 ਦੀ ਮਾਰਕਿਟ ਜਾ ਰਹੇ ਬਾਈਕ ਸਵਾਰ ਦੋ ਲੋਕਾਂ ਨੂੰ ਤੇਜ਼ ਰਫ਼ਤਾਰ ਕਾਰ ਨੇ ਟੱਕਰ ਮਾਰ ਦਿੱਤੀ। ਟੱਕਰ ਲੱਗਦੇ ਹੀ ਦੋਵੇਂ ਬਾਈਕ ਸਵਾਰ ਡਿੱਗ ਗਏ। ਇੰਨੇ ਵਿਚ ਟਰੈਕਟਰ-ਟਰਾਲੀ ਆ ਰਹੀ ਸੀ, ਜਿਸਦਾ ਇਕ ਟਾਇਰ ਵਿਅਕਤੀ ਦੇ ਸਿਰ ਉੱਪਰੋਂ ਨਿਕਲ ਗਿਆ। ਪੁਲਸ ਨੇ ਲਹੂ-ਲੂਹਾਨ ਹਾਲਤ ਵਿਚ ਵਿਅਕਤੀ ਨੂੰ ਜੀ. ਐੱਮ. ਸੀ. ਐੱਚ.-32 ਵਿਚ ਦਾਖ਼ਲ ਕਰਵਾਇਆ। ਜਿੱਥੇ ਡਾਕਟਰਾਂ ਨੇ ਹੱਲੋਮਾਜਰਾ ਨਿਵਾਸੀ ਜੋਗਿੰਦਰ ਨੂੰ ਮ੍ਰਿਤਕ ਐਲਾਨ ਦਿੱਤਾ।
ਸੈਕਟਰ-31 ਥਾਣਾ ਪੁਲਸ ਨੇ ਦਿਨੇਸ਼ ਦੀ ਸ਼ਿਕਾਇਤ ’ਤੇ ਕਾਰ ਚਾਲਕ ਸੈਕਟਰ-46 ਨਿਵਾਸੀ ਕਾਰਤਕ ਖ਼ਿਲਾਫ਼ ਮਾਮਲਾ ਦਰਜ ਕਰ ਕੇ ਗ੍ਰਿਫ਼ਤਾਰ ਕਰ ਲਿਆ। ਹੱਲੋਮਾਜਰਾ ਨਿਵਾਸੀ ਦਿਨੇਸ਼ ਨੇ ਪੁਲਸ ਨੂੰ ਦੱਸਿਆ ਕਿ ਐਤਵਾਰ ਸ਼ਾਮ ਨੂੰ ਜੋਗਿੰਦਰ ਦੀ ਬਾਈਕ ਦੇ ਪਿੱਛੇ ਬੈਠ ਕੇ ਜਾ ਰਿਹਾ ਸੀ। ਸੈਕਟਰ-31 ਦੀ ਮਾਰਕਿਟ ਤੋਂ ਪਹਿਲਾਂ ਤੇਜ਼ ਰਫ਼ਤਾਰ ਕਾਰ ਨੇ ਬਾਈਕ ਨੂੰ ਟੱਕਰ ਮਾਰ ਦਿੱਤੀ ਅਤੇ ਦੋਵੇਂ ਡਿੱਗ ਗਏ। ਇੰਨੇ ਵਿਚ ਟਰੈਕਟਰ-ਟਰਾਲੀ ਆਈ ਅਤੇ ਵਿਅਕਤੀ ਦੇ ਸਿਰ ਉੱਪਰੋਂ ਟਾਇਰ ਨਿਕਲ ਗਿਆ।
ਹੈਲਮੇਟ ਟੁੱਟਣ ਨਾਲ ਜੋਗਿੰਦਰ ਦੇ ਖੂਨ ਨਿਕਲਣ ਲੱਗਾ। ਪੁਲਸ ਨੇ ਜੋਗਿੰਦਰ ਨੂੰ ਹਸਪਤਾਲ ਵਿਚ ਦਾਖ਼ਲ ਕਰਵਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਦਿਨੇਸ਼ ਨੇ ਦੱਸਿਆ ਕਿ ਕਾਰ ਚਾਲਕ ਦੀ ਲਾਪਰਵਾਹੀ ਕਾਰਣ ਸੜਕ ਹਾਦਸੇ ਵਿਚ ਜੋਗਿੰਦਰ ਦੀ ਮੌਤ ਹੋਈ ਹੈ। ਜੋਗਿੰਦਰ ਕੂੜਾ ਚੁੱਕਣ ਦਾ ਕੰਮ ਕਰਦਾ ਸੀ।
ਤੜਕੇ 3 ਵਜੇ ਘਰ ’ਚ ਦਾਖ਼ਲ ਹੋਏ 20-25 ਵਿਅਕਤੀਆਂ ਨੇ ਸ਼ਰੇਆਮ ਅਗਵਾ ਕੀਤੀ ਕੁੜੀ
NEXT STORY