ਜਲੰਧਰ (ਮਾਹੀ)— ਇਥੋਂ ਦੇ ਸੰਤੋਖਪੁਰਾ ਨੇੜੇ ਇਕ ਤੇਜ਼ ਰਫਤਾਰ ਛੋਟਾ ਹਾਥੀ ਬੇਕਾਬੂ ਹੋ ਕੇ ਫਾਸਟ ਫੂਡ ਦੀ ਦੁਕਾਨ 'ਚ ਵੜ ਗਿਆ। ਇਸ ਹਾਦਸੇ 'ਚ 3 ਲੋਕ ਜ਼ਖਮੀ ਹੋ ਗਏ। ਮਿਲੀ ਜਾਣਕਾਰੀ ਮੁਤਾਬਕ ਦੇਰ ਰਾਤ ਕਰੀਬ 12 ਵਜੇ ਛੋਟਾ ਹਾਥੀ ਕਿਸ਼ਨਪੁਰਾ ਚੌਕ ਤੋਂ ਲੰਮਾ ਪਿੰਡ ਵੱਲ ਜਾ ਰਿਹਾ ਸੀ ਕਿ ਇਸ ਦੌਰਾਨ ਪੀ. ਐੱਨ. ਬੀ. ਬੈਂਕ ਨੇੜੇ ਛੋਟਾ ਹਾਥੀ ਬੇਕਾਬੂ ਹੋ ਕੇ ਦੁਕਾਨ 'ਚ ਵੜ ਗਿਆ, ਜਿਸ ਕਰਕੇ 3 ਲੋਕ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਤੁਰੰਤ ਨੇੜੇ ਦੇ ਨਿੱਜੀ ਹਸਪਤਾਲ 'ਚ ਲਿਜਾਇਆ ਗਿਆ। ਸੂਚਨਾ ਮਿਲਦੇ ਹੀ ਮੌਕੇ 'ਤੇ ਪਹੁੰਚੀ ਪੁਲਸ ਨੇ ਘਟਨਾ ਸਥਾਨ ਦਾ ਜਾਇਜ਼ਾ ਲੈਂਦੇ ਹੋਏ ਵਾਹਨ ਨੂੰ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਵਿਧਾਇਕ ਸੰਦੋਆ ਮਾਮਲਾ : ਸਵਾਲਾਂ ਦੇ ਘੇਰੇ 'ਚ ਨਾਜਾਇਜ਼ ਮਾਈਨਿੰਗ ਦੀ ਰਿਪੋਰਟ
NEXT STORY