ਜਲੰਧਰ/ਗੁਰਦਾਸਪੁਰ(ਸੋਨੂੰ)— ਜਲੰਧਰ ਦੇ ਚੌਗਿੱਟੀ ਅਤੇ ਪੀ. ਏ. ਪੀ. ਵਿਚਕਾਰ ਗੱਡੀ ਪਲਟਣ ਕਾਰਨ ਭਿਆਨਕ ਹਾਦਸਾ ਵਾਪਰ ਗਿਆ। ਦੱਸਿਆ ਹੈ ਕਿ ਸ਼ਰਧਾਲੂਆਂ ਨਾਲ ਭਰੀ ਮਹਿੰਦਰਾ ਦੀ ਇਹ ਗੱਡੀ ਗੁਰਦਾਸਪੁਰ ਤੋਂ ਖਾਂਬੜਾ ਚਰਚ 'ਚ ਜਾ ਰਿਹਾ ਸੀ ਕਿ ਜਲੰਧਰ ਦੇ ਚੌਗਿੱਟੀ-ਪੀ. ਏ. ਪੀ. ਦੇ ਕੋਲ ਤੇਜ਼ ਬਾਰਿਸ਼ ਦੇ ਕਾਰਨ ਗੱਡੀ ਪਲਟ ਗਈ, ਜਿਸ ਦੇ ਕਾਰਨ 20 ਤੋਂ ਵੱਧ ਲੋਕਾਂ ਦੇ ਜ਼ਖਮੀ ਹੋ ਗਏ। ਜ਼ਖਮੀ ਹੋਏ ਲੋਕਾਂ 'ਚ ਬੱਚੇ ਵੀ ਸ਼ਾਮਲ ਹਨ। ਗਨੀਮਤ ਇਹ ਰਹੀ ਕਿ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਹੈ। ਮੌਕੇ 'ਤੇ ਪਹੁੰਚੀ ਪੁਲਸ ਵੱਲੋਂ ਤੁਰੰਤ ਜ਼ਖਮੀ ਲੋਕਾਂ ਨੂੰ ਹਸਪਤਾਲ ਪਹੁੰਚਾਇਆ ਗਿਆ ਹੈ।
ਦੇਹ ਵਪਾਰ ਦੇ ਧੰਦੇ ਨਾਲ ਜੁੜੀਆਂ ਦੋ ਔਰਤਾਂ ਵੱਲੋਂ ਵਿਅਕਤੀ ਦੀ ਅਸ਼ਲੀਲ ਵੀਡੀਓ ਬਣਾ ਕੇ ਲੱਖਾਂ ਰੁਪਏ ਠੱਗੇ
NEXT STORY