ਬਠਿੰਡਾ (ਵਿਜੇ ਵਰਮਾ) : ਬਠਿੰਡਾ ਦੇ ਪੀ. ਆਰ. ਟੀ. ਸੀ ਡਿਪੂ ’ਚ ਲੰਬੇ ਸਮੇਂ ਤੋਂ ਚੱਲ ਰਹੀ ਰਿਸ਼ਵਤਖੋਰੀ ਦੀ ਖੇਡ ’ਤੇ ਵਿਜੀਲੈਂਸ ਬਿਊਰੋ ਨੇ ਵੱਡੀ ਕਾਰਵਾਈ ਕਰਦਿਆਂ ਇਕ ਕੰਡਕਟਰ ਨੂੰ 20,000 ਰੁਪਏ ਦੀ ਰਿਸ਼ਵਤ ਲੈਂਦੇ ਰੰਗੇ ਹੱਥੀਂ ਕਾਬੂ ਕੀਤਾ ਹੈ। ਗ੍ਰਿਫ਼ਤਾਰ ਮੁਲਜ਼ਮ ਦੀ ਪਛਾਣ ਨਰਿੰਦਰ ਸਿੰਘ ਵਜੋਂ ਹੋਈ ਹੈ, ਜੋ ਡਿਪੂ ’ਚ ਕਾਂਟਰੈਕਟ ਆਧਾਰ’ਤੇ ਤਾਇਨਾਤ ਸੀ। ਦੋਸ਼ ਹੈ ਕਿ ਉਹ ਡਰਾਈਵਰਾਂ ਨੂੰ ਮਨਚਾਹੇ ਰੂਟ ਦਿਵਾਉਣ ਦੇ ਬਦਲੇ ਪੈਸੇ ਮੰਗਦਾ ਸੀ। ਪੀ. ਆਰ. ਟੀ. ਸੀ. ਦੇ ਡਰਾਈਵਰ ਸੁਖਰਾਜ ਸਿੰਘ ਨੇ ਕੰਡਕਟਰ ਨਰਿੰਦਰ ਸਿੰਘ ’ਤੇ 20,000 ਰੁਪਏ ਦੀ ਮੰਗ ਕਰਨ ਦਾ ਦੋਸ਼ ਲਗਾਇਆ ਸੀ।
ਸ਼ਿਕਾਇਤ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਵਿਜੀਲੈਂਸ ਨੇ ਤੁਰੰਤ ਕਾਰਵਾਈ ਦੀ ਯੋਜਨਾ ਬਣਾਈ। ਵਿਜੀਲੈਂਸ ਬਿਊਰੋ ਬਠਿੰਡਾ ਦੀ ਟੀਮ ਨੇ ਸੋਚੀ-ਸਮਝੀ ਯੋਜਨਾ ਅਨੁਸਾਰ ਟਰੈਪ ਲਗਾਇਆ। ਤੈਅ ਯੋਜਨਾ ਮੁਤਾਬਕ ਜਿਵੇਂ ਹੀ ਦੋਸ਼ੀ ਨੇ ਰਿਸ਼ਵਤ ਦੀ ਰਕਮ ਕਬੂਲ ਕੀਤੀ, ਟੀਮ ਨੇ ਉਸ ਨੂੰ ਮੌਕੇ ’ਤੇ ਹੀ ਰੰਗੇ ਹੱਥੀਂ ਕਾਬੂ ਕਰ ਲਿਆ। ਗ੍ਰਿਫ਼ਤਾਰੀ ਤੋਂ ਬਾਅਦ ਦੋਸ਼ੀ ਖ਼ਿਲਾਫ਼ ਥਾਣਾ ਵਿਜੀਲੈਂਸ ਬਿਊਰੋ, ਬਠਿੰਡਾ ’ਚ ਭ੍ਰਿਸ਼ਟਾਚਾਰ ਨਿਵਾਰਣ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।
ਪੰਜਾਬ ਦੇ ਇਨ੍ਹਾਂ ਮੁਲਾਜ਼ਮਾਂ ਦੀ ਹੋਵੇਗੀ ਪ੍ਰਮੋਸ਼ਨ, ਇਸ ਤਾਰੀਖ਼ ਤੋਂ ਮਿਲੇਗੀ ਖ਼ੁਸ਼ਖ਼ਬਰੀ
NEXT STORY