ਜੈਤੋ (ਜਿੰਦਲ) - ਬੀਤੀ ਸ਼ਾਮ ਰਾਮੇਆਣਾ-ਕੋਟਕਪੂਰਾ ਰੋਡ 'ਤੇ ਮੋਟਰਸਾਈਕਲ ਸਵਾਰ 3 ਨੌਜਵਾਨਾਂ ਨੂੰ ਇਕ ਤੇਲ ਵਾਲੇ ਟੈਂਕਰ ਨੇ ਫ਼ੇਟ ਮਾਰ ਦਿੱਤੀ, ਜਿਸ ਕਾਰਨ ਉਹ ਜ਼ਖਮੀ ਹੋ ਗਏ। ਜਾਣਕਾਰੀ ਅਨੁਸਾਰ ਜ਼ਖਮੀ ਨੌਜਵਾਨ ਸਿੱਬੂ, ਬੀਰਬਲ ਤੇ ਜੀਤੂ (ਬਿਹਾਰ ਦੇ ਰਹਿਣ ਵਾਲੇ) ਤਿੰਨੇ ਕੋਟਕਪੂਰਾ ਵਿਖੇ ਰਹਿੰਦੇ ਹਨ। ਪਿੰਡ ਰਾਮੇਆਣਾ ਵਿਖੇ ਇਕ ਘਰ 'ਚ ਪੱਥਰ ਲਾ ਕੇ ਵਾਪਸ ਕੋਟਕਪੂਰਾ ਵੱਲ ਜਾ ਰਹੇ ਸਨ ਕਿ ਰਸਤੇ 'ਚ ਹਾਦਸਾ ਵਾਪਰ ਗਿਆ।
ਹਾਦਸੇ ਦੀ ਜਾਣਕਾਰੀ ਮਿਲਦੇ ਹੀ ਸਮਾਜ ਸੇਵੀ ਸੰਸਥਾ ਗੌਮੁਖ ਸਹਾਰਾ ਲੰਗਰ ਕਮੇਟੀ ਜੈਤੋ ਦੇ ਪ੍ਰਧਾਨ ਨਵਦੀਪ ਸਪਰਾ ਆਪਣੀ ਟੀਮ ਦੇ ਮੈਂਬਰਾਂ ਨੂੰ ਨਾਲ ਲੈ ਕੇ ਤੁਰੰਤ ਘਟਨਾ ਸਥਾਨ 'ਤੇ ਪੁੱਜੇ ਤੇ ਜ਼ਖ਼ਮੀ ਨੌਜਵਾਨਾਂ ਨੂੰ ਚੁੱਕ ਕੇ ਸਿਵਲ ਹਸਪਤਾਲ ਵਿਖੇ ਲਿਆਂਦਾ।
ਹਸਪਤਾਲ ਵਿਖੇ ਪ੍ਰਬੰਧਕਾਂ ਦੀ ਕਮੀ ਹੋਣ ਕਾਰਨ ਇਨ੍ਹਾਂ ਨੂੰ ਮੁੱਢਲੀ ਸਹਾਇਤਾ ਮੁਹੱਈਆ ਕਰਵਾ ਕੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫ਼ਰੀਦਕੋਟ ਲਈ ਰੈਫ਼ਰ ਕਰ ਦਿੱਤਾ ਗਿਆ।
ਪ੍ਰਦੀਪ ਸਿੰਗਲਾ ਨੂੰ 14 ਦਿਨਾਂ ਲਈ ਭੇਜਿਆ ਨਿਆਂਇਕ ਹਿਰਾਸਤ 'ਚ
NEXT STORY