ਜਾਜਾ (ਸ਼ਰਮਾ)— ਟਾਂਡਾ ਅਤੇ ਆਸਪਾਸ ਦੇ ਪਿੰਡਾਂ 'ਚ ਲਗਾਤਾਰ ਵੀਰਵਾਰ ਤੀਜੇ ਦਿਨ ਵੀ ਸੰਘਣੀ ਧੁੰਦ ਸਮੇਤ ਕੜਾਕੇ ਦੀ ਠੰਡ ਦਾ ਕਹਿਰ ਜਾਰੀ ਰਿਹਾ। ਬੁੱਧਵਾਰ ਉਸ ਵੇਲੇ ਇਕ ਵੱਡਾ ਜਾਨੀ ਹਾਦਸਾ ਹੋਣ ਤੋਂ ਟੱਲ ਗਿਆ। ਜਦ ਪਿੰਡ ਜਾਜਾ ਵਿਖੇ ਸੰਤ ਬਾਬਾ ਰੰਗੀ ਰਾਮ ਚੈਰੀਟੇਬਲ ਹਸਪਤਾਲ ਤੋਂ ਥੋੜ੍ਹੀ ਦੂਰੀ 'ਤੇ ਪਿੰਡ ਜਾਜਾ ਨੂੰ ਅੰਦਰ ਜਾਣ ਲਈ ਸੜਕ 'ਤੇ ਬਣੀ ਪੁੱਲੀ 'ਤੇ ਇਕ ਅਣਪਛਾਤੇ ਵਾਹਨ ਟਾਂਡਾ 720 ਜਿਹੜਾ ਲੱਕੜ ਅਤੇ ਗੁੱਲਿਆਂ ਨਾਲ ਭਰਿਆ ਹੋਇਆ ਸੀ ਇਸ ਪੁੱਲੀ ਤੋਂ ਬੁਰੀ ਤਰ੍ਹਾਂ ਨਾਲ ਪਲਟ ਕੇ ਗੰਦੇ ਨਾਲੇ 'ਚ ਡਿੱਗ ਗਿਆ ਪਰ ਇਸ ਹਾਦਸੇ ਦੌਰਾਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਇਥੇ ਇਹ ਵੀ ਦੱਸਣਯੋਗ ਹੈ ਕਿ ਜਿੱਥੇ ਇਹ ਹਾਸਦਾ ਗਹਿਰੀ ਧੁੰਦ ਕਾਰਨ ਵਾਪਰਿਆ ਉੱਥੇ ਜਿਸ ਪੁੱਲੀ 'ਤੇ ਇਹ ਹਾਦਸਾ ਹੋਇਆ। ਇਹ ਪੁੱਲੀ ਬਹੁਤ ਤੰਗ ਹੈ। ਇਸ ਪੁੱਲੀ ਤੋਂ ਹਰ ਵੇਲੇ ਵੱਡੀ ਗਿਣਤੀ 'ਚ ਛੋਟੇ ਵੱਡੇ ਵਾਹਨ ਲੰਘਦੇ ਹਨ ਪਰ ਪੁੱਲੀ ਤੰਗ ਹੋਣ ਕਾਰਨ ਕੋਈ ਵੱਡਾ ਹਾਦਸਾ ਹੋਣ ਦਾ ਹਰ ਵੇਲੇ ਲੋਕਾਂ ਦੇ ਦਿਲਾਂ 'ਚ ਡਰ ਦਾ ਮਾਹੌਲ ਬਣਿਆ ਰਹਿੰਦਾ ਹੈ। ਪਿੰਡ ਜਾਜਾ ਵਾਸੀਆਂ ਨੇ ਸਬੰਧਤ ਮਹਿਕਮੇ ਦੇ ਉੱਚ
ਅਧਿਕਾਰੀਆਂ ਤੋਂ ਇਸ ਪੁੱਲੀ ਨੂੰ ਜਲਦ ਤੋਂ ਜਲਦ ਚੌੜਾ ਕਰਨ ਦੀ ਮੰਗ ਕੀਤੀ ਹੈ।
ਫੈਕਟਰੀ 'ਚ ਕੰਮ ਕਰਦੇ ਪ੍ਰਵਾਸੀ ਮਜ਼ਦੂਰ ਦੀ ਮੌਤ
NEXT STORY