ਭਵਾਨੀਗੜ੍ਹ (ਅੱਤਰੀ/ਵਿਕਾਸ)-ਸੁਨਾਮ ਰੋਡ 'ਤੇ ਰੋਡਵੇਜ਼ ਬੱਸ ਦੇ ਡਰਾਈਵਰ ਦੀ ਅਣਪਛਾਤੇ ਵਾਹਨ ਵੱਲੋਂ ਫੇਟ ਮਾਰ ਦੇਣ 'ਤੇ ਮੌਤ ਹੋ ਗਈ। ਜਾਣਕਾਰੀ ਅਨੁਸਾਰ ਪਿੰਡ ਸੰਘਰੇੜੀ ਦਾ ਹਰਦੀਪ ਸਿੰਘ (32) ਪੁੱਤਰ ਸ਼ੇਰ ਸਿੰਘ ਰੋਡਵੇਜ਼ 'ਚ ਪ੍ਰਾਈਵੇਟ ਤੌਰ 'ਤੇ ਡਰਾਈਵਰ ਵਜੋਂ ਨੌਕਰੀ ਕਰਦਾ ਸੀ। ਸ਼ਾਮ ਨੂੰ ਉਹ ਆਪਣੀ ਬੱਸ ਨਾਭਾ ਬੱਸ ਅੱਡੇ 'ਚ ਖੜ੍ਹੀ ਕਰ ਕੇ ਜਦੋਂ ਮੋਟਰਸਾਈਕਲ ਰਾਹੀਂ ਪਿੰਡ ਪਰਤ ਰਿਹਾ ਸੀ ਤਾਂ ਫੱਗੂਵਾਲਾ ਕੈਂਚੀਆਂ ਤੋਂ ਥੋੜ੍ਹੀ ਅੱਗੇ ਜਾ ਕੇ ਗੁਰਦੁਆਰਾ ਸਾਹਿਬ ਦੇ ਨੇੜੇ ਕੋਈ ਅਣਪਛਾਤਾ ਵਾਹਨ ਉਸ ਨੂੰ ਟੱਕਰ ਮਾਰ ਗਿਆ, ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਉਸ ਦੇ ਪਰਸ 'ਚੋਂ ਮਿਲੇ ਆਧਾਰ ਕਾਰਡ ਤੋਂ ਹੋਈ।
ਗੜਬੜ ਫੈਲਾਉਣ ਦੇ ਦੋਸ਼ 'ਚ ਗ੍ਰਿਫ਼ਤਾਰ ਗੁਰਪ੍ਰੀਤ ਨੂੰ ਭੇਜਿਆ ਜੇਲ
NEXT STORY