ਲੋਹੀਆਂ ਖਾਸ (ਮਨਜੀਤ)— ਰਾਸ਼ਟਰੀ ਮਾਰਗ ਜਲੰਧਰ-ਫਿਰੋਜ਼ਪੁਰ ਰੋਡ 'ਤੇ ਲੋਹੀਆਂ ਤੋਂ ਮਖੂ ਵੱਲ ਜਾਂਦੇ ਰੇਲਵੇ ਸਟੇਸ਼ਨ ਨੇੜੇ ਇਕ ਮੋਟਰਸਾਈਕਲ ਸਵਾਰ ਨੂੰ ਬਚਾਉਂਦੇ ਹੋਏ ਬਲੈਰੋ ਗੱਡੀ ਖੇਤਾਂ ਵਿਚ ਜਾ ਵੜੀ। ਗੱਡੀ ਚਾਲਕ ਬਲਵੰਤ ਸਿੰਘ ਵਾਸੀ ਪਿੰਡ ਮੁੰਡੀ ਕਾਸੂ ਨੇ ਦੱਸਿਆ ਕਿ ਉਹ ਪਰਿਵਾਰਕ ਮੈਂਬਰਾਂ ਨਾਲ ਆਪਣੀ ਮਾਤਾ ਲਈ ਦਵਾਈ ਲੈਣ ਲਈ ਨਕੋਦਰ ਜਾ ਰਿਹਾ ਸੀ ਕਿ ਐੱਫ. ਸੀ. ਆਈ. ਗੋਦਾਮਾਂ ਨੇੜੇ ਪਿੰਡ ਸਾਬੂਵਾਲ ਵੱਲੋਂ ਆਉਂਦੇ ਲਿੰਕ ਰੋਡ ਤੋਂ ਮੋਟਰਸਾਈਕਲ ਸਵਾਰ ਅਚਾਨਕ ਜੀ. ਟੀ. ਰੋਡ 'ਤੇ ਚੜ੍ਹਦਿਆਂ ਸੜਕ ਦੇ ਵਿਚਾਲੇ ਆ ਗਿਆ, ਜਿਸ ਨੂੰ ਬਚਾਉਂਦੇ ਹੋਏ ਗੱਡੀ ਦੀ ਇਕਦਮ ਬਰੇਕ ਲਾਉਣੀ ਪਈ, ਜਿਸ ਕਾਰਨ ਗੱਡੀ ਬੇਕਾਬੂ ਹੋ ਗਈ ਤੇ ਖੇਤਾਂ ਵਿਚ ਜਾ ਡਿੱਗੀ ਪਰ ਅੱਗੇ ਦਰਖੱਤ ਨਾਲ ਟਕਰਾਅ ਜਾਣ ਕਰਕੇ ਕੋਈ ਵੱਡਾ ਹਾਦਸਾ ਹੋਣ ਤੋਂ ਟਲ ਗਿਆ। ਗੱਡੀ ਸਵਾਰ ਵਾਲ-ਵਾਲ ਬਚ ਗਏ।
ਅਕਾਲੀ ਦਲ ਦੇ ਸਾਬਕਾ ਵਿਧਾਇਕ ਅਤੇ ਉਸਦੇ ਪੁੱਤਰਾ ਖਿਲਾਫ ਮਾਮਲਾ ਦਰਜ
NEXT STORY