ਕੁਰਾਲੀ (ਬਠਲਾ) - ਧਰਨੇ 'ਚ ਸ਼ਾਮਲ ਹੋਣ ਜਾ ਰਹੀਆਂ ਆਂਗਣਵਾੜੀ ਵਰਕਰਾਂ ਦੀ ਗੱਡੀ ਨੂੰ ਇਕ ਬੱਸ ਵਲੋਂ ਸਾਈਡ ਮਾਰਨ 'ਤੇ ਆਂਗਣਵਾੜੀ ਵਰਕਰਾਂ ਨੇ ਬੱਸ ਨੂੰ ਰੋਕ ਕੇ ਰੋਸ ਪ੍ਰਦਰਸ਼ਨ ਕੀਤਾ। ਇਸੇ ਦੌਰਾਨ ਪੁਲਸ ਦੇ ਦਖਲ ਤੋਂ ਬਾਅਦ ਦੋਵਾਂ ਪੱਖਾਂ ਵਿਚ ਸਮਝੌਤਾ ਹੋ ਗਿਆ।
ਘਟਨਾ ਉਸ ਸਮੇਂ ਵਾਪਰੀ ਜਦੋਂ ਆਂਗਣਵਾੜੀ ਵਰਕਰਾਂ ਨਾਲ ਭਰੀ ਗੱਡੀ ਰੋਪੜ ਵਲੋਂ ਚੰਡੀਗੜ੍ਹ ਨੂੰ ਜਾ ਰਹੀ ਸੀ। ਇਸੇ ਦੌਰਾਨ ਪਿੱਛੋਂ ਆ ਰਹੀ ਬੱਸ ਦੇ ਚਾਲਕ ਨੇ ਬੱਸ ਨੂੰ ਗਲਤ ਸਾਈਡ ਤੋਂ ਅੱਗੇ ਕੱਢਦੇ ਹੋਏ ਆਂਗਣਵਾੜੀ ਵਰਕਰਾਂ ਦੀ ਗੱਡੀ ਨੂੰ ਸਾਈਡ ਮਾਰ ਦਿੱਤੀ ਤੇ ਗੱਡੀ ਦਾ ਸ਼ੀਸ਼ਾ ਟੁੱਟ ਕੇ ਆਂਗਣਵਾੜੀ ਵਰਕਰ ਭੁਪਿੰਦਰ ਕੌਰ ਨੂੰ ਵੱਜ ਗਿਆ, ਜਿਸ ਕਾਰਨ ਉਹ ਜ਼ਖ਼ਮੀ ਹੋ ਗਈ, ਜਦੋਂਕਿ ਕਈ ਆਂਗਣਵਾੜੀ ਵਰਕਰਾਂ ਵਾਲ-ਵਾਲ ਬਚ ਗਈਆਂ।
ਰੋਹ ਵਿਚ ਆਈਆਂ ਆਂਗਣਵਾੜੀ ਵਰਕਰਾਂ ਨੇ ਸ਼ਹਿਰ ਦੇ ਮੇਨ ਚੌਕ ਵਿਚ ਆ ਕੇ ਬੱਸ ਨੂੰ ਘੇਰ ਲਿਆ ਤੇ ਰੋਸ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ, ਜਦੋਂਕਿ ਜ਼ਖਮੀ ਆਂਗਣਵਾੜੀ ਵਰਕਰ ਨੂੰ ਸ਼ਹਿਰ ਦੇ ਇਕ ਨਿੱਜੀ ਹਸਪਤਾਲ ਵਿਚ ਲਿਜਾਇਆ ਗਿਆ। ਇਸ ਸਬੰਧੀ ਸੂਚਨਾ ਮਿਲਦਿਆਂ ਹੀ ਪੁਲਸ ਮੌਕੇ 'ਤੇ ਪਹੁੰਚ ਗਈ। ਪੁਲਸ ਨੇ ਜ਼ਖਮੀ ਦੇ ਬਿਆਨ ਦਰਜ ਕੀਤੇ।
ਆਂਗਣਵਾੜੀ ਵਰਕਰਾਂ ਨੇ ਦੱਸਿਆ ਕਿ ਚਾਲਕ ਨੇ ਸ਼ਹਿਰ ਦੇ ਮੇਨ ਚੌਕ ਵਿਚ ਗਲਤ ਸਾਈਡ ਤੋਂ ਬੱਸ ਕੱਢਣ ਦੀ ਕੋਸ਼ਿਸ਼ ਕੀਤੀ, ਜਿਸ ਕਾਰਨ ਬੱਸ ਦੀ ਸਾਈਡ ਉਨ੍ਹਾਂ ਦੀ ਗੱਡੀ ਨੂੰ ਲਗ ਗਈ। ਘਟਨਾ ਤੋਂ ਬਾਅਦ ਦੋ ਘੰਟੇ ਬੱਸ ਤੇ ਆਂਗਣਵਾੜੀ ਵਰਕਰਾਂ ਦੀ ਗੱਡੀ ਪੁਲਸ ਦੇ ਕਬਜ਼ੇ ਵਿਚ ਰਹੀ। ਇਸ ਕਾਰਨ ਬੱਸ ਵਿਚ ਸਵਾਰ ਯਾਤਰੀਆਂ ਨੂੰ ਪ੍ਰੇਸ਼ਾਨ ਹੋਣਾ ਪਿਆ। ਪੁਲਸ ਨੇ ਦਖਲ ਦੇ ਕੇ ਦੋਵੇਂ ਪੱਖਾਂ ਦਾ ਸਮਝੌਤਾ ਕਰਵਾ ਦਿੱਤਾ। ਬੱਸ ਨੇ ਜ਼ਖਮੀ ਹੋਈ ਆਂਗਣਵਾੜੀ ਵਰਕਰ ਦੇ ਇਲਾਜ 'ਤੇ ਆਉਣ ਵਾਲਾ ਖਰਚਾ ਦੇ ਕੇ ਪਿੱਛਾ ਛੁਡਵਾ ਲਿਆ। ਸਿਟੀ ਇੰਚਾਰਜ ਨਿਧਾਨ ਸਿੰਘ ਨੇ ਕਿਹਾ ਕਿ ਦੋਵਾਂ ਪੱਖਾਂ 'ਚ ਸਮਝੌਤਾ ਹੋ ਗਿਆ, ਜਿਸ ਕਾਰਨ ਇਸ ਘਟਨਾ ਸਬੰਧੀ ਕੋਈ ਕਾਰਵਾਈ ਨਹੀਂ ਕੀਤੀ ਗਈ।
ਪੰਜਾਬ 'ਚ ਵੀ ਸੁਰੱਖਿਅਤ ਨਹੀਂ ਬੱਚੀਆਂ, ਹਰ 6ਵੇਂ ਦਿਨ ਇਕ ਬੱਚੀ ਬਣ ਰਹੀ ਹਵਸ ਦਾ ਸ਼ਿਕਾਰ
NEXT STORY