ਟਾਂਡਾ ਉੜਮੁੜ (ਗੁਪਤਾ, ਪੰਡਿਤ)— ਬੀਤੇ ਲੰਮੇ ਸਮੇਂ ਤੋਂ ਅਖਬਾਰਾਂ ਦੀਆਂ ਚਰਚਾ 'ਚ ਰਿਹਾ ਟਾਂਡਾ-ਸ੍ਰੀ ਹਰਗੋਬਿੰਦਪੁਰ ਨੈਸ਼ਨਲ ਹਾਈਵੇਅ ਸ਼ਾਇਦ ਅਧਿਕਾਰੀਆਂ ਦੀ ਨਜ਼ਰ 'ਚ ਨਹੀਂ ਆਇਆ। ਇਸੇ ਲਈ ਇਸ ਦੀ ਹਾਲਤ ਦਿਨ ਪ੍ਰਤੀ ਦਿਨ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ। ਮੰਗਲਵਾਰ ਇਸ ਸੜਕ 'ਤੇ ਸਵੇਰ ਦੇ ਸਮੇਂ ਜੀਵਨ ਪੈਲਸ ਅਹੀਆਪੁਰ ਕੋਲ, ਜਿੱਥੇ ਦੋ ਮਹੀਨੇ ਪਹਿਲਾਂ ਸੜਕ ਪੁੱਟ ਕੇ ਸੀਵਰੇਜ ਦਾ ਪਾਇਪ ਪਾਇਆ ਗਿਆ ਹੈ, ਵਿਖੇ ਪਏ ਡੂੰਘੇ ਟੋਏ 'ਚ ਲੱਦੀ ਹੋਈ ਗੰਨਿਆਂ ਦੀ ਟਰਾਲੀ ਫਸ ਗਈ ਅਤੇ ਹੁੱਕ ਟੁੱਟ ਜਾਣ ਕਾਰਨ ਟਰੈਕਟਰ ਅੱਗੇ ਨਿਕਲ ਗਿਆ। ਟੈਰਫਿਕ ਨਾ ਹੋਣ ਕਾਰਨ ਇਕ ਵੱਡਾ ਹਾਦਸਾ ਹੋਣ ਤੋਂ ਟੱਲ ਗਿਆ। ਸੜਕ ਦੇ ਵਿਚਕਾਰ ਫਸੀ ਇਸ ਟਰਾਲੀ ਨੇ ਆਵਾਜਾਈ 'ਚ ਵਿਘਨ ਪਾ ਦਿੱਤਾ ਅਤੇ ਕੁਝ ਸਮੇਂ ਬਾਅਦ ਹੀ ਗੰਨਿਆਂ ਦੀ ਲੱਦੀ ਇਕ ਹੋਰ ਟਰਾਲੀ ਇਸ ਦੇ ਬਰਾਬਰ ਆ ਕੇ ਫਸ ਗਈ ਅਤੇ ਟੈਰਫਿਕ ਪੂਰੀ ਤਰ੍ਹਾਂ ਬੰਦ ਹੋ ਗਿਆ। ਵਰਣਨਯੋਗ ਹੈ ਕਿ ਸਵੇਰ ਸਮੇਂ ਵੱਖ-ਵੱਖ ਸਕੂਲ ਦੀਆਂ ਲੰਘ ਰਹੀਆਂ ਬੱਸਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।
ਅਫਸੋਸ ਦੀ ਗੱਲ ਇਹ ਰਹੀ ਕਿ ਇੱਥੇ ਲੱਗੇ ਜਾਮ ਉਪਰੰਤ ਵੀ ਕੋਈ ਪ੍ਰਸ਼ਾਸਨਿਕ ਅਧਿਕਾਰੀ ਨਹੀਂ ਪਹੁੰਚਿਆ ਅਤੇ ਲੰਬੀ ਜਦੋਂ ਜਹਿਦ ਤੋਂ ਬਾਅਦ ਟੈਰਫਿਕ ਨੂੰ ਚਾਲੂ ਕੀਤਾ ਗਿਆ। ਕੁਝ ਦਿਨ ਪਹਿਲਾਂ ਵੀ ਇੱਥੇ ਗੰਨਿਆਂ ਅਤੇ ਇੱਟਾਂ ਨਾਲ ਲੱਦੀ ਟਰਾਲੀ ਫਸ ਗਈ ਸੀ। ਉਸ ਸਮੇਂ ਲੰਘ ਰਹੀ ਕਾਰ ਨੂੰ ਨੁਕਸਾਨ ਵੀ ਹੋਇਆ ਸੀ। ਇਸ ਸਾਰੇ ਦੇ ਬਾਵਜੂਦ ਸ਼ਾਇਦ ਪ੍ਰਸ਼ਾਸਨਿਕ ਅਧਿਕਾਰੀ ਕਿਸੇ ਵੱਡੀ ਦੁਰਘਟਨਾ ਦੀ ਇੰਤਜ਼ਾਰ 'ਚ ਹਨ।
ਧੀ-ਜਵਾਈ ਤੋਂ ਤੰਗ ਪਤੀ-ਪਤਨੀ ਨੇ ਕੀਤੀ ਖੁਦਕੁਸ਼ੀ! (ਵੀਡੀਓ)
NEXT STORY