ਜੈਤੋ (ਜਿੰਦਲ) - ਬੀਤੀ ਰਾਤ ਇਕ ਮੋਟਰਸਾਈਕਲ ਸਵਾਰ ਗੁਰਪ੍ਰੀਤ ਸਿੰਘ (20) ਪੁੱਤਰ ਬਾਵਾ ਸਿੰਘ ਵਾਸੀ ਜੈਤੋ ਮੋਟਰਸਾਈਕਲ ’ਤੇ ਕੋਟਕਪੂਰਾ ਤੋਂ ਜੈਤੋ ਵੱਲ ਆ ਰਿਹਾ ਸੀ. ਜਦਕਿ ਦੂਜੇ ਪਾਸਿਓਂ ਇਕ ਤੇਜ਼ ਰਫ਼ਤਾਰ ਕਾਰ ਚਾਲਕ ਜੈਤੋ ਤੋਂ ਕੋਟਕਪੂਰਾ ਵੱਲ ਜਾ ਰਿਹਾ ਸੀ। ਇਸ ਦੌਰਾਨ ਪਿੰਡ ਲਾਲੇਆਣਾ ਦੇ ਨਜ਼ਦੀਕ ਸਡ਼ਕ ’ਚ ਪਏ ਵੱਡੇ ਟੋਏ ਕਾਰਨ ਤੇਜ਼ ਰਫ਼ਤਾਰ ਕਾਰ ਬੇਕਾਬੂ ਹੋ ਕੇ ਮੋਟਰਸਾਈਕਲ ’ਚ ਜਾ ਵੱਜੀ, ਜਿਸ ਕਾਰਨ ਮੋਟਰਸਾਈਕਲ ਸਵਾਰ ਗੰਭੀਰ ਜ਼ਖ਼ਮੀ ਹੋ ਗਿਆ। ਚਾਲਕ ਕਾਰ ਸਮੇਤ ਮੌਕੇ ਤੋਂ ਫਰਾਰ ਹੋ ਗਿਆ। ਇਸ ਸਬੰਧੀ ਸੂਚਨਾ ਮਿਲਣ ’ਤੇ ਜੈਤੋ ਦੀ ਸਮਾਜ ਸੇਵੀ ਸੰਸਥਾ ਗਊਮੁੱਖ ਸਹਾਰਾ ਲੰਗਰ ਕਮੇਟੀ ਆਪਣੇ ਟੀਮ ਮੈਂਬਰਾਂ ਤੇ ਐਂਬੂਲੈਂਸ ਡਰਾਈਵਰ ਫ਼ਤਿਹ ਸਿੰਘ ਨੂੰ ਨਾਲ ਲੈ ਕੇ ਘਟਨਾ ਸਥਾਨ ’ਤੇ ਪਹੁੰਚੇ ਅਤੇ ਜ਼ਖ਼ਮੀ ਨੂੰ ਸਿਵਲ ਹਸਪਤਾਲ, ਜੈਤੋ ਪਹੁੰਚਾਇਆ।
2500 ਨਸ਼ੇ ਵਾਲੀਅਾਂ ਗੋਲੀਆਂ ਸਣੇ ਕਾਬੂ
NEXT STORY