ਸ੍ਰੀ ਕੀਰਤਪੁਰ ਸਾਹਿਬ (ਬਾਲੀ)-ਨੰਗਲ-ਚੰਡੀਗੜ੍ਹ ਕੌਮੀ ਮਾਰਗ ’ਤੇ ਡੇਰਾ ਹੰਸਾਲੀਸਰ ਨਿਰਮਲ ਆਸ਼ਰਮ ਪਿੰਡ ਭਰਤਗੜ੍ਹ ਨੇੜੇ ਵਾਪਰੇ ਭਿਆਨਕ ਸੜਕ ਹਾਦਸੇ 'ਚ ਕਾਰ ਸਵਾਰ ਦੋ ਨੌਜਵਾਨਾਂ ਅਤੇ ਇਕ ਲੜਕੀ ਦੀ ਮੌਤ ਹੋ ਗਈ। ਇਸ ਹਾਦਸੇ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਕੀਰਤਪੁਰ ਸਾਹਿਬ ਇੰਸਪੈਕਟਰ ਰਾਹੁਲ ਸ਼ਰਮਾ ਅਤੇ ਭਰਤਗੜ੍ਹ ਪੁਲਸ ਚੌਕੀ ਦੇ ਇੰਚਾਰਜ ਸਰਤਾਜ ਸਿੰਘ ਨੇ ਸਾਂਝੇ ਤੌਰ ’ਤੇ ਦੱਸਿਆ ਕਿ ਅਰਚਿਤ ਸ਼ਰਮਾ (22) ਪੁੱਤਰ ਅਸ਼ਵਨੀ ਕੁਮਾਰ ਵਾਸੀ ਨਿਆ ਨੰਗਲ, ਹਿਮਾਂਸ਼ੂ ਸਨਨ (23) ਪੁੱਤਰ ਰਾਕੇਸ਼ ਕੁਮਾਰ ਨੰਗਲ ਅਤੇ ਅਰਪਿਤਾ ਸੈਣੀ (21) ਪੁੱਤਰੀ ਰਾਜਵੀਰ ਸਿੰਘ ਵਾਸੀ ਹੁਸ਼ਿਆਰਪੁਰ ਆਪਣੀ ਕਾਰ ਮਾਰੂਤੀ ਸਵਿੱਫਟ ’ਤੇ ਸਵਾਰ ਹੋ ਕੇ ਸ੍ਰੀ ਕੀਰਤਪੁਰ ਸਾਹਿਬ ਤੋਂ ਰੋਪੜ ਵਾਲੀ ਸਾਈਡ ਨੂੰ ਜਾ ਰਹੇ ਸਨ ਕਿ ਭਰਤਗੜ੍ਹ ਨੇੜੇ ਸੰਤ ਬਾਬਾ ਅਜੀਤ ਸਿੰਘ ਹੰਸਾਲੀ ਵਾਲਿਆਂ ਦੇ ਡੇਰੇ ਕੋਲ ਤੜਕੇ ਕਰੀਬ 4.40 ਵਜੇ ਇਨ੍ਹਾਂ ਦੀ ਕਾਰ ਕਿਸੇ ਵੱਡੇ ਵਾਹਨ ਨਾਲ ਟਕਰਾ ਗਈ। ਇਸ ਹਾਦਸੇ ਵਿਚ ਅਰਚਿਤ ਸ਼ਰਮਾ ਅਤੇ ਅਰਪਿਤਾ ਸੈਣੀ ਦੀ ਮੌਕੇ 'ਤੇ ਮੌਤ ਹੋ ਗਈ ਜਦਕਿ ਜ਼ਖ਼ਮੀ ਹਿਮਾਂਸ਼ੂ ਦੀ ਸਰਕਾਰੀ ਹਸਪਤਾਲ ਮੋਹਾਲੀ ਵਿਖੇ ਇਲਾਜ ਦੌਰਾਨ ਮੌਤ ਹੋ ਗਈ।
ਇਹ ਵੀ ਪੜ੍ਹੋ: ਪੰਜਾਬ 'ਚ ਕਿਸਾਨਾਂ ਨੇ 8 ਜੂਨ ਲਈ ਕੀਤਾ ਵੱਡਾ ਐਲਾਨ! ਝਲਣੀ ਪਵੇਗੀ ਨਵੀਂ ਮੁਸੀਬਤ, 17 ਜ਼ਿਲ੍ਹਿਆਂ 'ਚ ਹੋਵੇਗਾ ਅੰਦੋਲਨ
ਥਾਣਾ ਮੁਖੀ ਨੇ ਦੱਸਿਆ ਕਿ ਪੁਲਸ ਨੂੰ ਅਸ਼ਵਨੀ ਕੁਮਾਰ ਪੁੱਤਰ ਨਸੀਬ ਚੰਦ ਵਾਸੀ ਨਿਆ ਨੰਗਲ ਨੇ ਆਪਣੇ ਬਿਆਨ ਵਿਚ ਦੱਸਿਆ ਕਿ ਉਹ ਊਨਾ ਹਿਮਾਚਲ ਪ੍ਰਦੇਸ਼ ਵਿਖੇ ਮੋਬਾਇਲ ਰਿਪੇਅਰ ਦੀ ਦੁਕਾਨ ਕਰਦਾ ਹੈ। 4 ਜੂਨ ਨੂੰ ਮੇਰਾ ਲੜਕਾ ਅਰਚਿਤ ਸ਼ਰਮਾ ਆਪਣੀ ਕਾਰ ਮਾਰੂਤੀ ਸਵਿੱਫਟ ’ਤੇ ਸਵਾਰ ਹੋ ਕੇ ਇੰਟਰਵਿਊ ਦੇਣ ਲਈ ਮੋਹਾਲੀ ਗਿਆ ਸੀ, ਜਿਸ ਤੋਂ ਬਾਅਦ ਮੇਰੇ ਲੜਕੇ ਨੇ ਮੈਨੂੰ ਦੱਸਿਆ ਕਿ ਮੈਂ ਆਪਣੇ ਦੋਸਤਾਂ ਨਾਲ ਘੁੰਮਣ ਲਈ ਮਨਾਲੀ ਜਾ ਰਿਹਾ ਹਾਂ। 7 ਜੂਨ ਨੂੰ ਮੈਨੂੰ ਟੈਲੀਫੋਨ ਰਾਹੀਂ ਪਤਾ ਲੱਗਾ ਕਿ ਮੇਰੇ ਲੜਕੇ ਅਰਚਿਤ ਸ਼ਰਮਾ ਦੀ ਕਾਰ ਦਾ ਭਰਤਗੜ੍ਹ ਨੇੜੇ ਸੰਤ ਬਾਬਾ ਅਜੀਤ ਸਿੰਘ ਹੰਸਾਲੀ ਵਾਲਿਆਂ ਦੇ ਡੇਰੇ ਪਾਸ ਐਕਸੀਡੈਂਟ ਹੋ ਗਿਆ ਹੈ, ਜਿਸ ਨਾਲ ਉਸ ਦੇ ਲੜਕੇ ਅਰਚਿਤ ਸ਼ਰਮਾ ਅਤੇ ਉਸ ਨਾਲ ਘੁੰਮਣ ਗਈ ਲੜਕੀ ਅਰਪਿਤਾ ਸੈਨੀ ਵਾਸੀ ਹੁਸ਼ਿਆਰਪੁਰ ਦੀ ਮੌਤ ਹੋ ਗਈ ਹੈ ਅਤੇ ਉਨ੍ਹਾਂ ਦਾ ਤੀਜਾ ਦੋਸਤ ਹਿਮਾਂਸ਼ੂ ਸਨਨ ਜੋ ਗੰਭੀਰ ਸੱਟਾਂ ਲੱਗਣ ਕਾਰਨ ਜ਼ਖ਼ਮੀ ਸੀ, ਦੀ ਵੀ ਸਰਕਾਰੀ ਹਸਪਤਾਲ ਫੇਸ 6 ਮੋਹਾਲੀ ਵਿਖੇ ਇਲਾਜ ਦੌਰਾਨ ਮੌਤ ਹੋ ਗਈ ਹੈ।

ਇਹ ਵੀ ਪੜ੍ਹੋ: ਧੂਰੀ ਪੁੱਜੇ ਹਰਿਆਣਾ ਦੇ CM ਨਾਇਬ ਸੈਣੀ, ਕਿਹਾ-ਹਰਿਆਣਾ 'ਚ ਸਾਰੀਆਂ ਫ਼ਸਲਾਂ 'ਤੇ ਖ਼ਰੀਦੀ ਜਾ ਰਹੀ MSP
ਥਾਣਾ ਮੁਖੀ ਰਾਹੁਲ ਸ਼ਰਮਾ ਨੇ ਦੱਸਿਆ ਇਸ ਬਾਰੇ ਜਾਣਕਾਰੀ ਮਿਲਣ ਤੋਂ ਬਾਅਦ ਅਸ਼ਵਨੀ ਕੁਮਾਰ, ਮ੍ਰਿਤਕ ਹਿਮਾਸ਼ੂ ਸਨਨ ਦੇ ਪਿਤਾ ਰਾਕੇਸ਼ ਕੁਮਾਰ ਅਤੇ ਮ੍ਰਿਤਕ ਅਰਪਿਤਾ ਸੈਣੀ ਦੇ ਪਿਤਾ ਰਾਜਵੀਰ ਸਿੰਘ ਦੇ ਨਾਲ ਹਾਦਸੇ ਵਾਲੀ ਥਾਂ ’ਤੇ ਪੁੱਜਾ ਜਿੱਥੇ ਉਸ ਨੂੰ ਇਹ ਪਤਾ ਲੱਗਾ ਕਿ ਸੜਕ ਕਿਨਾਰੇ ਬਿਨਾਂ ਇਸ਼ਾਰਾ ਲਗਾਏ ਗਲਤ ਖੜ੍ਹੇ ਕੀਤੇ ਟਰੱਕ ਦੇ ਪਿੱਛੇ ਕਾਰ ਵੱਜੀ ਸੀ। ਹਾਦਸੇ ਤੋਂ ਬਾਅਦ ਟਰੱਕ ਦਾ ਚਾਲਕ ਸਮੇਤ ਵਾਹਨ ਮੌਕੇ ਤੋਂ ਭੱਜ ਗਿਆ ਸੀ। ਇਸ ਹਾਦਸੇ ਵਿਚ ਕਾਰ ਵੀ ਬੁਰੀ ਤਰ੍ਹਾਂ ਚਕਨਾਚੂਰ ਹੋ ਗਈ।
ਇਹ ਵੀ ਪੜ੍ਹੋ: Punjab: ਚਾਚਾ-ਭਤੀਜੇ ਦਾ ਕਾਰਾ ਜਾਣ ਹੋਵੋਗੇ ਹੈਰਾਨ! ਚੱਕਰਾਂ 'ਚ ਪਾ ਦਿੱਤੀ ਪੁਲਸ
ਥਾਣਾ ਮੁਖੀ ਨੇ ਦੱਸਿਆ ਕਿ ਪੁਲਸ ਵੱਲੋਂ ਅਸ਼ਵਨੀ ਕੁਮਾਰ ਦੇ ਬਿਆਨਾਂ ਦੇ ਆਧਾਰ ਉੱਪਰ ਨਾਮਲੂਮ ਟਰੱਕ/ਟਿੱਪਰ ਦੇ ਅਣਪਛਾਤੇ ਡਰਾਈਵਰ ਖ਼ਿਲਾਫ਼ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰਕੇ ਇਨ੍ਹਾਂ ਦੀ ਭਾਲ ਤੇਜ਼ ਕਰ ਦਿੱਤੀ ਗਈ ਹੈ, ਵੱਖ-ਵੱਖ ਥਾਵਾਂ ’ਤੇ ਸੀ. ਸੀ. ਟੀ. ਵੀ. ਕੈਮਰੇ ਚੈੱਕ ਕੀਤੇ ਜਾ ਰਹੇ ਹਨ। ਥਾਣਾ ਮੁਖੀ ਨੇ ਦੱਸਿਆ ਕਿ ਅਰਚਿਤ ਸ਼ਰਮਾ ਅਤੇ ਅਰਪਿਤਾ ਸੈਣੀ ਦੀ ਲਾਸ਼ ਸਿਵਲ ਹਸਪਤਾਲ ਸ੍ਰੀ ਅਨੰਦਪੁਰ ਸਾਹਿਬ ਦੇ ਮੁਰਦਾ ਘਰ ਵਿਚ ਰੱਖਵਾ ਦਿੱਤੀ ਗਈ ਹੈ ਜਦਕਿ ਹਿਮਾਂਸ਼ੂ ਸਨਨ ਦੀ ਲਾਸ਼ ਸਿਵਲ ਹਸਪਤਾਲ ਫੇਸ ਛੇ ਮੋਹਾਲੀ ਪਈ ਹੋਈ ਹੈ। ਉਨ੍ਹਾਂ ਦੱਸਿਆ ਕਿ ਤਿੰਨੋ ਮ੍ਰਿਤਕਾਂ ਦਾ ਪੋਸਟਮਾਰਟਮ ਕਰਵਾ ਕੇ ਲਾਸ਼ਾਂ ਵਾਰਸਾਂ ਦੇ ਹਵਾਲੇ ਕਰ ਦਿੱਤੀਆਂ ਜਾਣਗੀਆਂ।
ਇਹ ਵੀ ਪੜ੍ਹੋ: 6 ਜ਼ਿਲ੍ਹਿਆਂ 'ਚ IMD ਨੇ ਜਾਰੀ ਕਰ 'ਤਾ ਅਲਰਟ! ਪੰਜਾਬ ਲਈ ਮੌਸਮ ਵਿਭਾਗ ਦੀ ਵੱਡੀ ਅਪਡੇਟ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਤਰਨਤਾਰਨ: ਨਰਸਿੰਗ ਦੀ ਵਿਦਿਆਰਥਣ ਨੇ ਕੀਤੀ ਖੁਦਕੁਸ਼ੀ, ਦੋਸਤ ਵੱਲੋਂ ਵਿਆਹ...
NEXT STORY