ਸਮਾਲਸਰ (ਸੁਰਿੰਦਰ ਸੇਖਾ)— ਮੋਗਾ ਕੋਟਕਪੂਰਾ ਜੀ. ਟੀ. ਰੋਡ 'ਤੇ ਨੇੜੇ ਕੋਠੇ ਸੰਧੂਆਂ (ਮੋਗਾ) ਦੇ ਕੋਲ ਅੱਜ ਸਵੇਰ ਤੜਕ ਸਾਰ ਇਕ ਭਿਆਨਕ ਹਾਦਸਾ ਵਾਪਰਿਆ ਗਿਆ। ਇਸ ਹਾਦਸੇ 'ਚ ਇਕ ਦੀ ਮੌਤ ਅਤੇ ਕਈ ਵਿਅਕਤੀਆਂ ਦੇ ਗੰਭੀਰ ਰੂਪ 'ਚ ਜ਼ਖਮੀ ਹੋਣ ਦਾ ਸਮਾਚਾਰ ਹੈ। ਹਾਦਸੇ ਵਾਲੀ ਜਗ੍ਹਾ ਦੇ ਨੇੜਲੇ ਘਰਾਂ 'ਚ ਵੱਸਦੇ ਲੋਕਾਂ ਮੁਤਾਬਕ ਪਹਿਲੀ ਟੱਕਰ ਸਵੇਰੇ ਕਰੀਬ ਤਿੰਨ ਵਜੇ ਕੋਟਕਪੂਰਾ ਸਾਈਡ ਤੋਂ ਆ ਰਹੇ ਟਰਾਲਾ ਨੰਬਰੀ ਆਰ. ਜੇ 07 ਜੀ. ਏ. 7368 ਅਤੇ ਬਾਘਾਪੁਰਾਣਾ ਸਾਈਡ ਤੋਂ ਆ ਰਹੇ ਕੈਂਟਰ ਨੰਬਰੀ ਐੱਚ. ਆਰ.55 ਵਾਈ 7251 ਵਿਚਕਾਰ ਹੋਈ।

ਇਹ ਟੱਕਰ ਇੰਨੀ ਜ਼ਬਰਦਸਤ ਸੀ ਕਿ ਜਿਸ ਦੀ ਆਵਾਜ਼ ਕਰੀਬ ਦੋ ਤਿੰਨ ਕਿਲੋਮੀਟਰ ਤੱਕ ਸੁਣਾਈ ਦਿੱਤੀ। ਜਦੋਂ ਤੱਕ ਚਸ਼ਮਦੀਦ ਲੋਕ ਸੜਕ 'ਤੇ ਆਏ ਹਾਦਸੇ 'ਚ ਜ਼ਖਮੀ ਦੋਵਾਂ ਗੱਡੀਆਂ ਦੇ ਡਰਾਈਵਰ ਅਤੇ ਹੋਰ ਸਵਾਰ ਕਿਸੇ ਸਾਧਨ 'ਚ ਲਿਫਟ ਲੈ ਕੇ ਜਾ ਚੁੱਕੇ ਸਨ। ਜਦੋਂ ਤੱਕ ਕੁਝ ਸਮਝ ਆਉਂਦਾ ਪੰਦਰਾਂ ਕੁ ਮਿੰਟ ਬਾਅਦ ਕੋਟਕਪੂਰਾ ਵਾਲੇ ਪਾਸਿਉਂ ਆ ਰਹੀ ਇਕ ਹੋਰ ਬੋਲੈਰੋ ਗੱਡੀ ਨੰਬਰੀ ਆਰ. ਜੇ.13 ਯੂ. ਏ.7432 ਹਾਦਸਾਗ੍ਰਸਤ ਗੱਡੀਆਂ 'ਚ ਆ ਵੱਜੀ, ਜਿਸ 'ਚ ਕੰਡਕਟਰ ਸਾਈਡ ਬੈਠੇ ਵਿਅਕਤੀ ਦੀ ਮੌਕੇ 'ਤੇ ਮੌਤ ਹੋ ਗਈ ਅਤੇ ਇਕ ਔਰਤ ਗੰਭੀਰ ਰੂਪ 'ਚ ਜ਼ਖਮੀ ਹੋ ਗਈ। ਬੋਲੈਰੋ ਕਾਰ 'ਚ ਡਰਾਈਵਰ ਸਮੇਤ ਕਰੀਬ ਸੱਤ ਸਵਾਰੀਆਂ ਸਵਾਰ ਸਨ, ਬਾਕੀਆਂ ਦੇ ਵੀ ਜ਼ਖਮੀ ਹੋਣ ਦੀ ਖਬਰ ਹੈ। ਥੋੜੇ ਸਮੇਂ ਬਾਅਦ ਹੀ ਬਠਿੰਡਾ ਤੋਂ ਆ ਰਹੀ ਇਕ ਹੋਰ ਕਾਰ ਨੰਬਰੀ ਪੀ. ਬੀ.03 ਏ 6487 ਵੀ ਹਾਦਸਾਗ੍ਰਸਤ ਗੱਡੀਆਂ ਨਾਲ ਟਕਰਾ ਗਈ। ਇਸ ਕਾਰ 'ਚ ਸਵਾਰ ਵਿਅਕਤੀ ਵੀ ਗੰਭੀਰ ਜ਼ਖਮੀ ਹੋ ਗਏ, ਜੋ ਇਲਾਜ ਲਈ ਤੁਰੰਤ ਹਸਪਤਾਲ ਭੇਜ ਦਿੱਤੇ ਗਏ।
ਅੰਮ੍ਰਿਤਸਰ ਜੇਲ ਬ੍ਰੇਕ ਮਾਮਲੇ 'ਚ ਮੁੱਖ ਮੰਤਰੀ ਵਲੋਂ ਮੈਜਿਸਟ੍ਰੇਟ ਜਾਂਚ ਦੇ ਹੁਕਮ
NEXT STORY