ਫਗਵਾੜਾ (ਸੋਨੂੰ)- ਫਗਵਾੜਾ ਵਿਖੇ ਡੋਲੀ ਵਾਲੀ ਕਾਰ ਹਾਦਸਾ ਦਾ ਸ਼ਿਕਾਰ ਹੋ ਗਈ। ਗਨੀਮਤ ਇਹ ਰਹੀ ਕਿ ਕੋਈ ਵੱਡਾ ਹਾਦਸਾ ਨਹੀਂ ਵਾਪਰਿਆ। ਫਿਲੌਰ ਤੋਂ ਤਰਨਤਾਰਨ ਗਈ ਬਾਰਾਤ ਦੌਰਾਨ ਡੋਲੀ ਵਾਲੀ ਕਾਰ ਵਾਪਸੀ ਸਮੇਂ ਫਗਵਾੜਾ ਵਿਖੇ ਹਾਦਸੇ ਦਾ ਸ਼ਿਕਾਰ ਹੋ ਗਈ। ਹਾਦਸੇ ਦੋਰਾਨ ਨਵ-ਵਿਆਹੁਤਾ ਦੁਲਹਣ ਸਮੇਤ ਅੱਧੀ ਦਰਜਨ ਦੇ ਕਰੀਬ ਵਿਅਕਤੀ ਜਖ਼ਮੀ ਹੋ ਗਏ। ਹਾਦਸੇ ਵਿਚ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ।

ਇਸ ਸਬੰਧੀ ਗੱਲਬਾਤ ਕਰਦਿਆਂ ਬਾਰਾਤ ਨਾਲ ਦੂਜੀ ਗੱਡੀ ਵਿੱਚ ਆ ਰਹੇ ਇਕ ਸੋਡੀ ਨਾਮਕ ਰਿਸ਼ਤੇਦਾਰ ਨੇ ਦੱਸਿਆ ਕਿ ਉਹ ਤਰਨਤਾਰਨ ਤੋਂ ਬਾਰਾਤ ਨਾਲ ਵਾਪਸ ਫਿਲੌਰ ਆ ਰਹੇ ਸਨ ਕਿ ਝਹੈੜੂ ਨਜ਼ਦੀਕ ਡੋਲੀ ਵਾਲੀ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ। ਉਨਾਂ ਦੱਸਿਆ ਕਿ ਉਕਤ ਹਾਦਸਾ ਕਿਸ ਤਰਾਂ ਵਾਪਰਿਆ ਹੈ ਇਹ ਤਾਂ ਫਿਲਹਾਲ ਡੋਲੀ ਵਾਲੀ ਗੱਡੀ ਦੇ ਚਾਲਕ ਨੂੰ ਹੀ ਪਤਾ ਹੋਵੇਗਾ ਕਿਉਂਕਿ ਉਨਾਂ ਨੂੰ ਵੀ ਹਾਦਸੇ ਬਾਰੇ ਬਾਅਦ ਵਿੱਚ ਪਤਾ ਲੱਗਾ। ਉਨਾਂ ਕਿਹਾ ਕਿ ਹਾਦਸੇ ਵਿੱਚ ਦੁਲਹਣ ਸਮੇਤ ਅੱਧੀ ਦਰਜਨ ਦੇ ਕਰੀਬ ਸਵਾਰੀਆਂ ਜਖਮੀ ਹੋ ਗਈਆਂ ਹਨ, ਜਿਨ੍ਹਾਂ ਨੂੰ ਸਿਵਲ ਹਸਪਤਾਲ ਫਗਵਾੜਾ ਵਿਖੇ ਦਾਖ਼ਲ ਕਰਵਾਇਆ।
ਇਹ ਵੀ ਪੜ੍ਹੋ: ਸ੍ਰੀ ਚਮਕੌਰ ਸਾਹਿਬ ਵਿਖੇ ਅੱਜ ਤੋਂ ਸੈਲਾਨੀਆਂ ਲਈ ਖੁੱਲ੍ਹੇਗਾ ਦਾਸਤਾਨ-ਏ-ਸ਼ਹਾਦਤ, ਇੰਝ ਕਰ ਸਕੋਗੇ ਦਰਸ਼ਨ

ਉਥੇ ਹੀ ਹਾਦਸੇ ਦੀ ਸੂਚਨਾ ਮਿਲਦੇ ਸਾਰ ਹੀ ਫਗਵਾੜਾ ਪੁਲਸ ਦੇ ਮੁਲਾਜਮਾਂ ਨੇ ਮੌਕੇ 'ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਜਖ਼ਮੀਆਂ ਨੂੰ ਹਸਪਤਾਲ ਵਿਖੇ ਪਹੁੰਚਾ ਕੇ ਹਾਦਸੇ ਦੇ ਕਾਰਨਾ ਦੀ ਜਾਂਚ ਸ਼ੁਰੂ ਕਰ ਦਿੱਤੀ। ਉਧਰ ਹਸਪਤਾਲ ਦੇ ਡਾਕਟਰਾਂ ਮੁਤਾਬਕ ਹਾਦਸੇ ਦੌਰਾਨ ਅੱਧੀ ਦਰਜਨ ਦੇ ਕਰੀਬ ਵਿਅਕਤੀ ਜਖ਼ਮੀ ਹੋਏ, ਜਿਨਾਂ ਦੀ ਹਾਲਤ ਖ਼ਤਰੇ ਤੋਂ ਬਾਹਰ ਹੈ।

ਇਹ ਵੀ ਪੜ੍ਹੋ: CBSE 10ਵੀਂ ਤੇ 12ਵੀਂ ਦੇ ਵਿਦਿਆਰਥੀਆਂ ਲਈ ਅਹਿਮ ਖ਼ਬਰ, ਪ੍ਰਸ਼ਨ ਪੱਤਰ ਲਈ ਆਈ. ਡੀ. ਤੇ ਪਾਸਵਰਡ ਹੋਵੇਗਾ ਜ਼ਰੂਰੀ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਕਰਜ਼ਾ ਚੁੱਕ ਕੇ ਪੁੱਤਾਂ ਨੂੰ ਭੇਜਿਆ ਵਿਦੇਸ਼, ਅੱਜ ਦਰ-ਦਰ ਮੰਗ ਕੇ ਰੋਟੀ ਖਾ ਰਹੀ ਹੈ ਬਜ਼ੁਰਗ ਮਾਂ (ਵੀਡੀਓ)
NEXT STORY