ਟਾਂਡਾ ਉੜਮੁੜ (ਵਰਿੰਦਰ ਪੰਡਿਤ)- ਪਿੰਡ ਮਿਆਣੀ ਵਿੱਚ ਸੜਕ ਹਾਦਸੇ ਦੌਰਾਨ ਮੌਤ ਦਾ ਸ਼ਿਕਾਰ ਹੋਏ ਪਿਤਾ- ਪੁੱਤਰ ਦਾ ਅੱਜ ਸ਼ਾਮ ਸੈਂਕੜੇ ਨਮ ਅੱਖਾਂ ਦੀ ਮੌਜੂਦਗੀ ਵਿੱਚ ਅੰਤਿਮ ਸੰਸਕਾਰ ਕੀਤਾ ਗਿਆ। ਮੌਤ ਦਾ ਸ਼ਿਕਾਰ ਹੋਏ ਪ੍ਰਗਟ ਸਿੰਘ ਸੋਨੂੰ ਅਤੇ ਉਸ ਦੇ 13 ਸਾਲਾ ਪੁੱਤਰ ਅੰਸ਼ਪ੍ਰੀਤ ਸਿੰਘ ਦੇ ਪੋਸਟਮਾਰਟਮ ਤੋਂ ਬਾਅਦ ਉਨ੍ਹਾਂ ਦਾ ਸ਼ਾਮ ਨੂੰ ਇਕੱਠਿਆਂ ਅੰਤਿਮ ਸੰਸਕਾਰ ਕੀਤਾ ਗਿਆ ਅਤੇ ਬੇਹੱਦ ਗ਼ਮਗੀਨ ਮਾਹੌਲ ਵਿੱਚ ਇਕੋ ਸਮੇਂ ਦੋ ਚਿਖਾਵਾਂ ਬਲੀਆਂ।
ਇਸ ਮੌਕੇ ਭਰਾ ਦੀ ਛੋਟੀ ਅਤੇ ਵੱਡੀ ਭੈਣ, ਹਰਲੀਨ ਕੌਰ, ਪਲਕਪ੍ਰੀਤ ਕੌਰ ਨੇ ਅੰਸ਼ਪ੍ਰੀਤ ਦੇ ਸਿਰ ਤੇ ਸਿਹਰਾ ਸਜਾ ਕੇ ਇਸ ਜਹਾਨੋਂ ਜਵਾਨ ਪੁੱਤ ਨੂੰ ਰੁਖ਼ਸਤ ਕੀਤਾ। ਇਸ ਮੌਕੇ ਸਾਰਾ ਪਰਿਵਾਰ ਧਾਹਾਂ ਮਾਰਦਾ ਹੋਇਆ ਨਜ਼ਰ ਆਇਆ ਅਤੇ ਹਰ ਇਕ ਦੀ ਅੱਖ ਨਮ ਵਿਖਾਈ ਦਿੱਤੀ।
ਇਹ ਵੀ ਪੜ੍ਹੋ : ਜਲੰਧਰ ’ਚ ਭਿਆਨਕ ਹਾਦਸਾ, ਪਲਟੀਆਂ ਖਾ ਕੇ ਪੁਲੀ ’ਤੇ ਚੜ੍ਹੀ ਕਾਰ, ਦੋ ਨੌਜਵਾਨਾਂ ਦੀ ਮੌਤ
ਜ਼ਿਕਰਯੋਗ ਹੈ ਕਿ ਟਾਂਡਾ ਵਿਖੇ ਪਿੰਡ ਮਿਆਣੀ ਨੇੜੇ ਆਦੇਸ਼ ਸਕੂਲ ਕੋਲ ਬੀਤੀ ਰਾਤ ਵਾਪਰੇ ਦਰਦਨਾਕ ਸੜਕ ਹਾਦਸੇ ਵਿਚ ਮਿਆਣੀ ਵਾਸੀ ਪਿਓ-ਪੁੱਤਰ ਦੀ ਮੌਤ ਹੋ ਗਈ ਸੀ। ਦੱਸਿਆ ਜਾ ਰਿਹਾ ਹੈ ਕਿ ਕਿਸੇ ਅਣਪਛਾਤੇ ਵਾਹਨ ਦੀ ਚਪੇਟ ਵਿੱਚ ਆਉਣ ਕਾਰਨ ਮੋਟਰਸਾਈਕਲ ਸਵਾਰ ਪਰਗਟ ਸਿੰਘ ਸੋਨੂੰ ਪੁੱਤਰ ਅਮਰਜੀਤ ਸਿੰਘ ਅਤੇ ਉਸ ਦਾ 13 ਵਰ੍ਹਿਆਂ ਅੰਸ਼ਪ੍ਰੀਤ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਹਾਦਸਾ ਕਿਹੜੇ ਹਾਲਾਤ ਵਿੱਚ ਹੋਇਆ ਇਸ ਬਾਰੇ ਫਿਲਹਾਲ ਕੋਈ ਜਾਣਕਾਰੀ ਨਹੀਂ ਮਿਲ ਸਕੀ ਹੈ, ਜਿਸ ਦੀ ਟਾਂਡਾ ਪੁਲਸ ਜਾਂਚ ਕਰ ਰਹੀ ਹੈ। ਕਿਸੇ ਰਾਹਗੀਰ ਕੋਲੋਂ ਸੂਚਨਾ ਮਿਲਣ 'ਤੇ ਪੰਚ ਸਨੀ ਕੁਮਾਰ, ਰਜੇਸ਼ ਕੁਮਾਰ ਰਾਜੂ ਅਤੇ ਹੋਰਨਾਂ ਨੇ ਮੌਕੇ 'ਤੇ ਪਹੁੰਚ ਕੇ ਇਸ ਦੀ ਸੂਚਨਾ ਟਾਂਡਾ ਪੁਲਸ ਨੂੰ ਦਿੱਤੀ। ਪੁਲਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਰੋਡ 'ਤੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਮਦਦ ਦੇ ਨਾਲ ਟੱਕਰ ਮਾਰਨ ਵਾਲੇ ਵਾਹਨ ਦਾ ਪਤਾ ਲਗਾਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ : ਲਖੀਮਪੁਰ ਖੀਰੀ ਘਟਨਾ: ਮ੍ਰਿਤਕਾਂ ਦੇ ਪਰਿਵਾਰਾਂ ਲਈ ਪੰਜਾਬ ਸਰਕਾਰ ਦਾ ਵੱਡਾ ਐਲਾਨ
ਇਹ ਵੀ ਪੜ੍ਹੋ : ਨਵਰਾਤਿਆਂ 'ਚ ਮਾਂ ਚਿੰਤਪੂਰਨੀ ਸਣੇ ਹਿਮਾਚਲ ਵਿਖੇ ਧਾਰਮਿਕ ਸਥਾਨਾਂ 'ਤੇ ਜਾਣ ਵਾਲੇ ਸ਼ਰਧਾਲੂਆਂ ਲਈ ਖ਼ਾਸ ਖ਼ਬਰ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਪਤਨੀ ਦਾ ਕਤਲ ਕਰਨ ਵਾਲੇ ਪਤੀ ਨੂੰ ਉਮਰ ਕੈਦ
NEXT STORY