ਬਟਾਲਾ, (ਸੈਂਡੀ)- ਨਜ਼ਦੀਕੀ ਪਿੰਡ ਮਰੜ ਵਿਖੇ 2 ਮਹੀਨੇ ਪਹਿਲਾਂ ਬਣਾਈ ਸੜਕ ਖਸਤਾ ਹਾਲਤ 'ਚ ਹੈ, ਜਿਸ ਕਾਰਨ ਪਿੰਡ ਵਾਸੀਆਂ 'ਚ ਰੋਸ ਹੈ।
ਇਸ ਸੰਬੰਧੀ ਪਿੰਡ ਵਾਸੀਆਂ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਨੂੰ ਜਾਂਦੀ ਸੜਕ, ਜੋ ਮੰਡੀਕਰਨ ਬੋਰਡ ਪੰਜਾਬ ਵੱਲੋਂ ਇਕ ਕਿਲੋਮੀਟਰ ਲੰਬੀ ਬਣਾਈ ਗਈ ਸੀ, ਦੇ ਨਿਰਮਾਣ ਸਮੇਂ ਘਟੀਆ ਮਟੀਰੀਅਲ ਵਰਤਿਆ ਗਿਆ। ਸੜਕ ਟੁੱਟਣ ਕਾਰਨ ਉਨ੍ਹਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਸੜਕ ਦੇ ਨਿਰਮਾਣ 'ਚ ਵਰਤੇ ਗਏ ਮਟੀਰੀਅਲ ਦੀ ਤੁਰੰਤ ਜਾਂਚ ਕੀਤੀ ਜਾਵੇ ਤੇ ਸੰਬੰਧਤ ਠੇਕੇਦਾਰ ਖਿਲਾਫ਼ ਕਾਰਵਾਈ ਕੀਤੀ ਜਾਵੇ ਤਾਂ ਜੋ ਲੋਕਾਂ ਦੇ ਪੈਸੇ ਦੀ ਦੁਰਵਰਤੋਂ ਨਾ ਹੋ ਸਕੇ। ਇਸ ਮੌਕੇ ਗੁਰਪਾਲ ਸਿੰਘ ਬੋਪਾਰਾਏ, ਜੋਗਿੰਦਰ ਸਿੰਘ, ਸਤਨਾਮ ਸਿੰਘ, ਜਸਬੀਰ ਸਿੰਘ, ਸੁਨੀਲ, ਕਸ਼ਮੀਰ ਸਿੰਘ, ਬਚਿੱਤਰ ਸਿੰਘ ਆਦਿ ਮੌਜੂਦ ਸਨ।
ਏ. ਐੱਸ. ਪੀ. ਬੋਲੇ, 'ਇਹ ਕੋਈ ਤੁਹਾਡਾ ਘਰ ਹੈ, ਜਿਥੇ ਰੋਜ਼ ਆ ਜਾਂਦੇ ਹੋ...'
NEXT STORY