ਗੁਰਾਇਆ, (ਮੁਨੀਸ਼)- ਦਿਨ-ਦਿਹਾੜੇ ਬੜਾ ਪਿੰਡ ਵਿਖੇ ਮੋਟਰਸਾਈਕਲ ਸਵਾਰ 3 ਲੁਟੇਰਿਆਂ ਨੇ ਮੋਟਰਸਾਈਕਲ 'ਤੇ ਦੋਹਤੇ ਨਾਲ ਜਾ ਰਹੀ ਨਾਨੀ ਦਾ ਬੈਗ ਖੋਹਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਡਿੱਗਣ ਕਾਰਨ ਦੋਵੇਂ ਲੁਟੇਰੇ ਜ਼ਖਮੀ ਹੋ ਗਏ। ਦੂਸਰੇ ਪਾਸੇ ਮੋਟਰਸਾਈਕਲ ਬੇਕਾਬੂ ਹੋਣ ਕਾਰਨ ਨਾਨੀ-ਦੋਹਤਾ ਵੀ ਜ਼ਖਮੀ ਹੋ ਗਏ।
ਜਾਣਕਾਰੀ ਦਿੰਦੇ ਹੋਏ ਬਲਜਿੰਦਰ ਸਿੰਘ ਪੁੱਤਰ ਗੁਰਪਾਲ ਸਿੰਘ ਵਾਸੀ ਪਿੰਡ ਢੰਡਾ ਨੇ ਦੱਸਿਆ ਕਿ ਉਹ ਆਪਣੀ ਨਾਨੀ ਤਰਸੇਮ ਕੌਰ ਵਾਸੀ ਭੁੱਲਾਰਾਈ (ਕਪੂਰਥਲਾ) ਨੂੰ ਮੋਟਰਸਾਈਕਲ 'ਤੇ ਬੱਲੋਵਾਲ ਤੋਂ ਲੈ ਕੇ ਵਾਪਸ ਆ ਰਿਹਾ ਸੀ। ਜਦ ਦੁਪਹਿਰ 12.30 ਵਜੇ ਦੇ ਕਰੀਬ ਉਹ ਬੜਾ ਪਿੰਡ ਕੋਲ ਪਹੁੰਚੇ ਤਾਂ ਉਨ੍ਹਾਂ ਦੇ ਪਿੱਛੇ ਲੱਗੇ ਹੋਏ ਇਕ ਮੋਟਰਸਾਈਕਲ ਸਵਾਰ ਤਿੰਨ ਲੁਟੇਰਿਆਂ ਨੇ ਉਸਦੀ ਨਾਨੀ ਦੀ ਬਾਂਹ ਵਿਚ ਪਾਇਆ ਬੈਗ ਖੋਹਿਆ, ਜਿਸ ਕਾਰਨ ਬਲਜਿੰਦਰ ਤੇ ਉਸਦੀ ਨਾਨੀ ਤਰਸੇਮ ਕੌਰ ਮੋਟਰਸਾਈਕਲ ਤੋਂ ਡਿੱਗ ਕੇ ਜ਼ਖਮੀ ਹੋ ਗਏ।
ਬਲਜਿੰਦਰ ਨੇ ਦੱਸਿਆ ਕਿ ਬੈਗ ਖੋਹਣ ਵਾਲੇ ਲੁਟੇਰਿਆਂ ਦਾ ਮੋਟਰਸਾਈਕਲ ਵੀ ਬੇਕਾਬੂ ਹੋ ਗਿਆ ਜੋ ਸੜਕ 'ਤੇ ਡਿੱਗ ਗਏ। ਲੁਟੇਰਿਆਂ ਨੇ ਆਪਣੇ ਮੂੰਹ ਕੱਪੜੇ ਨਾਲ ਬੰਨ੍ਹੇ ਹੋਏ ਸਨ। ਡਿੱਗਣ ਕਾਰਨ ਲੁਟੇਰੇ ਵੀ ਜ਼ਖਮੀ ਹੋ ਗਏ, ਜੋ ਬੜਾ ਪਿੰਡ ਵੱਲ ਮੋਟਰਸਾਈਕਲ 'ਤੇ ਫਰਾਰ ਹੋ ਗਏ। ਜ਼ਖਮੀ ਬਲਜਿੰਦਰ ਅਤੇ ਉਸਦੀ ਨਾਨੀ ਨੂੰ ਸੀ. ਐੱਚ. ਸੀ. ਬੜਾ ਪਿੰਡ ਵਿਖੇ ਲਿਜਾਇਆ ਗਿਆ। ਡਿਊਟੀ 'ਤੇ ਮੌਜੂਦ ਡਾ. ਜਸਵਿੰਦਰ ਕੌਰ ਵਿਰਦੀ ਨੇ ਦੱਸਿਆ ਕਿ ਤਰਸੇਮ ਕੌਰ ਦੇ ਸਿਰ 'ਚ ਸੱਟ ਲੱਗੀ ਹੈ ਜਿਸ ਨੂੰ ਟਾਂਕੇ ਲੱਗੇ ਹਨ।
ਮਨਾਹੀ ਦੇ ਬਾਵਜੂਦ ਹਾਈਵੇ 'ਤੇ ਟੰਗੇ ਨੇ ਹੋਰਡਿੰਗਜ਼
NEXT STORY