ਬਠਿੰਡਾ (ਵਰਮਾ) : ਸੂਰਤ ਦੀ ਇਕ ਕੰਪਨੀ ਦੇ ਮੁਲਾਜ਼ਮਾਂ ਤੋਂ ਪੁਲਸ ਦੀ ਵਰਦੀ 'ਚ ਆਏ 4 ਲੁਟੇਰੇ ਗਹਿਣਿਆਂ ਦਾ ਬੈਗ ਖੋਹ ਕੇ ਫਰਾਰ ਹੋ ਗਏ। ਪੁਲਸ ਨੇ ਤੁਰੰਤ ਕਾਰਵਾਈ ਕਰਦਿਆਂ ਸੋਨਾ ਬਰਾਮਦ ਕਰ ਲਿਆ ਪਰ ਮੁਲਜ਼ਮ ਭੱਜਣ 'ਚ ਕਾਮਯਾਬ ਹੋ ਗਏ। ਉਨ੍ਹਾਂ ਦੀ ਪਛਾਣ ਕਰਕੇ ਕੇਸ ਦਰਜ ਕਰ ਲਿਆ ਗਿਆ ਹੈ।
ਇਹ ਵੀ ਪੜ੍ਹੋ : ਬਾਈਕ ਸਵਾਰ ਨੌਜਵਾਨਾਂ ਨੇ ਕਾਂਗਰਸੀ ਆਗੂ 'ਤੇ ਕੀਤਾ ਜਾਨਲੇਵਾ ਹਮਲਾ, ਪੈਸਿਆਂ ਨਾਲ ਭਰਿਆ ਬੈਗ ਖੋਹਿਆ
ਜਾਣਕਾਰੀ ਮੁਤਾਬਕ ਸੂਰਤ ਦੀ ਬ੍ਰਾਈਟ ਮੈਜਿਸਟ੍ਰੇਟ ਕੰਪਨੀ ਦੇ ਸਾਹਿਲ ਖਿੱਪਲ ਨੇ ਦੱਸਿਆ ਕਿ ਰਾਜਸਥਾਨ ਦਾ ਰਹਿਣ ਵਾਲਾ ਰਾਜੂ ਰਾਮ 3.765 ਕਿਲੋ ਸੋਨੇ ਅਤੇ ਹੀਰੇ ਦੇ ਗਹਿਣੇ ਰੇਲ ਗੱਡੀ ਰਾਹੀਂ ਲਿਆ ਰਿਹਾ ਸੀ। ਸੰਗਰੂਰ ਰੇਲਵੇ ਸਟੇਸ਼ਨ ’ਤੇ ਅਣਪਛਾਤੇ ਨੌਜਵਾਨ ਉਸ ਕੋਲੋਂ ਗਹਿਣਿਆਂ ਵਾਲਾ ਬੈਗ ਖੋਹ ਕੇ ਕਾਰ ਵਿੱਚ ਬਠਿੰਡਾ ਵੱਲ ਫਰਾਰ ਹੋ ਗਏ। ਕੰਪਨੀ ਦੇ ਮੁਲਾਜ਼ਮਾਂ ਨੇ ਪੁਲਸ ਨੂੰ ਸੂਚਿਤ ਕੀਤਾ, ਜਿਸ ਨੇ ਕਾਰ ਦਾ ਪਿੱਛਾ ਕੀਤਾ। ਉਹ ਗਗਨ ਗੈਸਟਰੋ ਹਸਪਤਾਲ ਵੱਲ ਭੱਜ ਗਏ। ਇਸ ਦੌਰਾਨ ਕੰਪਨੀ ਦੇ ਮੁਲਾਜ਼ਮਾਂ ਨਾਲ ਮਿਲ ਕੇ ਪੁਲਸ ਨੇ ਉਨ੍ਹਾਂ ਨੂੰ ਘੇਰ ਲਿਆ। ਇਸ ਦੌਰਾਨ ਲੁਟੇਰਿਆਂ ਦੀ ਪੁਲਸ ਮੁਲਾਜ਼ਮਾਂ ਨਾਲ ਹੱਥੋਪਾਈ ਹੋ ਗਈ ਅਤੇ ਉਹ ਬੈਗ ਛੱਡ ਕੇ ਭੱਜ ਗਏ।
ਇਹ ਵੀ ਪੜ੍ਹੋ : ਖਾਣੇ ਦੀ ਮਹਿਕ ਨਾਲ ਹੀ ਆਉਣ ਲੱਗਦੀ ਉਲਟੀ, 50 ਸਾਲਾਂ ਤੋਂ ਪਾਣੀ, Soft Drinks 'ਤੇ ਹੀ ਜ਼ਿੰਦਾ ਹੈ ਇਹ ਔਰਤ
ਪੁਲਸ ਵੱਲੋਂ ਮੌਕੇ ’ਤੇ ਬੈਗ ਦੀ ਤਲਾਸ਼ੀ ਲੈਣ ’ਤੇ ਸੋਨੇ ਅਤੇ ਹੀਰੇ ਦੇ ਗਹਿਣਿਆਂ ਨਾਲ ਭਰੇ 54 ਡੱਬੇ ਮਿਲੇ, ਜਿਨ੍ਹਾਂ ਦੀ ਕੀਮਤ ਪੌਣੇ 2 ਕਰੋੜ ਰੁਪਏ ਦੱਸੀ ਜਾ ਰਹੀ ਹੈ। ਪੁਲਸ ਨੇ ਦੱਸਿਆ ਕਿ ਜਾਂਚ ’ਚ ਸਾਹਮਣੇ ਆਇਆ ਕਿ ਉਕਤ ਵਿਅਕਤੀਆਂ ਖ਼ਿਲਾਫ਼ ਥਾਣਾ ਜੀ.ਆਰ.ਪੀ. ਸੰਗਰੂਰ ’ਚ ਮਾਮਲਾ ਦਰਜ ਕੀਤਾ ਗਿਆ ਹੈ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਬਾਈਕ ਸਵਾਰ ਨੌਜਵਾਨਾਂ ਨੇ ਕਾਂਗਰਸੀ ਆਗੂ 'ਤੇ ਕੀਤਾ ਜਾਨਲੇਵਾ ਹਮਲਾ, ਪੈਸਿਆਂ ਨਾਲ ਭਰਿਆ ਬੈਗ ਖੋਹਿਆ
NEXT STORY