ਜਲੰਧਰ (ਸ਼ੋਰੀ)- ਜਲੰਧਰ ਵਿਖੇ ਥਾਣਾ ਨੰ. 5 ਅਧੀਨ ਸੰਘਣੀ ਆਬਾਦੀ ਵਾਲਾ ਇਲਾਕਾ ਆਉਂਦਾ ਹੈ ਅਤੇ ਇਕ ਸਮਾਂ ਸੀ ਜਦੋਂ ਥਾਣਾ ਨੰ. 5 ’ਚ ਕ੍ਰਾਈਮ ਦਾ ਗ੍ਰਾਫ਼ ਡਿੱਗ ਗਿਆ ਸੀ ਪਰ ਇਨ੍ਹੀਂ ਦਿਨੀਂ ਇਸ ਇਲਾਕੇ ’ਚ ਚੋਰੀ ਅਤੇ ਲੁੱਟਖੋਹ ਦੀਆਂ ਘਟਨਾਵਾਂ ਲਗਾਤਾਰ ਵਧ ਰਹੀਆਂ ਹਨ। ਕੁਝ ਲੋਕਾਂ ’ਚ ਡਰ ਇੰਨਾ ਵੱਧ ਗਿਆ ਹੈ ਕਿ ਉਹ ਸੋਨੇ ਦੇ ਗਹਿਣੇ ਪਹਿਨਣ ਤੋਂ ਪ੍ਰਹੇਜ਼ ਕਰਨ ਲੱਗ ਪਏ ਹਨ। ਹੁਣ ਤਾਜ਼ਾ ਘਟਨਾ ਨੇ ਥਾਣਾ ਨੰ. 5 ਦੇ ਸੁਰੱਖਿਆ ਪ੍ਰਬੰਧਾਂ ਦੀਆਂ ਧੱਜੀਆਂ ਹੀ ਉਡਾ ਦਿੱਤੀਆਂ ਹਨ, ਜਿਸ ਕਾਰਨ ਕਾਲਾ ਸੰਘਿਆਂ ਰੋਡ ਤੇ ਆਸ-ਪਾਸ ਦੇ ਇਲਾਕੇ ਦੇ ਲੋਕ ਵੀ ਡਰੇ ਹੋਏ ਹਨ।
ਜਾਣਕਾਰੀ ਅਨੁਸਾਰ ਪੁਲਸ ਕਮਿਸ਼ਨਰੇਟ ’ਚ ਤਾਇਨਾਤ ਸਬ-ਇੰਸਪੈਕਟਰ ਰਾਜਵੰਤ ਕੌਰ ਪਤਨੀ ਮੀਤਕਮਲ ਸਿੰਘ ਵਾਸੀ ਈਸਟ ਐਨਕਲੇਵ ਬੀਤੀ ਦੁਪਹਿਰ ਕਰੀਬ 3 ਵਜੇ ਆਪਣੇ ਘਰ ਦੇ ਬਾਹਰ ਮੌਜੂਦ ਸੀ। ਰਾਜਵੰਤ ਕੌਰ ਆਪਣੀ ਸਕੂਟਰੀ ਘਰ ਦੇ ਅੰਦਰ ਕਰ ਰਹੀ ਸੀ ਕਿ ਮੋਟਰਸਾਈਕਲ ਸਵਾਰ 2 ਨੌਜਵਾਨ ਤੇਜ਼ ਰਫਤਾਰ ਨਾਲ ਆਏ ਅਤੇ ਉਸ ਦੇ ਗਲੇ ’ਚ ਪਾਈ ਸੋਨੇ ਦੀ ਚੇਨ, ਜੋ ਕਰੀਬ 3 ਤੋਲੇ ਦੱਸੀ ਜਾਂਦੀ ਹੈ, ਖੋਹ ਕੇ ਫਰਾਰ ਹੋ ਗਏ।
ਇਹ ਵੀ ਪੜ੍ਹੋ- ਕੀਰਤਪੁਰ ਸਾਹਿਬ ਦੇ ਥਾਣੇ ਨੇ ਹਾਸਲ ਕੀਤੀ ਵੱਡੀ ਉਪਲੱਬਧੀ, ਹਰ ਪਾਸੇ ਹੋ ਰਹੇ ਚਰਚੇ
ਸਬ-ਇੰਸਪੈਕਟਰ ਰਾਜਵੰਤ ਕੌਰ ਨਾਲ ਹੋਈ ਲੁੱਟਖੋਹ ਦੀ ਘਟਨਾ ਨੂੰ 30 ਘੰਟੇ ਤੋਂ ਵੱਧ ਸਮਾਂ ਬੀਤ ਗਿਆ ਹੈ ਅਤੇ ਪੁਲਸ ਨੂੰ ਕੋਈ ਠੋਸ ਸਬੂਤ ਨਹੀਂ ਮਿਲਿਆ ਹੈ। ਇਹ ਵੀ ਖ਼ੁਲਾਸਾ ਹੋਇਆ ਹੈ ਕਿ ਰਾਜਵੰਤ ਕੌਰ ਦਾ ਸਹੁਰਾ ਜਗਦੇਵ ਇੰਸਪੈਕਟਰ ਹੈ ਅਤੇ ਉਸ ਦੀ ਰਾਤ ਦੀ ਡਿਊਟੀ ਪੀ. ਸੀ. ਆਰ. ਜ਼ੋਨ-1 ’ਚ ਹੈ। ਫਿਲਹਾਲ ਪੁਲਸ ਨੇ ਅਣਪਛਾਤੇ ਲੋਕਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ ਅਤੇ ਵੇਖਣਾ ਬਾਕੀ ਹੈ ਕਿ ਮਾਮਲਾ ਟਰੇਸ ਹੁੰਦਾ ਹੈ ਜਾਂ ਨਹੀਂ?
ਐੱਸ. ਐੱਚ. ਓ. ਤੋਂ ਪੁੱਛਿਆ ਸਬ-ਇੰਸਪੈਕਟਰ ਕਿੱਥੇ ਤਾਇਨਾਤ ਹੈ, ਕਿਹਾ ਪਤਾ ਨਹੀਂ
ਸਬ-ਇੰਸਪੈਕਟਰ ਨਾਲ ਹੋਈ ਲੁੱਟ-ਖੋਹ ਦੀ ਘਟਨਾ ਬਾਰੇ ਜਾਪਦਾ ਹੈ ਕਿ ਥਾਣਾ 5 ਦੇ ਐੱਸ. ਐੱਚ. ਓ. ਭੂਸ਼ਣ ਕੁਮਾਰ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਨਹੀਂ ਕਰ ਰਹੇ, ਜਦ ਉਨ੍ਹਾਂ ਨੂੰ ਫੋਨ ’ਤੇ ਪੁੱਛਿਆ ਗਿਆ ਕਿ ਸਬ-ਇੰਸਪੈਕਟਰ ਕਿੱਥੇ ਤਾਇਨਾਤ ਹੈ ਤਾਂ ਉਨ੍ਹਾਂ ਕਿਹਾ ਕਿ ਪਤਾ ਨਹੀਂ? ਹੁਣ ਸੋਚਣ ਵਾਲੀ ਗੱਲ ਇਹ ਹੈ ਕਿ ਜੇਕਰ ਐੱਸ. ਐੱਚ. ਓਜ਼ ਨੂੰ ਆਪਣੇ ਪੁਲਸ ਵਿਭਾਗ ’ਚ ਤਾਇਨਾਤ ਮਹਿਲਾ ਮੁਲਾਜ਼ਮ ਦੀ ਤਾਇਨਾਤੀ ਬਾਰੇ ਪਤਾ ਹੀ ਨਹੀਂ ਹੈ ਤਾਂ ਉਹ ਅਗਲੀ ਜਾਂਚ ਕਦੋਂ ਸ਼ੁਰੂ ਕਰਨਗੇ।
ਇਹ ਵੀ ਪੜ੍ਹੋ- ਪੰਜਾਬ 'ਚ ਵੱਡਾ ਹਾਦਸਾ, ਚਲਦੀ ਬੱਸ ਨੂੰ ਅਚਾਨਕ ਲੱਗ ਗਈ ਅੱਗ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ
ਗੁਰਦੁਆਰਾ ਸਾਹਿਬ ਦੇ ਬਾਹਰੋਂ 2 ਸਾਲਾ ਬੱਚਾ ਅਗਵਾ, ਲੰਗਰ ਖਾਣ ਗਈ ਸੀ ਮਾਂ
NEXT STORY