ਅਬੋਹਰ (ਸੁਨੀਲ)– ਸਥਾਨਕ ਗਲੀ ਨੰਬਰ 1 ਏ ਦੇ ਵਸਨੀਕ ਮਹਿੰਦਰ ਬਿੰਦਲ ਦੇ ਘਰ ਦਿਨ-ਦਿਹਾੜੇ ਚੋਰ ਦਾਖਲ ਹੋ ਗਿਆ। ਇਹ ਚੋਰ ਕੰਧ ਟੱਪ ਕੇ ਘਰ ’ਚ ਦਾਖਲ ਹੋਇਆ ਅਤੇ ਖਿੜਕੀ ਦੇ ਸ਼ੀਸ਼ੇ ਤੋੜ ਕੇ ਘਰ ’ਚੋਂ ਟੂਟੀਆਂ ਆਦਿ ਚੋਰੀ ਕਰ ਲਈਆਂ ਪਰ ਭੱਜਣ ਸਮੇਂ ਸ਼ੀਸ਼ਾ ਟੁੱਟਣ ਕਾਰਨ ਉਹ ਜ਼ਖਮੀ ਹੋ ਗਿਆ। ਜਿਸ ਨੂੰ ਪੁਲਸ ਵੱਲੋਂ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ, ਉਥੇ ਹੀ ਮਕਾਨ ਮਾਲਕ ਪੁਲਸ ਦੀ ਕਾਰਗੁਜ਼ਾਰੀ ਤੋਂ ਅਸੰਤੁਸ਼ਟ ਨਜ਼ਰ ਆਏ। ਜ਼ਿਕਰਯੋਗ ਹੈ ਕਿ ਮਹਿੰਦਰ ਬਿੰਦਲ ਦੇਸ਼ ਦੀ ਰਾਜਧਾਨੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਚਚੇਰੇ ਭਰਾ ਹਨ।
ਜਾਣਕਾਰੀ ਅਨੁਸਾਰ ਮਕਾਨ ਮਾਲਕ ਮਹਿੰਦਰ ਕੁਮਾਰ ਬਿੰਦਲ ਨੇ ਦੱਸਿਆ ਕਿ ਸਵੇਰੇ 7:30 ਵਜੇ ਇਕ ਚੋਰ ਉਨ੍ਹਾਂ ਦੇ ਘਰ ਦੀ ਕੰਧ ਟੱਪ ਕੇ ਘਰ ’ਚ ਦਾਖਲ ਹੋਇਆ ਅਤੇ ਉਨ੍ਹਾਂ ਦੇ ਕਮਰੇ ਦੀ ਖਿੜਕੀ ਦਾ ਸ਼ੀਸ਼ਾ ਤੋੜ ਕੇ ਅੰਦਰ ਵੜ ਕੇ ਘਰ ਵਿਚ ਲੱਗੀਆਂ ਟੂਟੀਆਂ ਚੋਰੀਆਂ ਕਰ ਲਈਆਂ ਅਤੇ ਵਾਪਸ ਖਿੜਕੀ ਦੇ ਰਸਤੇ ਤੋਂ ਨਿਕਲਣ ਲੱਗਾ ਤਾਂ ਕੱਚ ਲੱਗਣ ਕਾਰਨ ਉਹ ਜ਼ਖਮੀ ਹੋ ਗਿਆ। ਜਦ ਉਹ ਮੇਨ ਗੇਟ ਨੂੰ ਟੱਪ ਕੇ ਭੱਜਣ ਲੱਗਾ ਤਾਂ ਉਨ੍ਹਾਂ ਸਾਹਮਣੇ ਦੇ ਘਰ ਵਾਲਿਆਂ ਨੇ ਉਸ ਨੂੰ ਕਾਬੂ ਕਰ ਲਿਆ। ਜਿਸ ਤੋਂ ਬਾਅਦ ਉਨ੍ਹਾਂ ਨੇ ਇਸ ਦੀ ਸੂਚਨਾ ਸਿਟੀ ਥਾਣਾ ਨੰਬਰ 1 ਨੂੰ ਦਿੱਤੀ ਪਰ ਕਰੀਬ ਡੇਢ ਘੰਟੇ ਤੱਕ ਪੁਲਸ ਮੌਕੇ ’ਤੇ ਨਹੀਂ ਪੁੱਜੀ।
ਇਹ ਵੀ ਪੜ੍ਹੋ- ਪੰਜਾਬ 'ਚ ਅੱਧੀ ਰਾਤੀ ਹੋਇਆ ਵੱਡਾ ਐਨਕਾਊਂਟਰ, ਪੁਲਸ ਟੀਮ ਤੇ ਬਦਮਾਸ਼ਾਂ ਵਿਚਾਲੇ ਹੋਈ ਤਾਬੜਤੋੜ ਫਾਇਰਿੰਗ
ਇਸ ਤੋਂ ਬਾਅਦ ਉਨ੍ਹਾਂ ਦੇ ਲੜਕੇ ਨੇ ਜ਼ਿਲ੍ਹਾ ਡਿਪਟੀ ਕਮਿਸ਼ਨਰ ਅਤੇ ਜ਼ਿਲ੍ਹਾ ਪੁਲਸ ਕਪਤਾਨ ਨੂੰ ਫੋਨ ਕਰ ਕੇ ਘਰ ’ਚ ਚੋਰ ਵੜੇ ਹੋਣ ਦੀ ਸੂਚਨਾ ਦਿੱਤੀ ਤਾਂ ਉਨ੍ਹਾਂ ਦੇ ਹੁਕਮਾਂ ’ਤੇ ਪੁਲਸ ਕਰਮਚਾਰੀ ਕੁਝ ਸਮੇਂ ਬਾਅਦ ਮੌਕੇ ’ਤੇ ਆਏ ਅਤੇ ਜਾਂਚ ਕਰਨ ਬਾਅਦ ਚੋਰ ਨੂੰ ਜ਼ਖਮੀ ਹਾਲਤ ’ਚ ਦੇਖਦੇ ਹੋਏ ਸਿਵਲ ਹਸਪਤਾਲ ’ਚ ਦਾਖਲ ਕਰਵਾਇਆ। ਮਹਿੰਦਰ ਬਿੰਦਲ ਨੇ ਪੁਲਸ ਪ੍ਰਸ਼ਾਸਨ ਦੀ ਕਾਰਜਪ੍ਰਣਾਲੀ ’ਤੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਸ਼ਹਿਰ ’ਚ ਅਮਨ-ਕਾਨੂੰਨ ਨਾਂ ਦੀ ਕੋਈ ਚੀਜ਼ ਨਹੀਂ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਨਸ਼ੇ ਨੇ ਉਜਾੜਿਆ ਪਰਿਵਾਰ, ਓਵਰਡੋਜ਼ ਨਾਲ ਨੌਜਵਾਨ ਦੀ ਮੌਤ, ਸ਼ਮਸ਼ਾਨਘਾਟ ’ਚੋਂ ਮਿਲੀ ਲਾਸ਼
NEXT STORY