ਸਾਹਨੇਵਾਲ/ਕੁਹਾੜਾ (ਜਗਰੂਪ)- ਥਾਣਾ ਸਾਹਨੇਵਾਲ ਅਧੀਨ ਆਉਂਦੇ ਪਿੰਡ ਟਿੱਬਾ ਵਿਖੇ ਸਥਿਤ ਇਕ ਕਰਿਆਨੇ ਦੀ ਦੁਕਾਨ ਦੇ ਮਾਲਕ ਨੂੰ ਕਥਿਤ ਹਥਿਆਰ ਦੀ ਨੋਕ ’ਤੇ ਲੁੱਟਣ ਅਤੇ ਲੁੱਟ-ਖੋਹ ਦੀਆਂ ਹੋਰ ਵਾਰਦਾਤਾਂ ਨੂੰ ਅੰਜ਼ਾਮ ਦੇਣ ਵਾਲੇ ਦੋਵੇਂ ਲੁਟੇਰਿਆਂ ਨੂੰ ਥਾਣਾ ਪੁਲਸ ਨੇ ਕਾਬੂ ਕਰਨ ’ਚ ਸਫਲਤਾ ਹਾਸਲ ਕੀਤੀ ਹੈ, ਜਿਨ੍ਹਾਂ ਕੋਲੋਂ ਪੁਲਸ ਨੇ ਤੇਜ਼ਧਾਰ ਹਥਿਆਰ ਅਤੇ ਡੰਮੀ ਪਿਸਟਲ ਸਮੇਤ ਹੋਰ ਸਾਮਾਨ ਵੀ ਬਰਾਮਦ ਕੀਤਾ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ 28 'ਚੋਂ 10 ਦਿਨ ਛੁੱਟੀਆਂ! ਜਾਣੋ ਕਦੋਂ-ਕਦੋਂ ਕੀ ਕੁਝ ਰਹੇਗਾ ਬੰਦ
ਥਾਣਾ ਸਾਹਨੇਵਾਲ ਦੇ ਇੰਚਾਰਜ਼ ਇੰਸ. ਜਗਦੇਵ ਸਿੰਘ ਨੇ ਦੱਸਿਆ ਕਿ ਬੀਤੀ 30 ਜਨਵਰੀ ਨੂੰ ਦੋਵੇਂ ਲੁਟੇਰਿਆਂ, ਜਿਨ੍ਹਾਂ ਦੀ ਪਛਾਣ ਅਰਵਿੰਦਰ ਸਿੰਘ ਉਰਫ ਗੋਲੀ ਪੁੱਤਰ ਅਜਮੇਰ ਸਿੰਘ ਵਾਸੀ ਪਿੰਡ ਅਜਨੌਦ, ਥਾਣਾ ਦੋਰਾਹਾ ਅਤੇ ਜਗਸੀਰ ਸਿੰਘ ਉਰਫ ਜੱਗਾ ਪੁੱਤਰ ਚਮਕੌਰ ਸਿੰਘ ਵਾਸੀ ਪਿੰਡ ਕਾਲਖ, ਥਾਣਾ ਡੇਹਲੋਂ ਦੇ ਰੂਪ ’ਚ ਹੋਈ ਹੈ, ਨੇ ਪਿੰਡ ਟਿੱਬਾ ਵਿਖੇ ਕਰਿਆਨੇ ਦੀ ਦੁਕਾਨ ਕਰਨ ਵਾਲੇ ਸਤੇਂਦਰ ਕੁਮਾਰ ਪੁੱਤਰ ਰਾਮ ਗੋਪਾਲ ਵਾਸੀ ਲੋਟਸ ਐਨਕਲੇਵ, ਡੇਹਲੋਂ ਰੋਡ ਨੂੰ ਪਿਸਤੌਲਨੁਮਾ ਹਥਿਆਰ ਦੀ ਨੋਕ ’ਤੇ ਉਸ ਦੇ ਗੱਲੇ ’ਚ ਪਿਆ 1 ਲੱਖ ਦੀ ਨਕਦੀ, ਪੈਨ ਕਾਰਡ, ਆਧਾਰ ਕਾਰਡ, ਡਰਾਈਵਿੰਗ ਲਾਇਸੈਂਸ ਅਤੇ ਹੋਰ ਕਾਗਜ਼ਾਤ ਵਾਲਾ ਬੈਗ ਲੁੱਟ ਲਿਆ ਸੀ।
ਇਸ ’ਤੇ ਥਾਣਾ ਸਾਹਨੇਵਾਲ ਦੀ ਪੁਲਸ ਨੇ ਕੇਸ ਦਰਜ ਕਰ ਕੇ ਅਰਵਿੰਦਰ ਸਿੰਘ ਅਤੇ ਜਗਸੀਰ ਸਿੰਘ ਨੂੰ ਤਫਤੀਸ਼ ਦੌਰਾਨ ਗ੍ਰਿਫਤਾਰ ਕਰ ਲਿਆ, ਜਿਨ੍ਹਾਂ ਕੋਲੋਂ ਪੁਲਸ ਨੇ 4 ਮੋਬਾਇਲ ਫੋਨ, ਇਕ ਕਿਰਪਾਨ, ਇਕ ਡੰਮੀ ਪਿਸਟਲ, 2250 ਦੀ ਨਕਦੀ ਅਤੇ 2 ਐਕਟਿਵਾ ਬਰਾਮਦ ਕੀਤੀਆਂ ਹਨ। ਥਾਣਾ ਮੁਖੀ ਜਗਦੇਵ ਸਿੰਘ ਨੇ ਦੱਸਿਆ ਕਿ ਦੋਵਾਂ ਨੂੰ ਮਾਣਯੋਗ ਅਦਾਲਤ ’ਚ ਪੇਸ਼ ਕਰ ਕੇ 2 ਦਿਨ ਦਾ ਪੁਲਸ ਰਿਮਾਂਡ ਹਾਸਲ ਕੀਤਾ ਗਿਆ ਹੈ।
ਇਹ ਖ਼ਬਰ ਵੀ ਪੜ੍ਹੋ - ਚਾਈਂ-ਚਾਈਂ ਵਿਦੇਸ਼ ਤੋਂ ਪੰਜਾਬ ਪਰਤਿਆ NRI, 24 ਘੰਟਿਆਂ ਬਾਅਦ ਹੀ ਹੋਇਆ ਉਹ ਜੋ ਸੋਚਿਆ ਨਾ ਸੀ...
ਗੋਲੀ ਖ਼ਿਲਾਫ਼ ਪਹਿਲਾਂ ਹੀ 9 ਕੇਸ ਦਰਜ
ਪੁਲਸ ਦੀ ਮੁੱਢਲੀ ਤਫਤੀਸ਼ ’ਚ ਸਾਹਮਣੇ ਆਇਆ ਕਿ ਅਰਵਿੰਦਰ ਸਿੰਘ ਉਰਫ ਗੋਲੀ ਵਾਸੀ ਅਜਨੌਦ ਦਾ ਨਾਂ ਪੁਲਸ ਦੇ ਰਿਕਾਰਡ ’ਚ 29 ਅਕਤੂਬਰ 2013 ਤੋਂ ਲੁਧਿਆਣਾ ਦੇ ਥਾਣਾ ਡਵੀਜ਼ਨ ਨੰ. 8 ’ਚ ਦਰਜ ਮੁਕੱਦਮਾ ਨੰ. 144 ਰਾਹੀਂ ਅਪਰਾਧੀ ਦੇ ਰੂਪ ’ਚ ਦਰਜ ਹੋ ਗਿਆ ਸੀ। ਇਸ ਤੋਂ ਬਾਅਦ ਉਸ ਦੇ ਖਿਲਾਫ ਥਾਣਾ ਦੋਰਾਹਾ ’ਚ 3 ਅਤੇ ਸਾਹਨੇਵਾਲ, ਡੇਹਲੋਂ, ਦਾਖਾ, ਥਾਣਾ ਸਦਰ ਖੰਨਾ ਅਤੇ ਮਾਛੀਵਾੜਾ ’ਚ ਵੀ ਇਕ-ਇਕ ਮੁਕੱਦਮਾ ਦਰਜ ਹੈ। ਗੋਲੀ ਖਿਲਾਫ 2013 ਤੋਂ ਲੈ ਕੇ 2023 ਤੱਕ 10 ਸਾਲਾਂ ’ਚ 9 ਕੇਸ ਦਰਜ ਹੋਏ। ਥਾਣਾ ਪੁਲਸ ਵਲੋਂ ਦੋਵੇਂ ਕਥਿਤ ਦੋਸ਼ੀਆਂ ਕੋਲੋਂ ਅੱਗੇ ਦੀ ਪੁੱਛਗਿੱਛ ਕੀਤੀ ਜਾ ਰਹੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ ਦੇ ਮਸ਼ਹੂਰ ਪੈਲੇਸ 'ਚ ਚੱਲ ਰਹੇ ਵਿਆਹ ਪੈ ਗਿਆ ਭੜਥੂ, ਲਾੜੀ ਦੇ ਪਰਿਵਾਰ ਦੇ ਪੈਰਾਂ ਹੇਠੋਂ ਖਿਸਕੀ ਜ਼ਮੀਨ
NEXT STORY