ਦਸੂਹਾ (ਝਾਵਰ, ਨਾਗਲਾ)- ਪੁਲਸ ਨੂੰ ਦਸੂਹਾ ਨੇੜੇ ਜੰਗਲਾਤ ਵਿਭਾਗ ਦੀ ਜ਼ਮੀਨ 'ਚੋਂ ਇਕ ਐੱਨ. ਆਰ. ਆਈ. ਦੀ ਲਾਸ਼ ਮਿਲੀ ਹੈ। ਜਾਣਕਾਰੀ ਅਨੁਸਾਰ ਐੱਨ. ਆਰ. ਆਈ. ਬਲਵਿੰਦਰ ਸਿੰਘ ਵਾਸੀ ਬਾਕਰਪੁਰ ਜ਼ਿਲ੍ਹਾ ਕਪੂਰਥਲਾ, ਜੋ ਕਿ 20 ਜਨਵਰੀ ਨੂੰ ਵਿਦੇਸ਼ ਤੋਂ ਆਪਣੇ ਪਿੰਡ ਆਇਆ ਸੀ, ਨੇ 21 ਜਨਵਰੀ ਨੂੰ ਆਪਣੀ ਪਤਨੀ ਨੂੰ ਫੋਨ ’ਤੇ ਦੱਸਿਆ ਕਿ ਉਹ ਜ਼ਮੀਨ ਖਰੀਦਣ ਲਈ ਆਪਣੇ ਮੋਟਰਸਾਈਕਲ ’ਤੇ ਪਿੰਡ ਪਸੀ ਬੇਟ ਜਾ ਰਿਹਾ ਹੈ। ਉਸ ਦੀ ਲਾਸ਼ ਪੁਲਸ ਨੂੰ 1 ਫਰਵਰੀ ਨੂੰ ਪਿੰਡ ਬੁੱਧੋ ਬਰਕਤ ਦੀ ਸਰਕਾਰੀ ਜੰਗਲਾਤ ਜ਼ਮੀਨ ਵਿਚੋਂ ਮਿਲੀ।
ਇਹ ਖ਼ਬਰ ਵੀ ਪੜ੍ਹੋ - 'ਰਾਕੇਟ' ਬਣਿਆ ਪੰਜਾਬ ਦਾ ਤਹਿਸੀਲਦਾਰ! 4 ਮਿੰਟਾਂ 'ਚ ਕੀਤਾ 40 ਕਿੱਲੋਮੀਟਰ ਦਾ ਸਫ਼ਰ, ਹੋ ਗਿਆ ਸਸਪੈਂਡ
ਇਸ ਸਬੰਧੀ ਦਸੂਹਾ ਥਾਣਾ ਦੇ ਮੁਖੀ ਇੰਸਪੈਕਟਰ ਪ੍ਰਭਜੋਤ ਕੌਰ ਨੇ ਦੱਸਿਆ ਕਿ ਮ੍ਰਿਤਕ ਦੀ ਪਤਨੀ ਸੁਰਿੰਦਰ ਕੌਰ ਨੇ ਪੁਲਸ ਨੂੰ ਦਿੱਤੇ ਬਿਆਨ ਵਿਚ ਕਿਹਾ ਹੈ ਕਿ ਉਸ ਦਾ ਪਤੀ 21 ਜਨਵਰੀ ਨੂੰ ਰਮੇਸ਼ ਪੁੱਤਰ ਨਰਿੰਦਰ ਪਾਲ ਨਿੰਦੀ ਕੋਲ ਗਿਆ ਸੀ, ਜਿਸ ਤੋਂ ਉਸ ਨੇ ਜ਼ਮੀਨ ਖਰੀਦਣੀ ਸੀ। ਇਸ ਤੋਂ ਪਹਿਲਾਂ ਉਸਦੇ ਪਤੀ ਨੇ ਰਮੇਸ਼ ਦੇ ਬੈਂਕ ਖਾਤੇ ਵਿਚ 2 ਲੱਖ 80 ਹਜ਼ਾਰ ਰੁਪਏ ਵੀ ਜਮ੍ਹਾ ਕਰਵਾਏ ਸਨ ਪਰ ਇਸ ਤੋਂ ਬਾਅਦ ਉਸ ਦੇ ਪਤੀ ਦਾ ਫੋਨ ਬੰਦ ਹੋ ਗਿਆ।
ਦਸੂਹਾ ਪੁਲਸ ਤੋਂ ਮਿਲੀ ਜਾਣਕਾਰੀ ਅਨੁਸਾਰ ਗਾਲੋਵਾਲ ਦੇ ਸਾਬਕਾ ਸਰਪੰਚ ਲਖਵਿੰਦਰ ਸਿੰਘ ਨੇ ਪੁਲਸ ਨੂੰ ਸੂਚਿਤ ਕੀਤਾ ਸੀ ਕਿ ਗਾਲੋਵਾਲ ਦੇ ਜੰਗਲ ਵਿਚ ਇਕ ਅਣਪਛਾਤੇ ਵਿਅਕਤੀ ਦੀ ਲਾਸ਼ ਪਈ ਹੈ। ਪੁਲਸ ਨੇ ਲਾਸ਼ ਸਿਵਲ ਹਸਪਤਾਲ ਦਸੂਹਾ ਦੇ ਮੁਰਦਾਘਰ ਵਿਚ ਰਖਵਾ ਦਿੱਤੀ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ 28 'ਚੋਂ 10 ਦਿਨ ਛੁੱਟੀਆਂ! ਜਾਣੋ ਕਦੋਂ-ਕਦੋਂ ਕੀ ਕੁਝ ਰਹੇਗਾ ਬੰਦ
ਮ੍ਰਿਤਕ ਦੀ ਪਤਨੀ ਸੁਰਿੰਦਰ ਕੌਰ ਆਪਣੇ ਪੁੱਤਰ ਅਤੇ ਰਿਸ਼ਤੇਦਾਰਾਂ ਸਮੇਤ ਸਿਵਲ ਹਸਪਤਾਲ ਦਸੂਹਾ ਪਹੁੰਚੀ ਅਤੇ ਲਾਸ਼ ਦੀ ਪਛਾਣ ਕੀਤੀ। ਮ੍ਰਿਤਕ ਦੀ ਪਤਨੀ ਅਨੁਸਾਰ ਰਮੇਸ਼ ਕੁਮਾਰ ਅਤੇ ਉਸ ਦੇ ਪਿਤਾ ਨਰਿੰਦਰਪਾਲ ਸਿੰਘ ਨਿੰਦੀ ਨੇ ਜ਼ਮੀਨ ਖਰੀਦਣ ਲਈ ਦਿੱਤੇ ਪੈਸੇ ਹੜੱਪਣ ਲਈ ਉਸਦੇ ਪਤੀ ਦਾ ਕਤਲ ਕੀਤਾ ਹੈ। ਦਸੂਹਾ ਥਾਣਾ ਦੇ ਮੁਖੀ ਇੰਸਪੈਕਟਰ ਪ੍ਰਭਜੋਤ ਕੌਰ ਨੇ ਦੱਸਿਆ ਕਿ ਇਸ ਸਬੰਧੀ ਮਾਮਲਾ ਦਰਜ ਕਰ ਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਦੋਸ਼ੀਆਂ ਨੂੰ ਫੜਨ ਲਈ ਛਾਪੇਮਾਰੀ ਵੀ ਕੀਤੀ ਜਾ ਰਹੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਚੰਡੀਗੜ੍ਹ ਰੇਲਵੇ ਸਟੇਸ਼ਨ 'ਤੇ ਵਧੀ ਯਾਤਰੀਆਂ ਦੀ ਗਿਣਤੀ, ਟਰੇਨਾਂ ਦੀ ਗਿਣਤੀ 'ਚ ਵੀ ਹੋਇਆ ਵਾਧਾ
NEXT STORY