ਲੁਧਿਆਣਾ (ਅਨਿਲ) : ਥਾਣਾ ਸਲੇਮ ਟਾਬਰੀ ਦੇ ਅਧੀਨ ਆਉਂਦੀ ਐੱਲਡੀਕੋ ਅਸਟੇਟ ਪੁਲਸ ਚੌਕੀ ਦੇ ਇਲਾਕੇ ਮੈਟਰੋ ਰੋਡ ਸੈਕਰਡ ਹਾਰਟ ਸਕੂਲ ਨੇੜੇ 3 ਲੁਟੇਰਿਆਂ ਨੇ ਮੋਟਰਸਾਈਕਲ ਸਵਾਰ ਵਿਅਕਤੀ ’ਤੇ ਦਾਤਰ ਨਾਲ ਹਮਲਾ ਕਰਕੇ ਨਕਦੀ ਅਤੇ ਮੋਬਾਈਲ ਫੋਨ ਲੁੱਟਣ ਦੇ ਦੋਸ਼ ’ਚ 3 ਅਣਪਛਾਤੇ ਮੁਲਜ਼ਮਾਂ ਖਿਲਾਫ ਕੇਸ ਦਰਜ ਕੀਤਾ ਗਿਆ ਹੈ।
ਐੱਲਡੀਕੋ ਅਸਟੇਟ ਚੌਕੀ ਇੰਚਾਰਜ ਜਿੰਦਲ ਲਾਲ ਸਿੱਧੂ ਨੇ ਦੱਸਿਆ ਕਿ ਪੁਲਸ ਨੂੰ ਸ਼ਿਕਾਇਤਕਰਤਾ ਹਰੀ ਰਾਮ ਪੁੱਤਰ ਜੀਤ ਬਹਾਦਰ ਵਾਸੀ ਮੁਹੱਲਾ ਰਾਮ ਆਸਰਾ ਤਰਫ ਕਾਰਾਬਾਰਾ ਨੇ ਸ਼ਿਕਾਇਤ ਦਰਜ ਕਰਵਾਈ ਹੈ ਕਿ 1 ਮਈ ਦੀ ਰਾਤ ਕਰੀਬ ਪੌਣੇ 9 ਵਜੇ ਉਹ ਆਪਣੇ ਮੋਟਰਸਾਈਕਲ ’ਤੇ ਆਪਣੇ ਘਰ ਵੱਲ ਮੈਟਰੋ ਰੋਡ ਤੋਂ ਜਾ ਰਿਹਾ ਸੀ। ਇਸੇ ਦੌਰਾਨ ਸਾਹਮਣਿਓਂ ਇਕ ਮੋਟਰਸਾਈਕਲ ’ਤੇ 3 ਨੌਜਵਾਨ ਆਏ, ਜਿਨ੍ਹਾਂ ਨੇ ਉਸ ਦੇ ਮੋਟਰਸਾਈਕਲ ’ਚ ਆਪਣਾ ਮੋਟਰਸਾਈਕਲ ਮਾਰ ਕੇ ਉਸ ਨੂੰ ਰੋਕ ਲਿਆ। ਇਸ ਤੋਂ ਬਾਅਦ ਉਕਤ ਲੁਟੇਰਿਆਂ ਨੇ ਉਸ ’ਤੇ ਤੇਜ਼ਧਾਰ ਦਾਤਰ ਨਾਲ ਵਾਰ ਕਰਨੇ ਸ਼ੁਰੂ ਕਰ ਦਿੱਤੇ, ਜਿਸ ਕਾਰਨ ਇਕ ਲੁਟੇਰੇ ਨੇ ਉਸ ਦੇ ਹੱਥ ’ਤੇ ਦਾਤਰ ਨਾਲ ਵਾਰ ਕਰ ਦਿੱਤਾ, ਜਿਸ ਕਾਰਨ ਉਸ ਦਾ ਹੱਥ ਕੱਟਿਆ ਗਿਆ, ਜਿਸ ’ਤੇ 40 ਦੇ ਕਰੀਬ ਟਾਂਕੇ ਲੱਗੇ ਹਨ।
ਇਹ ਵੀ ਪੜ੍ਹੋ : ਪੰਜਾਬ 'ਚ ਰਜਿਸਟਰੀਆਂ ਕਰਵਾਉਣ ਵਾਲਿਆਂ ਲਈ ਬੇਹੱਦ ਅਹਿਮ ਖ਼ਬਰ! ਇਕ ਵਾਰ ਫ਼ਿਰ...
ਜਾਂਚ ਅਧਿਕਾਰੀ ਨੇ ਦੱਸਿਆ ਕਿ ਇਸ ਤੋਂ ਬਾਅਦ ਉਕਤ ਲੁਟੇਰੇ ਹਰੀ ਰਾਮ ਦਾ ਮੋਬਾਈਲ ਫੋਨ, 16000 ਦੀ ਨਕਦੀ, ਜ਼ਰੂਰੀ ਕਾਗਜ਼, ਚਾਂਦੀ ਦਾ ਬ੍ਰੈਸਲੇਟ ਅਤੇ ਕੰਪਨੀ ਦੇ ਦਸਤਾਵੇਜ਼ ਲੁੱਟ ਕੇ ਮੌਕੇ ਤੋਂ ਫਰਾਰ ਹੋ ਗਏ। ਉਨ੍ਹਾਂ ਦੱਸਿਆ ਕਿ ਜਿਸ ਤੋਂ ਬਾਅਦ ਪੁਲਸ ਨੇ ਉਕਤ ਮਾਮਲੇ ’ਤੇ ਕਾਰਵਾਈ ਕਰਦੇ ਹੋਏ 3 ਅਣਪਛਾਤੇ ਲੁਟੇਰਿਆਂ ਖਿਲਾਫ ਲੁੱਟ ਦਾ ਕੇਸ ਦਰਜ ਕੀਤਾ ਹੈ। ਜਾਂਚ ਅਧਿਕਾਰੀ ਨੇ ਦੱਸਿਆ ਕਿ ਪੁਲਸ ਦੇ ਹੱਥ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਲੱਗੀ ਹੈ, ਜਿਸ ਤੋਂ ਪੁਲਸ ਮੁਲਜ਼ਮਾਂ ਦੀ ਪਛਾਣ ਕਰਨ ’ਚ ਲੱਗੀ ਹੋਈ ਹੈ। ਜਲਦ ਹੀ ਮੁਲਜ਼ਮਾਂ ਦੀ ਪਛਾਣ ਕਰ ਕੇ ਗ੍ਰਿਫਤਾਰ ਕੀਤਾ ਜਾਵੇਗਾ ਅਤੇ ਅੱਗੇ ਦੀ ਜਾਂਚ ਸ਼ੁਰੂ ਕੀਤੀ ਜਾਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਗਲੀ 'ਚ ਖੇਡ ਰਹੇ ਬੱਚੇ ਨੂੰ ਨੌਜਵਾਨਾਂ ਨੇ ਵਿਖਾਈ ਪਿਸਤੌਲ, ਘਟਨਾ CCTV 'ਚ ਕੈਦ
NEXT STORY