ਦੀਨਾਨਗਰ (ਕਪੂਰ) : ਪਿੰਡ ਡੀਡਾ ਸਾਂਸੀਆਂ ਵਿਖੇ ਸਵੇਰੇ ਫਿਲਮੀ ਅੰਦਾਜ਼ ’ਚ ਇਕ ਘਰ ਵਿਚ ਦਾਖਲ ਹੋ ਕੇ ਲੁਟੇਰੇ 35 ਤੋਲੇ ਸੋਨੇ ਦੇ ਗਹਿਣੇ ਅਤੇ 5 ਲੱਖ ਰੁਪਏ ਦੀ ਨਕਦੀ ਲੈ ਗਏ। ਰੋਜੀ ਪਤਨੀ ਗੁਲਸ਼ਨ ਨਿਵਾਸੀ ਡੀਡਾ ਸਾਂਸੀਆਂ ਨੇ ਦੱਸਿਆ ਕਿ ਅੱਜ ਸਵੇਰੇ 4 ਵਜੇ ਦੇ ਕਰੀਬ 2 ਕਾਰਾਂ ’ਚ 7 ਲੋਕ ਆਏ, ਜਿਨ੍ਹਾਂ ’ਚ ਇਕ ਔਰਤ ਵੀ ਸ਼ਾਮਲ ਸੀ, ਉਸਦੇ ਘਰ ਦੇ ਮੁੱਖ ਗੇਟ ਨੂੰ ਤੋੜਣ ਤੋਂ ਬਾਅਦ ਅੰਦਰ ਵਾਲਾ ਦਰਵਾਜ਼ਾ ਵੀ ਜ਼ਬਰਦਸਤੀ ਖੁੱਲ੍ਹਵਾ ਕੇ ਕਹਿਣ ਲੱਗੇ ਕਿ ਉਹ ਸੀ. ਬੀ. ਆਈ. ਚੰਡੀਗੜ੍ਹ ਤੋਂ ਆਏ ਹਨ। ਉਨ੍ਹਾਂ ਨੂੰ ਸੂਚਨਾ ਮਿਲੀ ਹੈ ਕਿ ਇਥੇ ਨਸ਼ੇ ਦਾ ਕਾਰੋਬਾਰ ਹੁੰਦਾ ਹੈ। ਇਸ ਲਈ ਘਰ ਦੀ ਤਲਾਸ਼ੀ ਲੈਣੀ ਹੈ। ਪੁਲਸ ਬਣ ਕੇ ਆਏ ਲੁਟੇਰਿਆਂ ’ਚੋਂ 2 ਲੋਕਾਂ ਦੇ ਹੱਥਾਂ ’ਚ ਪਿਸਤੌਲ ਜਦਕਿ ਬਾਕੀਆਂ ਦੇ ਹੱਥਾਂ ਵਿਚ ਵੀ ਤੇਜ਼ਧਾਰ ਹਥਿਆਰ ਸਨ। ਲੁਟੇਰਿਆਂ ਨੇ ਅਲਮਾਰੀ ਤੋਂ 35 ਤੋਲੇ ਸੋਨੇ ਦੇ ਗਹਿਣੇ ਅਤੇ 4 ਲੱਖ ਰੁਪਏ ਦੀ ਨਕਦੀ ਕੱਢਣ ਤੋਂ ਬਾਅਦ ਘਰ ’ਚ ਮੌਜੂਦ ਲੋਕਾਂ ਦੇ 7 ਮੋਬਾਇਲ ਖੋਹੇ ਅਤੇ ਉਨ੍ਹਾਂ ਦੇ ਕੰਨਾਂ ਦੀਆਂ ਬਾਲੀਆਂ ਵੀ ਝਪਟ ਲਈਆਂ।
ਇਹ ਵੀ ਪੜ੍ਹੋ : ਨਸ਼ੇ ਦੀ ਓਵਰਡੋਜ਼ ਨੇ ਲਈ ਨੌਜਵਾਨ ਦੀ ਜਾਨ
ਘਰ ’ਚ ਕਰੀਬ 2 ਘੰਟੇ ਲੁੱਟ ਖੋਹ ਕਰਨ ਤੋਂ ਬਾਅਦ ਲੁਟੇਰੇ ਜਾਂਦੇ ਸਮੇਂ ਕਮਰੇ ਦੀ ਕੁੰਡੀ ਲਾ ਗਏ। ਰੋਜੀ ਨੇ ਦੱਸਿਆ ਕਿ ਪਿਛਲੇ ਪਾਸਿਓਂ ਨਿਕਲਦੇ ਸਮੇਂ ਇਕ ਲੁਟੇਰੇ ਨੇ ਕੁੰਡੀ ਖੋਲ੍ਹੀ ਅਤੇ ਸਾਰਿਆਂ ਨੂੰ ਬਾਹਰ ਕੱਢਿਆ। ਇਸ ਘਟਨਾ ਦੀ ਸੂਚਨਾ ਮਿਲਣ ’ਤੇ ਪੁਲਸ ਅਧਿਕਾਰੀ ਮੌਕੇ ’ਤੇ ਪਹੁੰਚ ਗਏ। ਇਸ ਦੌਰਾਨ ਲੁਟੇਰਿਆਂ ਦਾ ਪਤਾ ਲਗਾਉਣ ਲਈ ਫਾਰੈਂਸਿਕ ਅਤੇ ਡਾਗ ਸਕੁਐਡ ਟੀਮਾਂ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਕੀਤੀ। ਰੋਜੀ ਨੇ ਦੋਸ਼ ਲਗਾਇਆ ਕਿ ਕੁਝ ਦਿਨ ਪਹਿਲਾਂ ਹੀ ਉਨ੍ਹਾਂ ਦੇ ਪਿੰਡ ਦੇ ਲੋਕਾਂ ਨੇ ਉਸ ’ਤੇ ਹਮਲਾ ਕੀਤਾ ਸੀ ਅਤੇ ਉਸ ਨੂੰ ਸ਼ੱਕ ਹੈ ਕਿ ਇਸ ਘਟਨਾ ਦੇ ਤਾਰ ਵੀ ਉਨ੍ਹਾਂ ਨਾਲ ਜੁੜੇ ਹੋ ਸਕਦੇ ਹਨ।
‘ਘਟਨਾ ਤੋਂ ਬਾਅਦ ਪੂਰੀ ਤਰ੍ਹਾਂ ਮੁਸਤੈਦੀ ਨਾਲ ਪੁਲਸ ਕੰਮ ਕਰ ਰਹੀ ਹੈ ਅਤੇ ਜਲਦੀ ਹੀ ਇਸ ਮਾਮਲੇ ਨੂੰ ਸੁਲਝਾ ਕੇ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।’ -ਮਹੇਸ਼ ਕੁਮਾਰ ਸੈਣੀ, ਡੀ. ਐੱਸ. ਪੀ.
ਇਹ ਵੀ ਪੜ੍ਹੋ : ਦਿੱਲੀ ਵਿਖੇ ਨੌਕਰੀ ਕਰਦੇ ਸਾਬਕਾ ਫੌਜੀ ਦੀ ਸ਼ੱਕੀ ਹਾਲਾਤ 'ਚ ਮੌਤ, ਵਾਇਰਲ ਆਡੀਓ ਨੇ ਖੜ੍ਹੇ ਕੀਤੇ ਸਵਾਲ
ਨੋਟ — ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ
ਸੁਖਬੀਰ ਬਾਦਲ ਨੇ ਵੈਕਸੀਨ ਨੂੰ ਲੈ ਕੇ ਘੇਰੀ ਪੰਜਾਬ ਸਰਕਾਰ, ਲਾਏ ਵੱਡੇ ਦੋਸ਼
NEXT STORY