ਜਲੰਧਰ (ਵਰੁਣ)- ਕਰੀਬ ਇਕ ਹਫ਼ਤਾ ਪਹਿਲਾਂ ਮਕਸੂਦਾਂ ਚੌਕ ਵਿਖੇ ਸੰਨੀ ਨਾਮਕ ਨੌਜਵਾਨ ਦਾ ਹੱਥ ਵੱਢ ਕੇ ਲੁੱਟਣ ਦੇ ਮਾਮਲੇ ’ਚ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ। ਜੌਹਲ ਹਸਪਤਾਲ ਦੇ ਡਾਕਟਰਾਂ ਨੇ ਉਸ ਨੂੰ ਨਾ ਸਿਰਫ਼ ਜ਼ਿੰਦਗੀ ਦਾ ਤੋਹਫ਼ਾ ਦਿੱਤਾ ਸਗੋਂ ਇਸ ਦੇ ਨਾਲ ਹੀ ਸੰਨੀ ਨੇ ਆਪਣੀ ਪਤਨੀ ਨਾਲ ਗੱਲ ਕਰ ਕੇ ਸਾਰੀ ਕਹਾਣੀ ਸੁਣਾਈ।
ਸੰਨੀ ਹੁਣ ਖ਼ਤਰੇ ਤੋਂ ਬਾਹਰ ਹੈ। ਸੰਨੀ ਨੇ ਆਪਣੀ ਪਤਨੀ ਆਰਤੀ ਨੂੰ ਦੱਸਿਆ ਕਿ ਜਦੋਂ ਉਹ ਬਾਈਕ ’ਤੇ ਜਾ ਰਿਹਾ ਸੀ ਤਾਂ ਉਸ ਦੇ ਪਿੱਛੇ ਆ ਰਹੇ ਬਾਈਕ ਸਵਾਰ 3 ਲੁਟੇਰਿਆਂ ਨੇ ਉਸ ਨੂੰ ਘੇਰ ਲਿਆ। ਉਨ੍ਹਾਂ ਵਿਚੋਂ ਇਕ ਨੇ ਉਸ ਦੀ ਗਰਦਨ ’ਤੇ ਦਾਤਰ ਰੱਖ ਦਿੱਤਾ ਤੇ ਦੂਜੇ ਨੇ ਉਸ ਦੀਆਂ ਜੇਬਾਂ ਦੀ ਤਲਾਸ਼ੀ ਲਈ। ਤੀਜਾ ਲੁਟੇਰਾ ਐਕਟਿਵਾ ਮੋੜ ਕੇ ਖੜ੍ਹਾ ਸੀ ਤਾਂ ਜੋ ਉਹ ਨਜ਼ਰ ਰੱਖ ਸਕੇ। ਜਦੋਂ ਲੁਟੇਰਿਆਂ ਨੇ ਸੰਨੀ ਦੀ ਜੇਬ ’ਚੋਂ ਸਿਰਫ਼ 50 ਰੁਪਏ ਪਾਏ ਤਾਂ ਉਹ ਗੁੱਸੇ 'ਚ ਆ ਗਏ ਤੇ ਉਸ ਦਾ ਮੋਬਾਈਲ ਮੰਗਣ ਲੱਗੇ।
ਇਹ ਵੀ ਪੜ੍ਹੋ- ਨਾਬਾਲਗ ਧੀ ਦੇ ਨਹਾਉਂਦੇ ਸਮੇਂ ਮਾਰਦਾ ਸੀ ਝਾਤੀਆਂ, ਅਦਾਲਤ ਨੇ ਕਲਯੁਗੀ ਪਿਓ ਨੂੰ ਸੁਣਾਈ 5 ਸਾਲ ਦੀ ਸਜ਼ਾ
ਸੰਨੀ ਅਨੁਸਾਰ ਉਸ ਨੇ 25 ਹਜ਼ਾਰ ਰੁਪਏ ਦਾ ਮੋਬਾਈਲ ਕਿਸ਼ਤਾਂ 'ਤੇ ਲਿਆ ਸੀ ਤੇ ਇਸ ਨੂੰ ਬਚਾਉਣ ਲਈ ਉਸ ਨੇ ਲੁਟੇਰਿਆਂ ਦਾ ਵਿਰੋਧ ਕੀਤਾ ਤੇ ਮੋਬਾਈਲ ਹੱਥਾਂ ’ਚ ਦਬਾ ਲਿਆ। ਇਸ ਦੌਰਾਨ ਲੁਟੇਰੇ ਨੇ ਮੋਬਾਈਲ ਲਈ ਉਸ ਦੇ ਹੱਥਾਂ ’ਤੇ ਦਾਤਰ ਮਾਰਿਆ ਤੇ ਮੋਬਾਈਲ ਲੈ ਕੇ ਭੱਜ ਗਿਆ। ਇਸ ਪੂਰੇ ਮਾਮਲੇ ਦੀ ਸੀ.ਸੀ.ਟੀ.ਵੀ. ਫੁਟੇਜ ਵੀ ਸਾਹਮਣੇ ਆਈ ਸੀ। ਬੁੱਧਵਾਰ ਨੂੰ ਥਾਣਾ ਨੰ. 1 ਦੀ ਪੁਲਸ ਸੰਨੀ ਦਾ ਬਿਆਨ ਦਰਜ ਕਰ ਸਕਦੀ ਹੈ ਤੇ ਐੱਫ.ਆਈ.ਆਰ. ਦਰਜ ਕਰ ਸਕਦੀ ਹੈ।
ਇਹ ਵੀ ਪੜ੍ਹੋ- ਜੇਲ੍ਹ 'ਚੋਂ ਬਾਹਰ ਆਉਂਦਿਆਂ ਹੀ ਲੁੱਟ ਲਿਆ ਪੈਟਰੋਲ ਪੰਪ, ਪੁਲਸ ਨੇ ਮੁੜ ਡੱਕੇ ਸਲਾਖਾਂ ਪਿੱਛੇ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਜੇਲ੍ਹ 'ਚੋਂ ਬਾਹਰ ਆਉਂਦਿਆਂ ਹੀ ਲੁੱਟ ਲਿਆ ਪੈਟਰੋਲ ਪੰਪ, ਪੁਲਸ ਨੇ ਮੁੜ ਡੱਕੇ ਸਲਾਖਾਂ ਪਿੱਛੇ
NEXT STORY