ਸਮਰਾਲਾ, (ਵਿਪਨ)-ਸ਼ਹਿਰ ਦੇ ਹਰਨਾਮ ਨਗਰ ਗਲੀ ਨੰਬਰ ਇੱਕ ਵਿੱਚ ਅੱਜ ਸ਼ਾਮ 7.30 ਵਜੇ ਦੇ ਕਰੀਬ ਅਣਪਛਾਤੇ ਲੁਟੇਰਿਆਂ ਵੱਲੋਂ ਸੈਰ ਕਰ ਰਹੀ ਇੱਕ ਔਰਤ ਦੀ ਚੇਨ ਖੋਹ ਕੇ ਫਰਾਰ ਹੋਏ ।ਪੀੜਤ ਔਰਤ ਦਾ ਕਹਿਣਾ ਹੈ ਉਹ ਮੰਦਰ ਤੋਂ ਮੱਥਾ ਟੇਕ ਕੇ ਵਾਪਿਸ ਆ ਰਹੀ ਸੀ ਕਿ ਦੋ ਵਿਅਕਤੀ ਮੋਟਰਸਾਈਕਲ ਸਵਾਰ ਓਕੇ ਆ ਰਹੇ ਸਨ ਨਜ਼ਦੀਕ ਆ ਕੇ ਉਹਨਾਂ ਨੇ ਮੇਰੇ ਗਲੇ ਨੂੰ ਹੱਥ ਪਾ ਕੇ ਸੋਨੇ ਦੀ ਚੈਨ ਖੋ ਕੇ ਫਰਾਰ ਹੋ ਗਏ ਦੋਨੋਂ ਵਿਅਕਤੀ ਸਿਰ ਤੋਂ ਮੋਨੇ ਸਨ। ਇੱਕ ਵਿਅਕਤੀ ਦੇ ਹੈਲਮਟ ਪਾਇਆ ਹੋਇਆ ਸੀ। ਪੀੜਤਾ ਦਾ ਕਹਿਣਾ ਕਿ ਅਸੀਂ ਇਸ ਮਹੱਲੇ ਵਿੱਚ ਕਿਰਾਏ 'ਤੇ ਰਹਿ ਰਹੇ ਹਾਂ।
ਮਹੱਲਾ ਵਾਸੀਆਂ ਦਾ ਕਹਿਣਾ ਹੈ ਕਿ ਇੱਕ ਔਰਤ ਉੱਚੀ ਉੱਚੀ ਰੌਲਾ ਪਾ ਰਹੀ ਸੀ ਤਾਂ ਜਦੋਂ ਅਸੀਂ ਘਰ ਦੇ ਬਾਹਰ ਜਾ ਕੇ ਦੇਖਿਆ ਤਾਂ ਔਰਤ ਨੂੰ ਪੁੱਛਿਆ ਤਾਂ ਉਨ੍ਹਾਂ ਦੱਸਿਆ ਕਿ ਦੋ ਮੋਟਰਸਾਈਕਲ ਸਵਾਰ ਪਿੱਛੋਂ ਆ ਕੇ ਮੇਰੀ ਸੋਨੇ ਦੀ ਚੇਨ ਖੋਹ ਕੇ ਫਰਾਰ ਹੋ ਗਏ ਤੇ ਉਹ ਘਬਰਾ ਗਈ। ਮੌਕੇ 'ਤੇ ਪਹੁੰਚੇ ਐੱਸਐੱਚਓ ਸਮਰਾਲਾ ਦਾ ਕਹਿਣਾ ਹੈ ਕਿ ਕਿ ਸਾਨੂੰ ਇੱਕ ਕਾਲ ਆਈ, ਜਿਸ ਦੇ ਵਿੱਚ ਉਨ੍ਹਾਂ ਨੇ ਕਿਹਾ ਕਿ ਸਾਡੀ ਅਣਪਛਾਤੇ ਵਿਅਕਤੀਆਂ ਵੱਲੋਂ ਚੇਨ ਖੋਹ ਕੇ ਲੈ ਗਏ। ਐੱਸਐੱਚਓ ਦਾ ਕਹਿਣਾ ਹੈ ਕਿ ਮੌਕੇ 'ਤੇ ਪਹੁੰਚ ਕੇ ਸੀਸੀਟੀਵੀ ਖੰਗਾਲੇ ਜਾ ਰਹੇ ਜਲਦ ਹੀ ਚੋਰਾਂ ਨੂੰ ਫੜ ਕੇ ਸਲਾਖਾਂ ਦੇ ਹਵਾਲੇ ਕੀਤਾ ਜਾਵੇਗਾ।
Moosewala Murder Case: ਮਾਨਸਾ ਅਦਾਲਤ ਨੇ ਸੱਤ ਮੁਲਜ਼ਮਾਂ ਨੂੰ ਕੀਤਾ ਬਰੀ
NEXT STORY