ਜਲੰਧਰ (ਜ. ਬ., ਸੁਧੀਰ) : ਜਲੰਧਰ 'ਚ ਕਾਨੂੰਨ ਵਿਵਸਥਾ ਰੱਬ ਆਸਰੇ ਨਜ਼ਰ ਆ ਰਹੀ ਹੈ। ਮਦਨ ਫਲੋਰ ਮਿੱਲ ਨੇੜੇ ਫੂਡ ਬਾਜ਼ਾਰ ਵਿਚਲੀ ਸਬਜ਼ੀ ਦੀ ਦੁਕਾਨ (ਸੈਂਟਰਲ ਗਰੀਨ) 'ਚ ਹੋਈ ਵਾਰਦਾਤ ਇਸ ਗੱਲ ਦਾ ਸਬੂਤ ਦੇ ਰਹੀ ਹੈ। ਬੀਤੀ ਰਾਤ 9.30 ਵਜੇ ਦੇ ਕਰੀਬ ਫੂਡ ਬਾਜ਼ਾਰ ਵਿਚਲੀ ਸਬਜ਼ੀ ਦੀ ਦੁਕਾਨ 'ਚ ਹੈਲਮੇਟ ਪਹਿਣ ਕੇ ਆਏ 2 ਲੁਟੇਰਿਆਂ ਨੇ ਲੁੱਟ ਦੀ ਘਟਨਾ ਨੂੰ ਅੰਜਾਮ ਦੇਣ 'ਚ ਸਫ਼ਲ ਰਹਿਣ 'ਤੇ ਲਗਭਗ 4 ਫਾਇਰ ਕੀਤੇ। ਫੂਡ ਬਾਜ਼ਾਰ ਦੇ ਸਟਾਫ ਨੇ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਕਿ ਉਹ ਦੁਕਾਨ ਬੰਦ ਹੀ ਕਰਨ ਵਾਲੇ ਸਨ ਕਿ ਅਚਾਨਕ ਹੈਲਮੇਟ ਪਹਿਨੀ 2 ਲੁਟੇਰੇ ਦੁਕਾਨ ਦੇ ਅੰਦਰ ਦਾਖਲ ਹੋਏ। ਉਨ੍ਹਾਂ ਆਉਂਦੇ ਹੀ ਗਾਰਡ ਨੂੰ ਧੱਕਾ ਦਿੱਤਾ ਅਤੇ ਲੁੱਟ ਦੇ ਇਰਾਦੇ ਨਾਲ ਝਗੜਾ ਕਰਨਾ ਸ਼ੁਰੂ ਕਰ ਦਿੱਤਾ। ਇਕ ਲੁਟੇਰਾ ਦੁਕਾਨ ਦਾ ਸ਼ਟਰ ਬੰਦ ਕਰਨ ਲੱਗਾ। ਰੌਲਾ ਪਾਉਣ 'ਤੇ ਜਿਉਂ ਹੀ ਭੀੜ ਇਕੱਠੀ ਹੋਈ ਲੁਟੇਰਿਆਂ ਨੇ ਫਰਾਰ ਹੋਣ ਲਈ ਲਗਭਗ 4 ਫਾਇਰ ਕੀਤੇ ਤੇ ਉਸ ਤੋਂ ਬਾਅਦ ਮੋਟਰਸਾਈਕਲ 'ਤੇ ਹਵਾ ਵਿਚ ਪਿਸਤੌਲਲ ਲਹਿਰਾਉਂਦੇ ਤੇ ਲਲਕਾਰੇ ਮਾਰਦੇ ਲਾਡੋਵਾਲੀ ਰੋਡ ਵੱਲ ਫਰਾਰ ਹੋ ਗਏ।
ਇਹ ਵੀ ਪੜ੍ਹੋ : ਅਸਥੀਆਂ ਚੁਗਣ ਵੇਲੇ ਮਿਲੀ ਅਜਿਹੀ ਚੀਜ਼, ਜਿਸ ਨੂੰ ਵੇਖ ਪਰਿਵਾਰ ਦੇ ਉੱਡੇ ਹੋਸ਼
ਮਦਨ ਫਲੋਰ ਮਿੱਲ 'ਤੇ ਖੜ੍ਹੇ ਇਕ ਪ੍ਰਾਈਵੇਟ ਸਕਿਓਰਿਟੀ ਗਾਰਡ ਦਾ ਕਹਿਣਾ ਸੀ ਕਿ ਦੋਵੇਂ ਲੁਟੇਰੇ ਕਾਫੀ ਤੇਜ਼ ਰਫਤਾਰ ਫਰਾਰ ਹੋ ਗਏ ਅਤੇ ਗੋਲੀ ਚੱਲਣ ਦੀ ਸੂਚਨਾ ਨਾਲ ਲੋਕਾਂ ਵਿਚ ਹਫੜਾ-ਦਫੜੀ ਮਚ ਗਈ। ਮਾਮਲੇ ਦੀ ਸੂਚਨਾ ਮਿਲਦੇ ਹੀ ਏ. ਡੀ. ਸੀ. ਪੀ.-1 ਵਤਸਲਾ ਗੁਪਤਾ ਤੇ ਥਾਣਾ ਨੰਬਰ 3 ਦੇ ਐੱਸ. ਐੱਚ. ਓ. ਮੁਕੇਸ਼ ਕੁਮਾਰ ਪਹੁੰਚੇ। ਮਾਮਲੇ ਦੀ ਜਾਂਚ ਉਪਰੰਤ ਏ. ਡੀ. ਸੀ. ਪੀ. ਵਤਸਲਾ ਗੁਪਤਾ ਨੇ ਦਾਅਵਾ ਕੀਤਾ ਕਿ ਲੁਟੇਰਿਆਂ ਨੇ ਜਿਸ ਪਿਸਤੌਲ ਨਾਲ ਫਾਇਰ ਕੀਤੇ ਸਨ, ਉਹ ਪਟਾਕਿਆਂ ਵਾਲਾ ਸੀ। ਜਿਸ ਜਗ੍ਹਾ ਇਹ ਵਾਰਦਾਤ ਵਾਪਰੀ, ਉਥੇ ਸੀ. ਸੀ. ਟੀ. ਵੀ. ਕੈਮਰਾ ਨਹੀਂ ਸੀ ਲੱਗਾ ਹੋਇਆ। ਪੁਲਸ ਨੇ ਕਿਹਾ ਕਿ ਘਟਨਾ ਸਥਾਨ ਦੇ ਨੇੜੇ ਲੱਗੇ ਸੀ. ਸੀ. ਟੀ. ਵੀ. ਦੀ ਫੁਟੇਜ ਹਾਸਲ ਕਰਨ ਤੋਂ ਬਾਅਦ ਹੀ ਮੁਲਜ਼ਮਾਂ ਦੀ ਪਛਾਣ ਹੋ ਸਕੇਗੀ।
ਇਹ ਵੀ ਪੜ੍ਹੋ : ਇਕ ਬਲਬ, ਇਕ ਪੱਖਾ ਤੇ ਬਿੱਲ 1 ਲੱਖ ਰੁਪਏ
ਚੌਲਾਂਗ ਟੋਲ ਪਲਾਜ਼ਾ 'ਤੇ 13ਵੇਂ ਦਿਨ ਵੀ ਡਟੇ ਕਿਸਾਨ, ਹਾਈਵੇਅ ਜਾਮ ਕਰ ਫੂਕਿਆ ਮੋਦੀ ਦਾ ਪੁਤਲਾ
NEXT STORY