ਕਾਠਗੜ੍ਹ (ਰਾਜੇਸ਼ ਸ਼ਰਮਾ)— ਜ਼ਿੰਦਗੀ ਅਤੇ ਮੌਤ ਉਸ ਸਿਰਜਣਹਾਰ ਦੇ ਹੱਥ 'ਚ ਹੈ। ਬਹੁਤ ਸਾਰੀਆਂ ਘਟਨਾਵਾਂ ਜਾਂ ਕਰਿਸ਼ਮੇ ਅਜਿਹੇ ਮਿਲਦੇ ਹਨ, ਜਿਨ੍ਹਾਂ ਨੂੰ ਸੁਣ ਕੇ ਜਾਂ ਵੇਖ ਕੇ ਇਨਸਾਨ ਸੋਚਣ ਲਈ ਮਜਬੂਰ ਹੋ ਜਾਂਦਾ ਹੈ। ਨਜ਼ਦੀਕੀ ਪਿੰਡ ਗੋਲੂਮਾਜਰਾ ਦੇ ਬੀ. ਐੱਸ. ਐੱਫ. ਤੋਂ ਸੇਵਾ ਮੁਕਤ ਹੋਏ ਡੀ. ਐੱਸ. ਪੀ. ਕਿਸ਼ਨ ਚੰਦ ਭਾਟੀਆ ਦੇ ਸਸਕਾਰ ਉਪਰੰਤ ਅਸਥੀਆਂ ਚੁਗਣ ਮੌਕੇ ਇਕ ਗੋਲੀ (ਬੁਲੇਟ) ਪ੍ਰਾਪਤ ਹੋਣ ਦੀ ਗੱਲ ਸਾਹਮਣੇ ਆਈ ਹੈ।
ਇਹ ਵੀ ਪੜ੍ਹੋ: ਸ਼ਮਸ਼ਾਨਘਾਟ ਦੇ ਦਾਨ ਪਾਤਰ 'ਚੋਂ ਨਿਕਲਿਆ ਕੁਝ ਅਜਿਹਾ, ਜਿਸ ਨੂੰ ਵੇਖ ਸੇਵਾਦਾਰ ਵੀ ਰਹਿ ਗਏ ਦੰਗ
ਇਸ ਸਬੰਧੀ 'ਜਗ ਬਾਣੀ' ਨਾਲ ਗੱਲਬਾਤ ਕਰਦੇ ਸਵ. ਕਿਸ਼ਨ ਚੰਦ ਭਾਟੀਆ ਦੇ ਸਪੁੱਤਰ ਏ. ਐੱਸ. ਆਈ. ਅਸ਼ੋਕ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਜੀ 30 ਸਾਲ ਪਹਿਲਾਂ 1990 ਦੌਰਾਨ ਜਦੋਂ ਗੁਰਦਾਸਪੁਰ ਵਿਖੇ ਡਿਊਟੀ 'ਤੇ ਸਨ ਤਾਂ ਅੱਤਵਾਦੀਆਂ ਨਾਲ ਹੋਈ ਇਕ ਮੁਠਭੇੜ 'ਚ ਉਨ੍ਹਾਂ ਦੀ ਛਾਤੀ 'ਚ ਗੋਲੀ ਲੱਗੀ ਲੱਗ ਗਈ ਸੀ ਅਤੇ ਇਸ ਘਟਨਾ 'ਚ ਉਹ ਵਾਲ-ਵਾਲ ਬਚ ਗਏ ਸਨ।
ਇਹ ਵੀ ਪੜ੍ਹੋ: ਰਾਹ ਜਾਂਦੀ ਬੀਬੀ ਨੂੰ ਝਪਟਮਾਰਾਂ ਨੇ ਘੇਰਿਆ,ਵਾਹ ਨਾ ਚੱਲਦਾ ਵੇਖ ਦਾਗੇ ਹਵਾਈ ਫ਼ਾਇਰ
ਡਾ. ਮੁਤਾਬਕ ਜੇਕਰ ਗੋਲੀ ਨੂੰ ਕੱਢਿਆ ਜਾਂਦਾ ਤਾਂ ਉਨ੍ਹਾਂ ਦੀ ਜਾਨ ਨੂੰ ਖ਼ਤਰਾ ਹੋ ਸਕਦਾ ਸੀ ਪਰ 30 ਸਾਲ ਤੱਕ ਉਨ੍ਹਾਂ ਨੂੰ ਕਿਸੇ ਕਿਸਮ ਦੀ ਕੋਈ ਦਿੱਕਤ ਨਹੀਂ ਆਈ। ਉਨ੍ਹਾਂ ਦੀਆਂ ਅਸਥੀਆਂ ਚੁੱਗਣ ਜਦੋਂ ਪਰਿਵਾਰ ਗਿਆ ਤਾਂ ਅਸਥੀਆਂ ਦੇ ਨਾਲ ਉਨ੍ਹਾਂ ਦੀ ਛਾਤੀ 'ਚ ਲੱਗੀ ਉਹ ਗੋਲੀ ਵੀ ਮਿਲ ਗਈ, ਜਿਸ ਨੂੰ ਪਰਿਵਾਰ ਅਤੇ ਪਿੰਡ ਵਾਸੀਆਂ ਨੇ ਵੇਖਿਆ। ਇਸ ਮੌਕੇ ਅਸ਼ੋਕ ਕੁਮਾਰ, ਨੌਰੀਆ ਰਾਮ, ਸੋਹਣ ਲਾਲ, ਯੋਗਰਾਜ, ਜਸਪਾਲ ਭਾਟੀਆ, ਹਰਦਿਆਲ ਚੰਦ, ਰਾਮਦਾਸ ਅਤੇ ਹੋਰ ਪਿੰਡ ਵਾਸੀ ਮੌਜੂਦ ਸਨ ।
ਇਹ ਵੀ ਪੜ੍ਹੋ: ਟਾਂਡਾ: ਰੰਜਿਸ਼ ਦੇ ਚਲਦਿਆਂ ਸਕੂਟਰ ਸਵਾਰਾਂ ਨੇ ਘਰ ਦੇ ਬਾਹਰ ਦਾਗੇ ਫਾਇਰ, ਦਹਿਲੇ ਲੋਕ
ਜ਼ਿਕਰਯੋਗ ਹੈ ਕਿ ਗੁੱਜਰ ਪਰਿਵਾਰ ਬਰਾਦਰੀ ਦੇ ਚੌਧਰੀ ਕਿਸ਼ਨ ਚੰਦ ਭਾਟੀਆ ਰਿਟਾਇਰਡ ਡੀ. ਐੱਸ. ਪੀ. ਦਾ ਐਤਵਾਰ ਨੂੰ ਦਿਹਾਂਤ ਹੋ ਗਿਆ ਸੀ। ਜਿਵੇਂ ਹੀ ਉਨ੍ਹਾਂ ਦੀ ਮੌਤ ਦੀ ਖ਼ਬਰ ਫੈਲੀ ਤਾਂ ਪੂਰੀ ਇਲਾਕੇ 'ਚ ਸੋਗ ਦੀ ਲਹਿਰ ਦੌੜ ਪਈ। ਉਨ੍ਹਾਂ ਦੀ ਅੰਤਿਮ ਯਾਤਰਾ 'ਚ ਖੇਤਰ ਦੇ ਪੰਚ, ਸਰਪੰਚ, ਨੰਬਰਦਾਰ, ਸਿਆਸੀ ਆਗੂਆਂ ਦੇ ਇਲਾਵਾ ਪੁਲਸ ਮਹਿਕਮੇ ਦੇ ਕਈ ਕਾਮੇ ਸ਼ਾਮਲ ਹੋਏ ਸਨ।
ਇਹ ਵੀ ਪੜ੍ਹੋ: ਨਵਰਾਤਰੇ ਮੌਕੇ ਜਲੰਧਰ ਦੇ ਚਿੰਤਪੂਰਨੀ ਮੰਦਿਰ 'ਚ ਲੱਗੀਆਂ ਰੌਣਕਾਂ, ਭਗਤਾਂ 'ਚ ਦਿੱਸਿਆ ਭਾਰੀ ਉਤਸ਼ਾਹ
ਅੰਤਰਰਾਸ਼ਟਰੀ ਗ਼ਰੀਬੀ ਖ਼ਾਤਮਾ ਦਿਹਾੜੇ ਸਬੰਧੀ ਵਿਸ਼ੇਸ਼: ਖ਼ੁਦਕੁਸ਼ੀਆਂ ਵੱਲ ਵਧਦਾ 'ਭਾਰਤ'
NEXT STORY