ਚੰਡੀਗੜ੍ਹ (ਸੁਸ਼ੀਲ) : ਈ-ਰਿਕਸ਼ਾ ਚਾਲਕ ਇਕ ਔਰਤ ਤੋਂ ਚਾਕੂ ਦੀ ਨੋਕ ’ਤੇ ਪਰਸ, ਚਾਂਦੀ ਦੀ ਝਾਂਜਰ ਅਤੇ ਮੋਬਾਈਲ ਫੋਨ ਲੁੱਟਣ ਦੀ ਖ਼ਬਰ ਹੈ। ਜਾਣਕਾਰੀ ਦਿੰਦਿਆਂ ਮੌਲੀਜਾਗਰਾਂ ਕੰਪਲੈਕਸ ਦੀ ਰਹਿਣ ਵਾਲੀ ਰਜਨੀ ਯਾਦਵ ਨੇ ਪੁਲਸ ਨੂੰ ਆਪਣੀ ਸ਼ਿਕਾਇਤ ਵਿਚ ਦੱਸਿਆ ਕਿ ਉਹ ਈ-ਰਿਕਸ਼ਾ ਚਲਾ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦੀ ਹੈ।
ਐਤਵਾਰ ਰਾਤ ਨੂੰ ਕਰੀਬ 10:30 ਵਜੇ ਵਿਕਾਸ ਨਗਰ ਲਾਈਟ ਪੁਆਇੰਟ ’ਤੇ ਸਵਾਰੀ ਦੀ ਉਡੀਕ ਕਰ ਰਹੀ ਸੀ। ਵਿਕਾਸ ਨਗਰ ਵੱਲੋਂ ਦੋ ਨੌਜਵਾਨ ਆਏ ਅਤੇ ਕਿਹਾ ਕਿ ਉਸ ਕੋਲ ਜੋ ਵੀ ਹੈ, ਜਲਦੀ ਦੇ ਦੇਵੇ ਨਹੀਂ ਤਾਂ ਚੰਗਾ ਨਹੀਂ ਹੋਵੇਗਾ। ਇਸ ਦੌਰਾਨ ਇਕ ਨੌਜਵਾਨ ਨੇ ਚਾਕੂ ਕੱਢਿਆ ਅਤੇ ਕਹਿਣ ਲੱਗਾ ਕਿ ਜੇਕਰ ਉਸ ਨੂੰ ਪੈਸੇ ਨਹੀਂ ਦਿੱਤੇ ਤਾਂ ਉਹ ਚਾਕੂ ਮਾਰ ਦੇਵੇਗਾ। ਦੋਵੇਂ ਨੌਜਵਾਨਾਂ ਨੇ ਪੂਰੇ ਦਿਨ ਦੀ ਕਮਾਈ 1100 ਰੁਪਏ, ਚਾਂਦੀ ਦੀ ਝਾਂਜਰ ਅਤੇ ਮੋਬਾਈਲ ਫੋਨ ਲੁੱਟ ਲਿਆ ਅਤੇ ਜੰਗਲ ਵੱਲ ਭੱਜ ਗਏ।
ਇਹ ਵੀ ਪੜ੍ਹੋ : 'ਨਿੱਜੀ ਸਬੰਧਾਂ ਦੀ ਵੀਡੀਓ ਬਣਾ ਕੇ ਕਰ ਰਹੀ ਸੀ ਬਲੈਕਮੇਲ...' ਹਿਮਾਨੀ ਹੱਤਿਆਕਾਂਡ ’ਚ ਮੁਲਜ਼ਮ ਸਚਿਨ ਦਾ ਖੁਲਾਸਾ
ਔਰਤ ਨੇ ਰਾਹਗੀਰ ਤੋਂ ਫੋਨ ਲਿਆ ਅਤੇ ਪੁਲਸ ਨੂੰ ਲੁੱਟ ਦੀ ਜਾਣਕਾਰੀ ਦਿੱਤੀ। ਪੁਲਸ ਨੇ ਮੌਕੇ ’ਤੇ ਪਹੁੰਚ ਕੇ ਮਾਮਲੇ ਦੀ ਜਾਂਚ ਕੀਤੀ ਅਤੇ ਰਜਨੀ ਯਾਦਵ ਦਾ ਬਿਆਨ ਦਰਜ ਕੀਤਾ। ਪੁਲਸ ਲੁਟੇਰਿਆਂ ਦੀ ਭਾਲ ਵਿਚ ਲੱਗੀ ਹੋਈ ਹੈ। ਪੁਲਸ ਨੇ ਮੌਲੀਜਾਗਰਾਂ ਕੰਪਲੈਕਸ ਦੀ ਰਹਿਣ ਵਾਲੀ ਰਜਨੀ ਯਾਦਵ ਦੀ ਸ਼ਿਕਾਇਤ ’ਤੇ ਮੌਲੀਜਾਗਰਾਂ ਥਾਣੇ ਨੇ ਦੋਵਾਂ ਲੁਟੇਰਿਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਤੜਕਸਾਰ ਕਿਸਾਨ ਆਗੂਆਂ ਘਰ ਪਹੁੰਚੀ ਪੁਲਸ, ਕੀਤਾ ਡਿਟੇਨ
NEXT STORY