ਮੋਗਾ, (ਅਾਜ਼ਾਦ)-ਅੱਜ ਸਵੇਰੇ ਤਡ਼ਕਸਾਰ ਫਾਰਚੂਨਰ ਗੱਡੀ ’ਚ ਸਵਾਰ ਪੰਜ ਅਣਪਛਾਤੇ ਲੁਟੇਰਿਆਂ ਵੱਲੋਂ ਪਿਸਤੌਲ ਦੀ ਨੋਕ ’ਤੇ ਇਕ ਸਕੂਲ ਬੱਸ ਚਾਲਕ ਅਤੇ ਮਾਰਕੀਟ ਕਮੇਟੀ ਦੇ 2 ਮੁਲਾਜ਼ਮਾਂ ਨੂੰ ਲੁੱਟਣ ਦਾ ਸਮਾਚਾਰ ਹੈ। ਉਕਤ ਘਟਨਾ ਨੂੰ ਲੈ ਕੇ ਦਾਣਾ ਮੰਡੀ ਤੇ ਸਬਜ਼ੀ ਮੰਡੀ ’ਚ ਕੰਮ ਕਰਨ ਵਾਲੇ ਪ੍ਰਵਾਸੀ ਮਜ਼ਦੂਰਾਂ ਅਤੇ ਹੋਰ ਆਉਣ-ਜਾਣ ਵਾਲੇ ਲੋਕਾਂ ’ਚ ਵੀ ਭਾਰੀ ਰੋਸ ਪਾਇਆ ਜਾ ਰਿਹਾ ਹੈ ਅਤੇ ਉਹ ਪੁਲਸ ਤੋਂ ਸੁਰੱਖਿਆ ਦੀ ਮੰਗ ਕਰ ਰਹੇ ਹਨ। ਜਾਣਕਾਰੀ ਅਨੁਸਾਰ ਅੱਜ ਸਵੇਰੇ ਪੌਣੇ ਪੰਜ ਵਜੇ ਦੇ ਕਰੀਬ ਜਦ ਵਰਿੰਦਰ ਸਿੰਘ ਪੁੱਤਰ ਹਰਭਜਨ ਸਿੰਘ ਨਿਵਾਸੀ ਪਿੰਡ ਫਤਿਹਗਡ਼੍ਹ ਕੋਰੋਟਾਣਾ, ਜੋ ਸੈਕਰਡ ਹਾਰਟ ਸਕੂਲ ਦਾ ਵੈਨ ਚਾਲਕ ਹੈ, ਆਪਣੇ ਮੋਟਰਸਾਈਕਲ ’ਤੇ ਸਕੂਲ ਆ ਰਿਹਾ ਸੀ, ਜਦੋਂ ਹੀ ਉਹ ਲੁਹਾਰਾ ਚੌਕ ਕੋਲ ਪੁੱਜਾ ਤਾਂ ਪਿੱਛੋਂ ਇਕ ਸਫੈਦ ਰੰਗ ਦੀ ਗੱਡੀ ਆਈ, ਜਿਸ ਵਿਚ ਪੰਜ ਹਥਿਆਰਬੰਦ ਵਿਅਕਤੀ ਸਵਾਰ ਸਨ ਅਤੇ ਉਨ੍ਹਾਂ ਮੈਨੂੰ ਘੇਰ ਲਿਆ ਅਤੇ ਇਕ ਲਡ਼ਕੇ ਨੇ ਪਿਸਤੌਲ ਦੀ ਨੋਕ ’ਤੇ ਮੇਰੀ ਜੇਬ ’ਚੋਂ ਪਰਸ ਕੱਢ ਲਿਆ, ਜਿਸ ਵਿਚ ਇਕ ਹਜ਼ਾਰ ਰੁਪਏ ਨਕਦੀ ਦੇ ਇਲਾਵਾ ਡਰਾਈਵਿੰਗ ਲਾਇਸੈਂਸ ਅਤੇ ਮੋਟਰਸਾਈਕਲ ਦੀ ਕਾਪੀ ਸੀ, ਲੈ ਕੇ ਫਰਾਰ ਹੋ ਗਏ। ਉਸ ਨੇ ਦੱਸਿਆ ਕਿ ਇਕ ਲੁਟੇਰੇ ਵਿਅਕਤੀ ਨੇ ਇਕ ਲਡ਼ਕੇ ਨੂੰ ਜੱਸੇ ਦੇ ਨਾਂ ਨਾਲ ਬੁਲਾਇਆ। ਇਸੇ ਤਰ੍ਹਾਂ ਲੁਟੇਰਿਆਂ ਨੇ ਮਾਰਕੀਟ ਕਮੇਟੀ ਮੋਗਾ ਦੇ ਮੁਲਾਜ਼ਮ ਸ਼ਿਵਰਾਮ ਨਿਵਾਸੀ ਮੋਗਾ ਨੂੰ ਭਾਗ ਸਿਨੇਮਾ ਕੋਲ ਘੇਰ ਕੇ ਉਸ ਤੋਂ ਸੱਤ ਹਜ਼ਾਰ ਰੁਪਏ ਖੋਹ ਲਏ। ਰਾਜ ਕੁਮਾਰ ਨਿਵਾਸੀ ਮੋਗਾ, ਜੋ ਸਬਜ਼ੀ ਮੰਡੀ ’ਚ ਇਕ ਆਡ਼੍ਹਤ ਦੀ ਦੁਕਾਨ ’ਤੇ ਮੁਨੀਮ ਲੱਗਾ ਹੋਇਆ ਹੈ, ਦਾ ਵੀ ਮੋਬਾਇਲ ਫੋਨ ਖੋਹ ਕੇ ਲੁਟੇਰੇ ਫਰਾਰ ਹੋ ਗਏ। ਉਕਤ ਸਾਰੇ ਲੁਟੇਰਿਆਂ ਦੇ ਸ਼ਿਕਾਰ ਵਿਅਕਤੀਆਂ ਵੱਲੋਂ ਥਾਣਾ ਸਿਟੀ ਮੋਗਾ ਨੂੰ ਸੂਚਿਤ ਕੀਤਾ ਗਿਆ, ਜਿਸ ’ਤੇ ਥਾਣਾ ਸਿਟੀ ਮੋਗਾ ਦੇ ਇੰਚਾਰਜ ਇੰਸਪੈਕਟਰ ਗੁਰਪ੍ਰੀਤ ਸਿੰਘ ਅਤੇ ਸਹਾਇਕ ਥਾਣੇਦਾਰ ਅਮਰਜੀਤ ਸਿੰਘ ਪੁਲਸ ਪਾਰਟੀ ਸਮੇਤ ਉਥੇ ਪੁੱਜੇ ਅਤੇ ਆਸ-ਪਾਸ ਦੇ ਲੋਕਾਂ ਤੋਂ ਪੁੱਛਗਿੱਛ ਕੀਤੀ।
ਕੀ ਕਹਿਣੈ ਥਾਣਾ ਮੁਖੀ ਦਾ
ਇਸ ਸਬੰਧੀ ਥਾਣਾ ਸਿਟੀ ਮੋਗਾ ਦੇ ਇੰਚਾਰਜ ਇੰਸਪੈਕਟਰ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਵਰਿੰਦਰ ਸਿੰਘ ਪੁੱਤਰ ਹਰਭਜਨ ਸਿੰਘ ਨਿਵਾਸੀ ਪਿੰਡ ਫਤਿਹਗਡ਼੍ਹ ਕੋਰੋਟਾਣਾ ਦੇ ਬਿਆਨਾਂ ’ਤੇ ਪੰਜ ਅਣਪਛਾਤੇ ਹਥਿਆਰਬੰਦ ਲੁਟੇਰਿਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਫਾਰਚੂਨਰ ਗੱਡੀ ਦੇ ਨੰਬਰ ਦਾ ਪਤਾ ਲੱਗ ਗਿਆ ਹੈ ਅਤੇ ਦਾਣਾ ਮੰਡੀ ਅਤੇ ਸਬਜ਼ੀ ਮੰਡੀ ਦੇ ਆਸ-ਪਾਸ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਨੂੰ ਖੰਗਾਲਿਆ ਜਾ ਰਿਹਾ ਹੈ ਅਤੇ ਜਲਦ ਹੀ ਲੁਟੇਰਿਆਂ ਅਤੇ ਗੱਡੀ ਦਾ ਸੁਰਾਗ ਮਿਲ ਜਾਣ ਦੀ ਸੰਭਾਵਨਾ ਹੈ।
ਨਹੀਂ ਸੁਣ ਰਿਹਾ ਪ੍ਰਸ਼ਾਸਨ ਧਰਨਾਕਾਰੀਆਂ ਦੀ ਗੱਲ
NEXT STORY