ਟਾਂਡਾ (ਵਰਿੰਦਰ ਪੰਡਿਤ, ਮੋਮੀ)— ਟਾਂਡਾ ਦੇ ਪਿੰਡ ਗਿੱਦੜਪਿੰਡੀ 'ਚ ਇਕ ਸੁਨਿਆਰੇ ਕੋਲੋਂ ਹਥਿਆਰਾਂ ਦੇ ਬਲ 'ਤੇ ਬਾਈਕ ਸਵਾਰ ਲੁਟੇਰਿਆਂ ਨੇ ਨਕਦੀ ਸਮੇਤ ਲੱਖਾਂ ਦੀ ਕੀਮਤ 'ਚ ਸੋਨਾ ਲੁੱਟ ਲਿਆ। ਮਿਲੀ ਜਾਣਕਾਰੀ ਮੁਤਾਬਕ ਵਾਰਦਾਤ ਸਵੇਰੇ 10:30 ਵਜੇ ਉਸ ਸਮੇਂ ਵਾਪਰੀ ਜਦੋ ਟਾਂਡਾ ਦੇ ਵਾਰਡ 6 ਮੁਹੱਲਾ ਗੋਬਿੰਦ ਗਲੀ ਨਿਵਾਸੀ ਅਸ਼ਵਨੀ ਕੁਮਾਰ ਵਰਮਾ ਪੁੱਤਰ ਪ੍ਰੇਮ ਨਾਥ ਵਰਮਾ ਰੋਜ਼ਾਨਾ ਵਾਂਗ ਆਪਣੀ ਐਕਟਿਵਾ 'ਤੇ ਸਵਾਰ ਹੋ ਕੇ ਟਾਂਡਾ ਦੇ ਹੀ ਇਕ ਹੋਰ ਨੌਜਵਾਨ ਨਾਲ ਪਿੰਡ ਜਹੂਰਾ ਵਿਖੇ ਆਪਣੀ ਦੁਕਾਨ 'ਤੇ ਜਾ ਰਹੇ ਸਨ।

ਉਨ੍ਹਾਂ ਨੂੰ ਗਿੱਦੜਪਿੰਡੀ ਨੇੜੇ ਪਿੱਛਾ ਕਰ ਰਹੇ ਮੋਟਰਸਾਈਕਲ ਸਵਾਰ ਤਿੰਨ ਲੁਟੇਰਿਆਂ ਰਸਤੇ 'ਚ ਰੋਕ ਕੇ ਘੇਰ ਲਿਆ ਅਤੇ ਦਾਤਰ ਨਾਲ ਵਾਰ ਕਰਨੇ ਸ਼ੁਰੂ ਕਰ ਦਿੱਤੇ। ਜ਼ਖਮੀ ਹੋਏ ਅਸ਼ਵਨੀ ਕੁਮਾਰ ਅਤੇ ਨਾਲ ਮੌਜੂਦ ਢੋਲੀ ਦਾ ਕੰਮ ਕਰਦੇ ਨੌਜਵਾਨ ਟਿੰਕੂ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਲੁਟੇਰੇ ਉਨ੍ਹਾਂ ਕੋਲੋਂ ਲਗਭਗ 8 ਲੱਖ ਦਾ ਸੋਨਾ , 40 ਹਜ਼ਾਰ ਨਕਦੀ, ਚਾਂਦੀ ਅਤੇ ਐਕਟਿਵਾ ਖੋਹ ਕੇ ਹੋਏ ਫਰਾਰ ਹੋ ਗਏ। ਪਿੰਡ ਵਾਸੀਆਂ ਨੇ ਜ਼ਖਮੀ ਅਸ਼ਵਨੀ ਨੂੰ ਸਰਕਾਰੀ ਹਸਪਤਾਲ ਟਾਂਡਾ 'ਚ ਦਾਖਲ ਕਰਵਾਇਆ। ਟਾਂਡਾ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਤਫਤੀਸ਼ ਸ਼ੁਰੂ ਕਰ ਦਿੱਤੀ ਹੈ।
ਸੁਖਬੀਰ ਨੇ 10 ਅਕਾਲੀ ਆਗੂਆਂ ਤੇ 8 ਬੀਬੀਆਂ ਨੂੰ ਲਾਈ ਸਿਆਸੀ ਕਲਗੀ!
NEXT STORY