ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ)-ਸਥਾਨਕ ਬੂੜਾਗੁੱਜਰ ਰੋਡ ਤੇ ਗੈਸ ਏਜੰਸੀ ਦੇ ਨਾਲ ਵਾਲੀ ਗਲੀ ਵਿਚ ਅੱਜ ਦਿਨ ਦਿਹਾੜੇ ਦੋ ਨਕਾਬਪੋਸ਼ ਚੋਰਾਂ ਨੇ ਇਕ ਘਰ ਅੰਦਰ ਦਾਖਲ ਹੋ ਕਿ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ।
ਪ੍ਰਾਪਤ ਜਾਣਕਾਰੀ ਅਨੁਸਾਰ ਗਲੀ ਵਾਸੀ ਰਾਮ ਕ੍ਰਿਸ਼ਨ ਅਸੀਜਾ ਨੇ ਦੱਸਿਆ ਕਿ ਦੁਪਹਿਰ ਕਰੀਬ 1.30 ਵਜੇ ਜਦ ਘਰ ਵਿਚ ਉਸਦੀ ਨੂੰਹ ਅਤੇ ਕੰਮਕਾਰ ਲਈ ਰੱਖੀ ਹੋਈ ਔਰਤ ਸੀ ਤਾਂ ਦੋ ਨਕਾਬਪੋਸ਼ ਜੋ ਕਿ ਮੋਟਰਸਾਇਕਲ ਤੇ ਆਏ ਤੇ ਮੋਟਰਸਾਇਕਲ ਬਾਹਰ ਖੜਾ ਕਰ ਘਰ ਅੰਦਰ ਦਾਖਲ ਹੋ ਗਏ। ਇਕ ਨਕਾਬਪੋਸ਼ ਨੇ ਨੂੰਹ ਦੀ ਗਰਦਨ ਤੇ ਤੇਜ਼ਧਾਰ ਹਥਿਆਰ ਰੱਖ ਲਿਆ ਅਤੇ ਕੰਮ ਵਾਲੀ ਔਰਤ ਨੂੰ ਬੰਦੀ ਬਣਾ ਲਿਆ। ਇਸ ਦੌਰਾਨ ਦੂਜੇ ਨਕਾਬਪੋਸ਼ ਵਿਅਕਤੀ ਨੇ ਘਰ ਦੀ ਫਰੋਲਾ ਫਰਾਲੀ ਸ਼ੁਰੂ ਕਰ ਦਿੱਤੀ ਅਤੇ ਬੈਡ ਨੇੜੇ ਪਿਆ 13 ਤੋਲੇ ਸੋਨਾ ਅਤੇ ਅਲਮਾਰੀ ਦੀ ਸੇਫ ਵਿਚ ਪਿਆ ਲਗਭਗ 45 ਹਜ਼ਾਰ ਰੁਪਇਆ ਲੈ ਕੇ ਰਫੂਚੱਕਰ ਹੋ ਗਏ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਸਿਟੀ ਪੁਲਸ ਮੌਕੇ ਤੇ ਪਹੁੰਚੀ। ਥਾਣਾ ਸਿਟੀ ਐਸ.ਐਚ.ਓ. ਤੇਜਿੰਦਰ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਜਾਂਚ ਉਪਰੰਤ ਅਗਲੇਰੀ ਕਾਰਵਾਈ ਕੀਤੀ ਜਾਵੇਗੀ।
ਡੇਰਾ ਜਾਂ ਐਸ਼ੋ-ਅਰਾਮ ਦਾ ਅੱਡਾ, ਮਿਲੇ ਹਜ਼ਾਰਾਂ ਕੱਪੜੇ ਤੇ ਜੁੱਤੀਆਂ
NEXT STORY