ਲੁਟੇਰੇ ਗੋਲੀਆਂ ਚਲਾ ਕੇ ਕੈਮਿਸਟ ਤੋਂ 1.25 ਲੱਖ ਰੁਪਏ ਲੁੱਟ ਕੇ ਫਰਾਰ

You Are HerePunjab
Wednesday, March 14, 2018-6:28 AM

ਅੰਮ੍ਰਿਤਸਰ,   (ਸੰਜੀਵ)¸  ਰਤਨ ਸਿੰਘ ਚੌਕ ਵਿਚ ਕੈਮਿਸਟ ਦੀ ਦੁਕਾਨ ਵਿਚ ਗੋਲੀਆਂ ਚਲਾ ਕੇ ਦੋ ਨਕਾਬਪੋਸ਼ ਲੁਟੇਰੇ 1.25 ਲੱਖ ਰੁਪਏ ਦੀ ਨਕਦੀ ਲੁੱਟ ਕੇ ਫਰਾਰ ਹੋ ਗਏ। ਵਾਰਦਾਤ ਦੌਰਾਨ ਲੁਟੇਰਿਆਂ ਨੇ ਦੁਕਾਨ ਦੇ ਕਰਮਚਾਰੀਆਂ ਤੇ ਗਾਹਕਾਂ ਨੂੰ ਬੰਦੀ ਬਣਾ ਲਿਆ ਜਦ ਕਿ ਦੁਕਾਨ ਮਾਲਕ ਰਣਦੀਪ ਕੁਮਾਰ ਅਰੋੜਾ 'ਤੇ ਪਿਸਤੌਲ ਤਾਣ ਦਿੱਤੀ। ਜਿਵੇਂ ਹੀ ਰਣਦੀਪ ਨੇ ਲੁਟੇਰਿਆਂ ਦਾ ਵਿਰੋਧ ਕੀਤਾ ਤਾਂ ਇਕ ਨੇ ਉਸ ਦੇ ਸਿਰ 'ਤੇ ਪਿਸਤੌਲ ਦਾ ਬੱਟ ਮਾਰ ਦਿੱਤਾ। ਜ਼ਖਮੀ ਹੋਏ ਰਣਦੀਪ ਨੇ ਲੁਟੇਰੇ ਤੋਂ ਦੂਰੀ ਬਣਾ ਲਈ ਅਤੇ ਉਹ ਗੱਲੇ ਤੋਂ ਨਕਦੀ ਕੱਢ ਕੇ ਫਰਾਰ ਹੋ ਗਏ। ਘਟਨਾ ਦੀ ਜਾਣਕਾਰੀ ਮਿਲਦੇ ਹੀ ਥਾਣਾ ਮਜੀਠਾ ਰੋਡ ਦੀ ਪੁਲਸ ਮੌਕੇ 'ਤੇ ਪਹੁੰਚ ਗਈ ਅਤੇ ਲੁਟੇਰਿਆਂ ਵਲੋਂ ਚਲਾਈਆਂ ਗਈਆਂ ਗੋਲੀਆਂ ਦੇ ਦੋ ਖੋਲ ਬਰਾਮਦ ਕਰ ਕੇ ਅਣਪਛਾਤੇ ਲੁਟੇਰਿਆਂ ਵਿਰੁੱਧ ਕੇਸ ਦਰਜ ਕਰ ਲਿਆ ਹੈ। ਲੁੱਟ ਦੀ ਇਹ ਪੂਰੀ ਵਾਰਦਾਤ ਦੁਕਾਨ ਵਿਚ ਲੱਗੇ ਸੀ. ਸੀ. ਟੀ. ਵੀ. ਕੈਮਰੇ ਵਿਚ ਕੈਦ ਹੋ ਗਈ ਜਿਸ ਨੂੰ ਪੁਲਸ ਜਾਂਚ ਲਈ ਆਪਣੇ ਨਾਲ ਲੈ ਗਈ ਹੈ।
ਕੈਮਿਸਟ ਰਣਦੀਪ ਕੁਮਾਰ ਦਾ ਕਹਿਣਾ ਸੀ ਕਿ ਉਹ ਗਾਹਕਾਂ ਨੂੰ ਦਵਾਈਆਂ ਦੇ ਰਿਹਾ ਸੀ ਕਿ ਇੰਨੇ ਵਿਚ ਬਾਈਕ ਸਵਾਰ ਤਿੰਨ ਨੌਜਵਾਨ ਦੁਕਾਨ ਦੇ ਬਾਹਰ ਆ ਕੇ ਰੁਕੇ ਜਿਨ੍ਹਾਂ ਵਿਚੋਂ ਦੋ ਪਿਸਤੌਲਧਾਰੀ ਨੌਜਵਾਨ ਅੰਦਰ ਦਾਖਲ ਹੋ ਗਏ ਅਤੇ ਉਸ ਦੇ ਗੱਲੇ ਵਿਚੋਂ ਪੈਸੇ ਕੱਢਣ ਲੱਗੇ। ਜਦ ਉਸ ਨੇ ਉਨ੍ਹਾਂ ਵਿਚੋਂ ਇਕ ਨੂੰ ਧੱਕਾ ਦਿੱਤਾ ਤਾਂ ਦੂਸਰੇ ਨੇ ਉਸ 'ਤੇ ਗੋਲੀ ਚਲਾ ਦਿੱਤੀ ਅਤੇ ਫਿਰ ਇਕ ਲੁਟੇਰੇ ਨੇ ਉਸ ਦੇ ਸਿਰ 'ਤੇ ਪਿਸਤੌਲ ਦਾ ਬੱਟ ਮਾਰ ਕੇ ਉਸ ਨੂੰ ਜ਼ਖਮੀ ਕਰ ਦਿੱਤਾ। ਦੇਖਦੇ ਹੀ ਦੇਖਦੇ ਲੁਟੇਰੇ ਨੇ ਇਕ ਹੋਰ ਗੋਲੀ ਚਲਾਈ ਅਤੇ ਦੂਸਰਾ ਗੱਲੇ ਤੋਂ ਪੈਸੇ ਕੱਢਣ ਲੱਗਾ। ਦਿਨ ਭਰ ਦਾ ਇਕੱਠਾ ਹੋਇਆ ਕਰੀਬ 1.25 ਲੱਖ ਰੁਪਏ ਲੁਟੇਰੇ ਗੱਲੇ ਤੋਂ ਕੱਢ ਕੇ ਲੈ ਗਏ।

Edited By

Munish Attri

Munish Attri is News Editor at Jagbani.

Popular News

!-- -->