ਮਮਦੋਟ (ਸੰਜੀਵ ਮਦਾਨ) — ਇਥੋਂ ਦੇ ਨਜ਼ਦੀਕੀ ਪਿੰਡ ਕੜ੍ਹਮਾਂ ਵਿਖੇ ਸਥਿਤ ਸੇਵਾ ਕੇਂਦਰ 'ਚੋਂ ਏ. ਸੀ. ਤੇ ਕੰਪਿਊਟਰ ਦੀ ਐੱਲ. ਸੀ. ਡੀ. ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਅਣਪਛਾਤੇ ਚੋਰਾਂ ਨੇ ਬੀਤੀ ਰਾਤ ਮੁੱਖ ਦਰਵਾਜੇ ਦਾ ਤਾਲਾ ਤੋੜ ਕੇ ਘਟਨਾ ਨੂੰ ਅੰਜਾਮ ਦਿੱਤਾ ਹੈ। ਸੰਚਲਾਕ ਸੁਰਿੰਦਰ ਸਿੰਘ ਨੇ ਦੱਸਿਆ ਕਿ ਸੀ. ਸੀ. ਟੀ. ਵੀ. ਕੈਮਰਿਆ ਦੀ ਫੂਟੇਜ਼ ਦਾ ਜਾਇਜ਼ਾ ਫਿਰੋਜ਼ਪੁਰ ਦੀ ਟੀਮ ਵਲੋਂ ਲਿਆ ਜਾਵੇਗਾ।
ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਮੌਕੇ 'ਤੇ ਪੁੱਜੀ ਥਾਣਾ ਲੱਖੋ ਕੇ ਬਹਿਰਾਮ ਦੀ ਪੁਲਸ ਮਾਮਲੇ ਦੀ ਜਾਂਚ 'ਚ ਜੁੱਟ ਗਈ ਹੈ।
ਕੁਦਰਤ ਦਾ ਕਰਿਸ਼ਮਾ ਜਾਂ ਕੁਝ ਹੋਰ, ਜ਼ਮੀਨ ਫਾੜ ਕੇ ਮੋਟਰ ਪਾਈਪ ਸਣੇ ਆਸਮਾਨ 'ਚ ਉੱਛਲੀ (ਤਸਵੀਰਾਂ)
NEXT STORY