ਰੋਪੜ (ਕਟਾਰੀਆ/ਕਿਰਨ) - ਮਨੁੱਖ ਆਪਣਾ ਤਨ, ਮਨ, ਧੰਨ ਭਗਵਾਨ ਨੂੰ ਸੌਂਪ ਦੇਵੇ ਤਾਂ ਭਗਵਾਨ ਉਸਦੇ ਸਭ ਦੁੱਖ ਹਰ ਲੈਂਦੇ ਹਨ ਕਿਉਂਕਿ ਪਰਮਾਤਮਾ ’ਤੇ ਭਰੋਸਾ ਕਰਕੇ ਕੀਤੇ ਸਭ ਕਾਰਜ ਸਫ਼ਲ ਹੁੰਦੇ ਹਨ। ਇਹ ਪ੍ਰਵਚਨ ਡੇਰਾ ਕੁਨੈਲ ਵਿਖੇ ਬੋਰੀ ਵਾਲੇ ਮਹਾਰਾਜ ਜੀ ਨੇ ਹਵਨਯੱਗ ਕਰਨ ਉਪਰੰਤ ਸੰਗਤ ਨੂੰ ਲਿਖ ਕੇ ਸੰਦੇਸ਼ ਦਿੰਦਿਆ ਕਹੇ। ਬੋਰੀ ਵਾਲੇ ਮਹਾਰਾਜ ਨੇ ਕਿਹਾ ਕਿ ਮਨੁੱਖ ਜੋ ਬੀਜ ਬੀਜਦਾ ਹੈ ਉਹ ਉਸੇ ਤਰ੍ਹਾਂ ਦਾ ਫਲ ਪਾਉਂਦਾ ਹੈ ਪਰ ਫਿਰ ਵੀ ਮਨੁੱਖ ਆਪਣੇ ਮਾਡ਼ੇ ਕੰਮਾਂ ਤੋਂ ਬਾਜ ਨਹੀਂ ਆਉਂਦਾ। ਪ੍ਰਮਾਤਮਾ ਦੇ ਘਰ ਦੇਰ ਹੈ ਅੰਧੇਰ ਨਹੀਂ। ਬੁਰੇ ਕਰਮਾਂ ਦੀ ਸਜ਼ਾ ਪ੍ਰਭੂ ਜ਼ਰੂਰ ਦਿੰਦੇ ਹਨ ਇਸ ਲਈ ਸਾਨੂੰ ਵੈਰ-ਵਿਰੋਧ ਦਾ ਤਿਆਗ ਕਰਕੇ ਪ੍ਰਭੂ ਦਾ ਸਿਮਰਨ ਤੇ ਭਜਨ ਕਰਦਿਆਂ ਆਪਣਾ ਜੀਵਨ ਸਫ਼ਲ ਬਣਾਉਣਾ ਚਾਹੀਦਾ ਹੈ। ਇਸ ਮੌਕੇ ਸੰਗਤਾਂ ਨੇ ਬਾਬਾ ਜੀ ਤੋਂ ਆਸ਼ੀਰਵਾਦ ਪ੍ਰਾਪਤ ਕੀਤਾ।
ਲਲਕਾਰ ਰੈਲੀ ’ਚ ਪੈਨਸ਼ਨਰਜ਼ ਵੱਡੀ ਗਿਣਤੀ ’ਚ ਭਾਗ ਲੈਣਗੇ : ਸਹਿਗਲ
NEXT STORY