ਸ੍ਰੀ ਕੀਰਤਪੁਰ ਸਾਹਿਬ (ਬਾਲੀ)-ਮਨਾਲੀ-ਚੰਡੀਗੜ੍ਹ ਕੌਮੀ ਮਾਰਗ 'ਤੇ ਅੱਜ ਸਵੇਰੇ ਸ੍ਰੀ ਕੀਰਤਪੁਰ ਸਾਹਿਬ ਵਿਖੇ ਭਾਖੜਾ ਨਹਿਰ ਦੇ ਪੁਲ ’ਤੇ ਇਕ ਟਿੱਪਰ ਅਤੇ ਟਰੱਕ ਇਕ ਦੂਜੇ ਨੂੰ ਪਾਸ ਕਰਨ ਸਮੇਂ ਆਪਸ ’ਚ ਟਕਰਾ ਗਏ, ਜਿਸ ਤੋਂ ਬਾਅਦ ਟਿੱਪਰ ਦਾ ਸੰਤੁਲਣ ਵਿਗੜ ਗਿਆ ਅਤੇ ਟਿੱਪਰ ਭਾਖੜਾ ਨਹਿਰ ਨਾਲ ਬਣੀ ਸੀਮੈਂਟ ਦੀ ਰੇਲਿੰਗ ’ਤੇ ਜਾ ਚੜ੍ਹਿਆ ਪਰ ਪੁਲ ਦੀ ਰੇਲਿੰਗ ਪੱਕੀ ਹੋਣ ਕਾਰਨ ਟਿੱਪਰ ਰੇਲਿੰਗ ਦੇ ਉੱਪਰ ਹੀ ਰੁਕ ਗਿਆ ਨਹੀਂ ਤਾਂ ਟਿੱਪਰ ਨਹਿਰ ’ਚ ਡਿੱਗ ਸਕਦਾ ਸੀ।
ਇਸ ਹਾਦਸੇ ਤੋਂ ਬਾਅਦ ਮਨਾਲੀ-ਚੰਡੀਗੜ੍ਹ ਕੌਮੀ ਮਾਰਗ ਦਾ ਇਕ ਹਿੱਸਾ ਕਰੀਬ ਚਾਰ ਘੰਟੇ ਲਈ ਬੰਦ ਰਿਹਾ ਪੁਲਸ ਅਤੇ ਟਿੱਪਰ ਪ੍ਰਬੰਧਕਾਂ ਵੱਲੋਂ ਬੜੀ ਮੁਸ਼ਕਿਲ ਨਾਲ ਵਾਹਨਾਂ ਨੂੰ ਹਟਾ ਕੇ ਟ੍ਰੈਫਿਕ ਚਾਲੂ ਕਰਵਾਈ ਗਈ। ਜ਼ਿਕਰਯੋਗ ਹੈ ਕਿ ਦੋਵੇਂ ਵਾਹਨ ਪਿੰਡ ਮੱਸੇਵਾਲ ਵੱਲ ਤੋਂ ਸ੍ਰੀ ਕੀਰਤਪੁਰ ਸਾਹਿਬ ਦੇ ਪਤਾਲਪੁਰੀ ਚੌਂਕ ਵੱਲ ਨੂੰ ਜਾ ਰਹੇ ਸੀ ਤਾਂ ਪੁਲਸ ਥਾਣੇ ਦੇ ਸਾਹਮਣੇ ਭਾਖੜਾ ਨਹਿਰ ਦੇ ਉੱਪਰ ਬਣੇ ਪੁਲ ’ਤੇ ਦੋਵੇਂ ਵਾਹਨਾਂ ਦੀ ਇਕ ਦੂਜੇ ਨੂੰ ਪਾਸ ਕਰਦੇ ਸਮੇਂ ਆਪਸ ’ਚ ਟਕਰਾ ਗਏ ਅਤੇ ਟਿੱਪਰ ਪੁਲ ਦੀ ਰੈਲਿੰਗ ’ਤੇ ਚਡ਼੍ਹ ਗਿਆ ਜਿਸ ਨਾਲ ਟਿੱਪਰ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ। ਟਿੱਪਰ ’ਚ ਮਾਈਨਿੰਗ ਮਟੀਰੀਅਲ ਲੋਡ ਸੀ। ਮੌਕੇ ’ਤੇ ਪਹੁੰਚੀ ਸਥਾਨਕ ਪੁਲਸ ਵੱਲੋਂ ਕਰੀਬ ਚਾਰ ਘੰਟੇ ਦੀ ਮੁਸ਼ੱਕਤ ਤੋਂ ਬਾਅਦ ਦੋਵੇਂ ਵਾਹਨਾਂ ਨੂੰ ਸਾਈਡ ਕਰਵਾ ਕੇ ਆਵਾਜਾਈ ਨੂੰ ਚਾਲੂ ਕਰਵਾਇਆ ਗਿਆ।
ਇਹ ਵੀ ਪੜ੍ਹੋ- ਜਲੰਧਰ 'ਚ ਨਾਜਾਇਜ਼ ਸੰਬੰਧਾਂ ਦੇ ਸ਼ੱਕ 'ਚ ਹੋਇਆ ਵਿਅਕਤੀ ਦਾ ਕਤਲ, ਬੈੱਡ 'ਚੋਂ ਨਗਨ ਹਾਲਤ 'ਚ ਮਿਲੀ ਲਾਸ਼
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਜਲੰਧਰ ਛਾਉਣੀ ’ਚ ਕਾਂਗਰਸ ਦੀ ਸਥਿਤੀ ਹੋ ਰਹੀ ਖ਼ਰਾਬ, ਬਾਗੀ ਆਗੂਆਂ 'ਚੋਂ ਕਿਸੇ ਦੀ ਵੀ ਨਹੀਂ ਹੋਈ ਘਰ ਵਾਪਸੀ
NEXT STORY