ਰੋਪੜ (ਤ੍ਰਿਪਾਠੀ) - ਐਜੁਕੇਸ਼ਨ ਐਂਡ ਰਿਲਿਜੀਅਸ ਟਰੱਸਟ ਦੀ ਇਕ ਮੀਟਿੰਗ ਦੌਰਾਨ ਟਰੱਸਟ ਦੇ ਅਧਿਕਾਰੀ ਕ੍ਰਿਸ਼ਨ ਕੁਮਾਰ ਸਰੀਨ ਅਤੇ ਦਿਨੇਸ਼ ਸੈਂਗਰ ਨੇ ਦੱਸਿਆ ਕਿ ਨਵਾਂਸ਼ਹਿਰ ਦੇ ਘਾਹ ਮੰਡੀ ਨਜ਼ਦੀਕ ਸਥਿਤ ਸ਼ਿਰਡੀ ਸਾਈਂ ਧਾਮ ਵਿਖੇ ਮੂਰਤੀ ਸਥਾਪਨਾ ਦਿਵਸ ਸਬੰਧੀ 2 ਰੋਜ਼ਾ ਧਾਰਮਕ ਪ੍ਰੋਗਰਾਮ ਦਾ ਆਯੋਜਨ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਬਾਬਾ ਮਹੇਸ਼ ਗਿਰੀ ਜੀ ਮਹਾਰਾਜ ਅਤੇ ਸੰਤ ਸੀਤਾ ਰਾਮ ਜੀ ਦੇ ਸ਼ੁਭ ਅਸ਼ੀਰਵਾਦ ਨਾਲ ਸ਼ੁਰੂ ਹੋਣ ਵਾਲੇ ਪ੍ਰੋਗਰਾਮ ਦੇ ਪਹਿਲੇ ਦਿਨ 18 ਫਰਵਰੀ ਨੂੰ ਸਾਈਂ ਦੀ ਪਾਲਕੀ ਯਾਤਰਾ ਸਵੇਰੇ 11.30 ਵਜੇ ਕੱਢੀ ਜਾਵੇਗੀ ਉਪਰੰਤ ਦੁਪਹਿਰ 2 ਵਜੇ ਲੰਗਰ ਦਾ ਆਯੋਜਨ ਕੀਤਾ ਜਾਵੇਗਾ। ਦੂਜੇ ਦਿਨ ਸਵੇਰੇ 6 ਵਜੇ ਕਾਕਡ਼ ਆਰਤੀ ਤੋਂ ਬਾਅਦ ਬਾਬਾ ਜੀ ਦਾ ਮੰਗਲ ਇਸਨਾਨ ਅਤੇ ਪੂਜਨ ਕੀਤਾ ਜਾਵੇਗਾ ਅਤੇ ਰਾਤ 8 ਵਜੇ ਸ਼੍ਰੀ ਸਾਈਂ ਸੰਧਿਆ ਦਾ ਆਯੋਜਨ ਕੀਤਾ ਜਾਵੇਗਾ। ਸਾਈਂ ਸੰਧਿਆ ’ਚ ਭਜਨ ਸਮਰਾਟ ਵਰਿੰਦਰ ਭਨੋਟ ਜੀ ਸਾਈਂ ਬਾਬਾ ਜੀ ਦੀਆਂ ਭੇਟਾਂ ਦਾ ਗੁਣਗਾਣ ਕਰਣਗੇ। ਇਸ ਮੌਕੇ ਪ੍ਰਵੀਨ ਸਰੀਨ, ਦਵਿੰਦਰ ਉੱਮਟ, ਵਿਵੇਕ ਮੋਹਲਾ ਅਤੇ ਰਾਕੇਸ਼ ਕੁਮਾਰ ਮੌਜੂਦ ਸਨ।
ਭਾਜਪਾ ਮੰਡਲ ਕਾਠਗਡ਼੍ਹ ਨੇ ਪਾਕਿ ਵਿਰੁੱਧ ਕੀਤਾ ਰੋਸ ਮੁਜ਼ਾਹਰਾ
NEXT STORY