ਰੋਪੜ (ਵਿਜੇ)-ਭਾਰਤ ਪੈਟਰੋਲੀਅਮ ਵਲੋਂ ਰੂਪਨਗਰ ਸ਼ਹਿਰ ’ਚ ਰਸੋਈ ਗੈਸ ਪਾਈਪ ਲਾਈਨ ਪਾਉਣ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਜਿਸ ਦੇ ਤਹਿਤ ਗਿਲਕੋ ਵੈਲੀ ਅਤੇ ਜਗਜੀਤ ਨਗਰ ’ਚ ਪਹਿਲੇ ਫੇਜ਼ ’ਚ ਪਾਈਪ ਲਾਈਨ ਪਾਈ ਜਾਵੇਗੀ। ਕੰਪਨੀ ਦੇ ਪ੍ਰੋਜੈਕਟ ਕੋਆਰਡੀਨੇਟਰ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਇਨ੍ਹਾਂ ਖੇਤਰਾਂ ’ਚ ਪਾਈਪ ਲਾਈਨ ਪਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਜਿਸ ਦੇ ਤਹਿਤ ਪਹਿਲਾਂ 90 ਐੱਮ.ਐੱਮ. ਮੁੱਖ ਪਾਈਪ, ਉਸ ਦੇ ਬਾਅਦ 63 ਅਤੇ 32 ਐੱਮ.ਐੱਮ. ਪਾਈਪ ਲਾਈਨ ਪਾਏ ਜਾਣ ਦੇ ਬਾਅਦ ਘਰਾਂ ਤੱਕ 20 ਐੱਮ.ਐਮ. ਸਪਲਾਈ ਲਈ ਪਾਈਪ ਲਾਈਨ ਪਾਈ ਜਾਵੇਗੀ। ਉਕਤ 2 ਕਾਲੋਨੀਆਂ ’ਚ ਪਾਈਪ ਲਾਈਨ ਪਾਉਣ ਦਾ ਕੰਮ ਤਿੰਨ ਮਹੀਨਿਆਂ ’ਚ ਪੂਰਾ ਕਰ ਲਿਆ ਜਾਵੇਗਾ। ਸਕੀਮ ਦੇ ਤਹਿਤ ਪਹਿਲਾਂ ਵਾਰਡ ਨੰ. 7 ਅਤੇ ਬਾਅਦ ’ਚ ਵਾਰਡ ਨੰ. 8 ’ਚ ਪਾਈਪ ਲਾਈਨ ਪਾਉਣ ਦਾ ਕੰਮ ਪੂਰਾ ਕੀਤਾ ਜਾਵੇਗਾ। ਇਸ ਮੌਕੇ ਨਗਰ ਕੌਂਸਲ ਪ੍ਰਧਾਨ ਪਰਮਜੀਤ ਸਿੰਘ ਮਾਕਡ਼, ਸਾਬਕਾ ਕੌਂਸਲਰ ਵੇਦ ਪ੍ਰਕਾਸ਼, ਕੌਂਸਲਰ ਹਰਜੀਤ ਕੌਰ, ਕੌਂਸਲਰ ਕਰਨੈਲ ਸਿੰਘ ਤੰਬਡ਼, ਮਨਜਿੰਦਰ ਸਿੰਘ ਧਨੋਆ, ਬਲਜਿੰਦਰ ਸਿੰਘ, ਰਣਜੀਤ ਸਿੰਘ ਮੁੱਖ ਰੂਪ ’ਚ ਮੌਜੂਦ ਸਨ।
ਪੁਲਸ ਕਪਤਾਨ ਵਲੋਂ ਬੰਗਾ ਥਾਣੇ ਦੀ ਅਚਨਚੇਤ ਚੈਕਿੰਗ
NEXT STORY