ਰੋਪੜ (ਚਮਨ ਲਾਲ/ਰਾਕੇਸ਼)- ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਦੇ ਪੁਲਸ ਕਪਤਾਨ ਦਾ ਅਹੁਦਾ ਸੰਭਾਲਣ ਮਗਰੋਂ ਅਲਕਾ ਮੀਨਾ ਵਲੋਂ ਅੱਜ ਦੇਰ ਸ਼ਾਮ ਥਾਣਾ ਸਿਟੀ ਬੰਗਾ ਦੀ ਅਚਨਚੇਤ ਚੈਕਿੰਗ ਕੀਤੀ ਗਈ। ‘ਜਗ ਬਾਣੀ’ ਨਾਲ ਗੱਲਬਾਤ ਕਰਦਿਆਂ ਪੁਲਸ ਕਪਤਾਨ ਅਲਕਾ ਮੀਨਾ ਨੇ ਦੱਸਿਆ ਕਿ ਉਕਤ ਜਾਂਚ ਰੁਟੀਨ ਦਾ ਇਕ ਹਿੱਸਾ ਹੈ ਤੇ ਉਨ੍ਹਾਂ ਵਲੋਂ ਅਹੁਦਾ ਸੰਭਾਲਣ ਉਪਰੰਤ ਉਨ੍ਹਾਂ ਅਧੀਨ ਆਉਂਦੇ ਸਾਰੇ ਥਾਣਿਆਂ ਦੀ ਚੈਕਿੰਗ ਕੀਤੀ ਗਈ ਹੈ। ਉਨ੍ਹਾਂ ਜਾਂਚ ਦੌਰਾਨ ਥਾਣੇ ਦਾ ਰਿਕਾਰਡ ਤੇ ਹਾਜ਼ਰੀ ਆਦਿ ਚੈੱਕ ਕੀਤੀ, ਜੋ ਕਿ ਬਿਲਕੁੱਲ ਦਰੁੱਸਤ ਪਾਈ ਗਈ ਹੈ। ਉਨ੍ਹਾਂ ਦੇ ਨਾਲ ਡੀ. ਐੱਸ. ਪੀ. ਬੰਗਾ ਦੀਪਿਕਾ ਸਿੰਘ ਵੀ ਹਾਜ਼ਰ ਸਨ।
ਨੰਨ੍ਹੀ ਬੱਚੀ ਨੇ ਹਸਪਤਾਲ ਦੇ ਵਿਹਡ਼ੇ ’ਚ ਲਿਆ ਜਨਮ
NEXT STORY