ਰੋਪੜ (ਪ੍ਰਭਾਕਰ)-ਪੰਜਾਬ ਸਰਕਾਰ ਵਲੋਂ ਦਾਣਾ ਮੰਡੀ ਰਾਹੋਂ ’ਚ ਇਕ ਅਪ੍ਰੈਲ ਤੋਂ ਕਣਕ ਦੀ ਖਰੀਦ ਕਰਨ ਦੇ ਨਿਰਦੇਸ਼ ਦਿੱਤੇ ਗਏ ਸੀ ਪਰ ਕਈ ਦਿਨਾਂ ਤੋਂ ਦਾਣਾ ਮੰਡੀ ਰਾਹੋਂ ਦੇ ਆੜ੍ਹਤੀਆਂ ਦੀ ਵੱਖ-ਵੱਖ ਦੁਕਾਨਾਂ ’ਤੇ ਹਜ਼ਾਰ ਕੁਇੰਟਲ ਕਣਕ ਆਉਣ ਦੇ ਬਾਵਜੂਦ ਵੀ ਸਰਕਾਰੀ ਖਰੀਦ ਸ਼ੁਰੂ ਨਹੀਂ ਹੋ ਸਕੀ। ਕੁਝ ਦਿਨ ਪਹਿਲਾਂ ਭਾਰੀ ਬਰਸਾਤ ਤੇ ਹਨੇਰੀਆਂ ਆਉਣ ਕਰਕੇ ਕਈ ਕਿਸਾਨਾਂ ਦੀ ਪੁੱਤਾਂ ਵਾਂਗੂ ਪਾਲੀ ਕਣਕ ਡਿੱਗ ਕੇ ਖਰਾਬ ਹੋ ਗਈ ਸੀ। ਮੌਸਮ ਵਿਭਾਗ ਵਲੋਂ ਦਿੱਤੀ ਜਾਣਕਾਰੀ ਮੁਤਾਬਿਰ ਪਿਛਲੇ ਤਿੰਨ ਦਿਨਾਂ ਤੋਂ ਧੁੱਪ ਨਿਕਲਣ ਤੋਂ ਬਾਅਦ ਕਿਸਾਨਾਂ ਵਲੋਂ ਆਪਣੇ ਖੇਤਾਂ ’ਚ ਪੱਕੀ ਕਣਕ ਕੱਟਣ ’ਚ ਤੇਜ਼ੀ ਲਿਆਉਂਦੀ ਜਾ ਰਹੀ ਹੈ ਅਤੇ ਦਾਣਾ ਮੰਡੀ ’ਚ ਕਣਕ ਲਿਆਂਦੀ ਜਾ ਰਹੀ ਹੈ। ਜਿਹੜੀ ਗਿੱਲੀ ਕਣਕ ਹੈ, ਉਹ ਮੰਡੀ ’ਚ ਰੱਖ ਕੇ ਧੁੱਪ ’ਚ ਸੁਖਾਈ ਜਾ ਰਹੀ ਹੈ। ਕਿਸਾਨਾਂ ਨੇ ਡੀ.ਸੀ. ਵਿਨੈ ਬਬਲਾਨੀ ਤੇ ਐੱਮ. ਐੱਲ. ਏ. ਸ. ਅੰਗਦ ਸਿੰਘ ਤੋਂ ਮੰਗ ਕੀਤੀ ਹੈ ਕਿ ਦਾਣਾ ਮੰਡੀ ’ਚ ਪਈ ਕਣਕਾਂ ਦੀ ਖਰੀਦ ਤੁਰੰਤ ਕਰਵਾਈ ਜਾਵੇ। ਇਸ ਸਬੰਧੀ ਦਾਣਾ ਮੰਡੀ ਰਾਹੋਂ ਦੇ ਸੁਪਰਵਾਈਜ਼ਰ ਸ. ਤੇਜਪਾਲ ਸਿੰਘ ਤੇ ਜੋਗੇਸ਼ ਦੱਤਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਦਾਣਾ ਮੰਡੀ ਰਾਹੋਂ ਵਲੋਂ ਕਣਕ ਦੀ ਖਰੀਦ ਕਰਨ ਲਈ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਕਣਕ ਦੀ ਖਰੀਦ 1840 ਰੁਪਏ ਪ੍ਰਤੀ ਕੁਇੰਟਲ ਨਾਲ ਖਰੀਦ ਜਲਦ ਹੀ ਕੀਤੀ ਜਾਵੇਗੀ।
ਸਰਕਾਰੀ ਗਊਸ਼ਾਲਾ ਹੋਣ ਦੇ ਬਾਵਜੂਦ ਸ਼ਹਿਰ ’ਚ ਜ਼ਖ਼ਮੀ ਗਊਆਂ ਮਰਨ ਲਈ ਮਜਬੂਰ
NEXT STORY