ਰੂਪਨਗਰ (ਸੱਜਣ ਸੈਣੀ)— ਰੋਜ਼ੀ-ਰੋਟੀ ਕਮਾਉਣ ਲਈ ਕੁਵੈਤ ਗਏ ਜ਼ਿਲ੍ਹਾ ਰੂਪਨਗਰ ਦੇ ਪਿੰਡ ਕਟਲੀ ਦੇ ਨੌਜਵਾਨ ਦਵਿੰਦਰ ਸਿੰਘ ਦੀ ਕੁਵੈਤ 'ਚ ਸਿਹਤ ਖਰਾਬ ਹੋ ਗਈ ਸੀ। ਦਵਿੰਦਰ ਦੀ ਸਿਹਤ ਖਰਾਬ ਸਬੰਧੀ ਖਬਰ ਵਿਖਾਉਣ ਦੇ ਬਾਅਦ ਆਖ਼ਰ ਪਹਿਲਾਂ ਇਨਸਾਨੀਅਤ ਅਤੇ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਦੀ ਮਦਦ ਦੇ ਨਾਲ ਦਵਿੰਦਰ ਪੰਜਾਬ ਪਹੁੰਚ ਗਿਆ ਹੈ। ਜਿਸ ਦੇ ਬਾਅਦ ਉਸ ਦਾ ਪਰਿਵਾਰ ਕਾਫ਼ੀ ਖੁਸ਼ ਨਜ਼ਰ ਆ ਰਿਹਾ ਹੈ। ਪਹਿਲਾਂ ਇਨਸਾਨੀਅਤ ਸਮਾਜ ਸੇਵੀ ਸੰਸਥਾ ਵੱਲੋਂ ਦਵਿੰਦਰ ਦੇ ਸਾਰੇ ਇਲਾਜ ਦੀ ਸਾਰੀ ਜ਼ਿੰਮੇਵਾਰੀ ਲਈ ਗਈ ਸੀ।
ਦੱਸਣਯੋਗ ਹੈ ਕਿ ਕੁਵੈਤ ਦੇ ਇਕ ਹਸਪਤਾਲ ਦੇ ਆਈ. ਸੀ. ਯੂ. ਵਾਰਡ 'ਚ ਮੈਡੀਕਲ ਨਾਲੀਆਂ ਦੇ ਸਹਾਰੇ ਸਾਹ ਲੈ ਰਹੇ ਜ਼ਿਲ੍ਹਾ ਰੂਪਨਗਰ ਦੇ ਪਿੰਡ ਕਟਲੀ ਦੇ ਨੌਜਵਾਨ ਦਵਿੰਦਰ ਸਿੰਘ ਨੂੰ ਵਾਪਸ ਪੰਜਾਬ ਲਿਆਉਣ ਲਈ ਮਾਪਿਆਂ ਵੱਲੋਂ ਸਰਕਾਰੀ ਦਫ਼ਤਰਾਂ ਦੇ ਕਈ ਚੱਕਰ ਕੱਟੇ ਗਏ ਅਤੇ ਜਦੋਂ ਉਨ੍ਹਾਂ ਦੀ ਸੁਣਵਾਈ ਨਾ ਹੋਈ ਤਾਂ ਮੀਡੀਆ ਵੱਲੋਂ ਮਾਪਿਆਂ ਦੀ ਫਰਿਆਦ ਸਮਾਜਸੇਵੀ ਸੰਸਥਾ ਅਤੇ ਸਰਕਾਰ ਦੇ ਉੱਚ ਅਧਿਕਾਰੀਆਂ ਤੱਕ ਪਹੁੰਚਾਈ ਗਈ। ਜਿਸ ਦੇ ਬਾਅਦ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਅੱਗੇ ਆਈਆਂ, ਜਿਸ 'ਚ ਪਹਿਲਾਂ ਇਨਸਾਨੀਅਤ ਸਮਾਜ ਸੇਵੀ ਸੰਸਥਾ ਨੇ ਅਹਿਮ ਰੋਲ ਨਿਭਾਉਂਦੇ ਹੋਏ ਦਵਿੰਦਰ ਨੂੰ ਵਾਪਸ ਪੰਜਾਬ ਲਿਆਉਣ ਲਈ ਜ਼ਰੂਰੀ ਦਸਤਾਵੇਜ਼ ਤਿਆਰ ਕੀਤੇ ਅਤੇ ਆਰਥਿਕ ਤੌਰ 'ਤੇ ਵੀ ਮਦਦ ਕੀਤੀ। ਆਖ਼ਰ ਸਮਾਜ ਸੇਵੀ ਸੰਸਥਾਵਾਂ ਦੀ ਮਿਹਨਤ ਰੰਗ ਲਿਆਈ ਅਤੇ ਦਵਿੰਦਰ ਦਿੱਲੀ ਏਅਰਪੋਰਟ ਰਾਹੀਂ ਹੁਣ ਪੰਜਾਬ ਪਹੁੰਚ ਗਿਆ ਹੈ। ਜਿਸ ਨੂੰ ਲੈ ਕੇ ਦਵਿੰਦਰ ਦੇ ਮਾਪੇ ਕਾਫ਼ੀ ਖ਼ੁਸ਼ ਦਿਖਾਈ ਦਿੱਤੇ ਅਤੇ ਉਨ੍ਹਾਂ ਨੇ ਸਮਾਜ ਸੇਵੀ ਸੰਸਥਾਵਾਂ ਦਾ ਧੰਨਵਾਦ ਵੀ ਕੀਤਾ ।
ਇਹ ਵੀ ਪੜ੍ਹੋ: ਲੁਧਿਆਣਾ ਦੇ ਮੁਕਾਬਲੇ ਜਲੰਧਰ ਜ਼ਿਲ੍ਹੇ 'ਚ 'ਕੋਰੋਨਾ' ਦੀ ਰਫ਼ਤਾਰ ਦੁੱਗਣੀ, ਸਾਹਮਣੇ ਆਈ ਹੈਰਾਨ ਕਰਦੀ ਰਿਪੋਰਟ
ਦਵਿੰਦਰ ਦੇ ਘਰ ਪਹੁੰਚੇ ਪਹਿਲਾਂ ਇਨਸਾਨੀਅਤ ਸੰਸਥਾ ਦੇ ਪ੍ਰਧਾਨ ਅਤੇ ਵਲੰਟੀਅਰਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕਿਸ ਤਰ੍ਹਾਂ ਉਨ੍ਹਾਂ ਨੇ ਦਵਿੰਦਰ ਨੂੰ ਕੁਵੈਤ ਤੋਂ ਪੰਜਾਬ ਲਿਆਉਣ ਲਈ ਜੱਦੋ ਜਹਿਦ ਕੀਤੀ। ਦਵਿੰਦਰ ਨੂੰ ਕੁਵੈਤ ਤੋਂ ਸਟੈਚਰ 'ਤੇ ਹੀ ਦਿੱਲੀ ਲਿਆਂਦਾ ਗਿਆ, ਜਿਸ ਦੇ ਲਈ ਜਹਾਜ਼ 'ਚ ਵਿਸ਼ੇਸ਼ ਤੌਰ 'ਤੇ ਜਗ੍ਹਾ ਬਣਾਉਣ ਲਈ ਸੀਟਾਂ ਖੁੱਲ੍ਹੀਆਂ ਕੀਤੀਆਂ ਗਈਆਂ। ਮੌਕੇ 'ਤੇ ਮੌਜੂਦ ਪਿੰਡ ਦੇ ਸਰਪੰਚ ਕਮਲ ਸਿੰਘ ਵੱਲੋਂ ਵੀ ਧੰਨਵਾਦ ਕੀਤਾ ਗਿਆ।
ਜ਼ਿਕਰਯੋਗ ਹੈ ਕਿ 4 ਸਾਲ ਪਹਿਲਾਂ ਰੋਜ਼ੀ-ਰੋਟੀ ਕਮਾਉਣ ਅਤੇ ਸੁਨਹਿਰੇ ਭਵਿੱਖ ਦੀ ਤਲਾਸ਼ 'ਚ ਦਵਿੰਦਰ ਸਿੰਘ ਕੁਵੈਤ ਗਿਆ ਸੀ ਪਰ ਇਸੇ ਸਾਲ ਜਦੋਂ ਉਹ ਜਨਵਰੀ 'ਚ ਆਪਣੇ ਪਿੰਡ ਕਟਲੀ ਤੋਂ ਇਕ ਮਹੀਨੇ ਦੀ ਛੁੱਟੀ ਕੱਟ ਵਾਪਸ ਕੁਵੈਤ ਗਿਆ ਤਾਂ ਕੁਝ ਕੁ ਦਿਨ ਬਾਅਦ ਇਸ ਦੀ ਸਿਹਤ ਖਰਾਬ ਹੋ ਗਈ ਅਤੇ ਬੀਮਾਰੀ ਲਗਾਤਾਰ ਵਧਦੀ ਗਈ ਅਤੇ ਦਵਿੰਦਰ ਸਿੰਘ ਦੀ ਹਾਲਤ ਇਹ ਹੋ ਗਈ ਕਿ ਉਹ ਆਈ.ਸੀ. ਯੂ. 'ਚ ਮੈਡੀਕਲ ਨਾਲੀਆਂ ਦੇ ਸਹਾਰੇ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ ਹੈ। ਹੁਣ ਪਹਿਲਾਂ ਇਨਸਾਨੀਅਤ ਸੰਸਥਾ ਦਵਿੰਦਰ ਦੇ ਸਾਰੇ ਇਲਾਜ ਦਾ ਖਰਚਾ ਚੁੱਕੇਗੀ।
ਇਹ ਵੀ ਪੜ੍ਹੋ: ਲੁਧਿਆਣਾ ਦੇ ਮੁਕਾਬਲੇ ਜਲੰਧਰ ਜ਼ਿਲ੍ਹੇ 'ਚ 'ਕੋਰੋਨਾ' ਦੀ ਰਫ਼ਤਾਰ ਦੁੱਗਣੀ, ਸਾਹਮਣੇ ਆਈ ਹੈਰਾਨ ਕਰਦੀ ਰਿਪੋਰਟ
ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਨਾਮਣਾ ਖੱਟਣ ਵਾਲੀਆਂ 11 ਪ੍ਰਮੁੱਖ ਸਿੱਖ ਸ਼ਖ਼ਸੀਅਤਾਂ ਨੂੰ ਕੀਤਾ ਜਾ ਸਕਦਾ ਹੈ ਸਨਮਾਨਿਤ
NEXT STORY