ਰੋਪੜ (ਸੱਜਣ ਸੈਣੀ) : ਪੰਜਾਬ ਸਰਕਾਰ ਵਲੋਂ ਨਵਾਂ ਮੋਟਰ ਵ੍ਹੀਕਲ ਐਕਟ ਸੂਬੇ 'ਚ ਲਾਗੂ ਕਰ ਦਿੱਤਾ ਗਿਆ ਹੈ, ਜਿਸ ਤੋਂ ਬਾਅਦ ਚਲਾਨ ਅੱਗੇ ਨਾਲੋਂ ਦੁੱਗਣੇ ਮਹਿੰਗੇ ਹੋ ਗਏ ਹਨ। ਇਸ ਦੀ ਘੁੰਡ ਚੁਕਾਈ ਰੋਪੜ ਪੁਲਸ ਵਲੋਂ ਮੋਟਾ ਚਲਾਨ ਕੱਟ ਕੀਤੀ ਗਈ। ਇਥੇ ਇੱਥੇ ਕੁਝ ਨੌਜਵਾਨ ਜੀਪ 'ਤੇ ਸਵਾਰ ਹੋ ਕੇ ਜਾ ਰਹੇ ਸਨ ਕਿ ਨਾਕਾ ਵੇਖ ਕੇ ਉਨ੍ਹਾਂ ਨੇ ਜੀਪ ਭਜਾ ਲਈ। ਪੁਲਸ ਨੇ ਪਿੱਛਾ ਕਰਕੇ ਜਦੋਂ ਇਨ੍ਹਾਂ ਨੂੰ ਕਾਬੂ ਕੀਤਾ ਤਾਂ ਗੱਡੀ ਮਾਲਕ ਨੌਜਵਾਨ ਕੋਈ ਵੀ ਕਾਗਜ਼ਾਤ ਨਹੀਂ ਵਿਖਾ ਸਕਿਆ, ਜਿਸ ਤੋਂ ਬਾਅਦ ਪੁਲਸ ਨੇ ਉਸ ਦੀ 40 ਹਜ਼ਾਰ ਦਾ ਚਲਾਨ ਕੱਟ ਦਿੱਤਾ। ਇਸ ਉਪਰੰਤ ਪੁਲਸ ਨੇ ਜੀਪ ਨੂੰ ਵੀ ਕਬਜ਼ੇ 'ਚ ਲੈ ਲਿਆ।
ਇਥੇ ਦੱਸ ਦੇਈਏ ਕਿ ਵੀਰਵਾਰ ਨੂੰ ਇਸ ਬਾਰੇ ਸੂਬੇ ਦੇ ਟਰਾਂਸਪੋਰਟ ਵਿਭਾਗ ਵਲੋਂ ਨੋਟੀਫਿਕੇਸ਼ਨ ਜਾਰੀ ਕਰ ਦਿੱਤੀ ਗਈ ਹੈ। ਨਵੀਂ ਨੋਟੀਫਿਕੇਸ਼ਨ ਮੁਤਾਬਕ ਚਾਲਾਨ ਕਰੀਬ ਦੁੱਗਣੇ ਹੋ ਗਏ ਹਨ ਅਤੇ ਇਸ ਨੋਟੀਫਿਕੇਸ਼ਨ ਨੂੰ ਫੌਰੀ ਤੌਰ 'ਤੇ ਲਾਗੂ ਕਰ ਦਿੱਤਾ ਗਿਆ ਹੈ।
ਇਸ ਨੋਟੀਫਿਕੇਸ਼ਨ ਦੇ ਮੁਤਾਬਕ ਇਸ ਤਰ੍ਹਾਂ ਚਾਲਾਨ ਲਾਏ ਗਏ ਹਨ—
ਟ੍ਰਿਪਲਿੰਗ ਲਈ 1000 ਰੁਪਏ
ਸੀਟ ਬੈਲਟ ਨਾ ਹੋਣ 'ਤੇ 1000 ਰੁਪਏ
ਬਿਨਾ ਹੈਲਮੈੱਟ ਦੇ 1000 ਰੁਪਏ
ਬਿਨਾਂ ਲਾਈਸੈਂਸ ਦੇ 5000 ਰੁਪਏ
ਬਿਨਾਂ ਇੰਸ਼ੋਰੈਂਸ ਦੇ ਪਹਿਲੀ ਵਾਰ 2000, ਦੂਜੀ ਵਾਰ 4000 ਰੁਪਏ
ਬਿਨਾਂ ਕਾਰਨ ਹਾਰਨ ਵਜਾਉਣ 'ਤੇ 2000 ਰੁਪਏ
ਰੈੱਡ ਲਾਈਟ ਜੰਪ ਕਰਨ 'ਤੇ 1000 ਰੁਪਏ
ਸ਼ਰਾਬ ਪੀ ਕੇ ਗੱਡੀ ਚਲਾਉਣ 'ਤੇ 10,000 ਰੁਪਏ
ਆਰ. ਸੀ. ਨਾ ਹੋਣ 'ਤੇ 5000 ਰੁਪਏ
ਗੱਡੀ ਚਲਾਉਂਦੇ ਸਮੇਂ ਮੋਬਾਇਲ ਸੁਣਨ 'ਤੇ 10,000 ਰੁਪਏ
ਓਵਰ ਲੋਡਿਡ ਵਾਹਨਾਂ 'ਤੇ 40,000 ਰੁਪਏ
ਬਲਵਿੰਦਰ ਬੈਂਸ ਨੇ 'ਗੁਰਦੁਆਰਾ ਮੰਗੂ ਮੱਠ' ਦਾ ਚੁੱਕਿਆ ਮੁੱਦਾ
NEXT STORY