ਜਲੰਧਰ : 25 ਦਸੰਬਰ ਨੂੰ ਕ੍ਰਿਸਮਿਸ ਡੇਅ ਦੇ ਮੱਦੇਨਜ਼ਰ ਇਸਾਈ ਭਾਈਚਾਰਾ 19 ਦਸੰਬਰ ਨੂੰ ਜਲੰਧਰ ਵਿਚ ਪਾਸਟਰ ਜਤਿੰਦਰ ਸਰੋਵਰ ਦੀ ਅਗਵਾਈ ਵਿਚ ਧਾਰਮਿਕ ਸ਼ੋਭਾਯਾਤਰਾ ਕੱਢਣ ਜਾ ਰਿਹਾ ਹੈ। ਇਹ ਸ਼ੋਭਾਯਾਤਰਾ "ਚਰਚ ਆਫ਼ ਸਾਈਨਸ ਐਂਡ ਵੰਡਰਜ਼" ਨਕੋਦਰ ਰੋਡ ਨੇੜੇ ਟੀ.ਵੀ. ਟਾਵਰ ਕਲੋਨੀ, ਖਾਂਬੜਾ ਕਲੋਨੀ ਜਲੰਧਰ ਤੋਂ ਸ਼ੁਰੂ ਹੋ ਕੇ ਜੀ.ਟੀ. ਰੋਡ ਖਾਂਬੜਾ-ਵਡਾਲਾ ਚੌਕ-ਸ਼੍ਰੀ ਗੁਰੂ ਰਵਿਦਾਸ ਚੌਕ-ਅੱਡਾ ਭਾਰਗੋ ਕੈਂਪ-ਡਾ. ਅੰਬੇਡਕਰ ਚੌਕ (ਨਕੋਦਰ ਚੌਕ) - ਲਵਲੀ ਸਵੀਟਸ - ਭਗਵਾਨ ਵਾਲਮੀਕਿ ਚੌਕ (ਜਯੋਤੀ ਚੌਕ) - ਸ਼੍ਰੀ ਰਾਮ ਚੌਕ (ਪੀ.ਐੱਨ.ਬੀ. ਚੌਕ) - ਲਵ ਕੁਸ਼ ਚੌਕ - ਫਗਵਾੜਾ ਗੇਟ - ਖਿੰਗੜਾ ਗੇਟ - ਅੱਡਾ ਹੁਸ਼ਿਆਰਪੁਰ - ਮਾਈ ਹੀਰਾਂ ਗੇਟ - ਪਟੇਲ ਚੌਕ 'ਤੇ ਸਮਾਪਤ ਹੋਵੇਗਾ। ਇਸ ਸ਼ੋਭਾਯਾਤਰਾ ਵਿਚ ਈਸਾਈ ਭਾਈਚਾਰੇ ਦੇ ਕਰੀਬ 18 ਤੋਂ 20 ਹਜ਼ਾਰ ਲੋਕਾਂ ਦੇ ਸ਼ਾਮਲ ਹੋਣ ਦੀ ਉਮੀਦ ਹੈ।
ਇਹ ਖ਼ਬਰ ਵੀ ਪੜ੍ਹੋ - ਦਾਊਦ ਇਬਰਾਹਿਮ ਨਾਲ ਜੁੜੀ ਵੱਡੀ ਖ਼ਬਰ, ਦਿੱਗਜ ਸਾਬਕਾ ਕ੍ਰਿਕਟਰ ਨੂੰ ਕੀਤਾ ਗਿਆ House Arrest!
ਇਸ ਸ਼ੋਭਾਯਾਤਰਾ ਨੂੰ ਧਿਆਨ ਵਿਚ ਰੱਖਦਿਆਂ ਆਵਾਜਾਈ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਟ੍ਰੈਫਿਕ ਪੁਲਸ ਕਮਿਸ਼ਨਰੇਟ ਜਲੰਧਰ ਵੱਲੋਂ ਸਵੇਰੇ 10 ਵਜੇ ਤੋਂ ਰਾਤ 10 ਵਜੇ ਤੱਕ ਹੇਠਾਂ ਦਿੱਤੇ ਪੁਆਇੰਟਾਂ 'ਤੇ ਟਰੈਫਿਕ ਡਾਇਵਰਟ ਕੀਤਾ ਗਿਆ ਹੈ।
ਡਾਇਵਰਟ ਕੀਤੇ ਗਏ ਰੂਟ
1. ਅੱਡਾ ਖਾਂਬਰਾ, 2. ਅੱਡਾ ਖੁਰਲਾ ਕਿੰਗਰਾ, 3. ਵਡਾਲਾ ਚੌਂਕ, 4. ਗੁਰੂ ਰਵਿਦਾਸ ਚੌਂਕ, 5. ਟੀ.ਪੁਆਇੰਟ ਖ਼ਾਲਸਾ ਸਕੂਲ, 6. ਡਾ. ਅੰਬੇਡਕਰ ਚੌਂਕ (ਨਕੋਦਰ ਚੌਂਕ), 7. ਭਗਵਾਨ ਵਾਲਮੀਕ ਚੌਂਕ (ਜਯੋਤੀ ਚੌਕ), 8. ਸ਼ੂ. -ਮਾਰਕੀਟ ਟੀ ਪੁਆਇੰਟ, 9. ਫਰੈਂਡਜ਼ ਸਿਨੇਮਾ ਚੌਕ, 10. ਸ਼੍ਰੀ ਰਾਮ ਚੌਕ (ਪੀ.ਐੱਨ.ਬੀ. ਚੌਕ), 11. ਪ੍ਰੈੱਸ ਕਲੱਬ ਚੌਕ ਤੋਂ ਸ਼ਾਸਤਰੀ ਚੌਕ ਵੱਲ, 12. ਮਿਲਾਪ ਚੌਕ ਪੁਲਸ ਡਿਵੀਜ਼ਨ ਨੰਬਰ 3 ਵੱਲ, 13. ਸ਼ਾਸਤਰੀ ਚੌਕ ਤੋਂ ਲਾਡੋਵਾਲੀ ਰੋਡ/ਕਚਹਿਰੀ ਚੌਕ ਵੱਲ, 14. ਫਰੈਂਡਸ ਸਿਨੇਮਾ ਚੌਕ, 15. ਪ੍ਰੀਤ ਹੋਟਲ ਮੋੜ ਨੇੜੇ, 16. ਸ਼ਕਤੀ ਨਗਰ ਪਾਰਵਤੀ ਜੈਨ ਸਕੂਲ ਨੇੜੇ ਬਸਤੀ ਅੱਡਾ ਚੌਂਕ ਵੱਲ, 17. ਟੀ ਪੁਆਇੰਟ ਜੇਲ੍ਹ ਚੌਂਕ, 18. ਕਪੂਰਥਲਾ ਚੌਂਕ, 19. ਵਰਕਸ਼ਾਪ ਚੌਂਕ, 20. ਸਾਈਂਦਾਸ ਸਕੂਲ ਮੋੜ ਦੇ ਸਾਹਮਣੇ ਗਰਾਊਂਡ ਫਾਟਕ, 21. ਅੱਡਾ ਟਾਂਡਾ ਰੇਲਵੇ ਫਾਟਕ, 22. ਅੱਡਾ ਹੁਸ਼ਿਆਰਪੁਰ ਗੇਟ ਆਦਿ।
ਇਹ ਖ਼ਬਰ ਵੀ ਪੜ੍ਹੋ - ਅਮਰੀਕਾ-ਕੈਨੇਡਾ ਤੋਂ ਆਏ ਪਰਿਵਾਰ ਦੀ ਗੱਡੀ ਨੂੰ PRTC ਦੀ ਬੱਸ ਨੇ ਮਾਰੀ ਟੱਕਰ, NRI ਔਰਤ ਦੀ ਮੌਤ
ਸ਼ੋਭਾ ਯਾਤਰਾ ਦੌਰਾਨ ਉਕਤ ਮਾਰਗ 'ਤੇ ਸਵੇਰੇ 10 ਵਜੇ ਤੋਂ ਰਾਤ 10 ਵਜੇ ਤਕ ਆਮ ਵਾਹਨਾਂ ਦੀ ਆਵਾਜਾਈ ਬੰਦ ਰਹੇਗੀ। ਵਾਹਨ ਚਾਲਕਾਂ ਅਤੇ ਜਨਤਾ ਨੂੰ ਬੇਨਤੀ ਕੀਤੀ ਗਈ ਹੈ ਕਿ ਟ੍ਰੈਫਿਕ ਜਾਮ ਤੋਂ ਬਚਣ ਲਈ 19 ਦਸੰਬਰ ਨੂੰ ਸ਼ੋਭਾ ਯਾਤਰਾ ਦੇ ਉਪਰੋਕਤ ਨਿਰਧਾਰਤ ਰੂਟ ਦੀ ਵਰਤੋਂ ਕਰਨ ਦੀ ਬਜਾਏ ਡਾਇਵਰਟ ਕੀਤੇ ਰੂਟਾਂ ਅਤੇ ਹੋਰ ਬਦਲਵੇਂ ਲਿੰਕ ਰੂਟਾਂ ਦੀ ਵਰਤੋਂ ਕੀਤੀ ਜਾਵੇ। ਇਸ ਸਬੰਧੀ ਵਧੇਰੇ ਜਾਣਕਾਰੀ ਅਤੇ ਸਹਾਇਤਾ ਲਈ ਈ.ਆਰ.ਐਸ. ਹੈਲਪਲਾਈਨ ਨੰਬਰ 0181-2227296 'ਤੇ ਕਾਲ ਕੀਤੀ ਜਾ ਸਕਦੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਅਮਰੀਕਾ-ਕੈਨੇਡਾ ਤੋਂ ਆਏ ਪਰਿਵਾਰ ਦੀ ਗੱਡੀ ਨੂੰ PRTC ਦੀ ਬੱਸ ਨੇ ਮਾਰੀ ਟੱਕਰ, NRI ਔਰਤ ਦੀ ਮੌਤ
NEXT STORY