ਫਿਰੋਜ਼ਪੁਰ (ਮਲਹੋਤਰਾ) : ਰੇਲਵੇ ਪ੍ਰੋਟੈਕਸ਼ਨ ਫੋਰਸ ਨੇ ਚੌਲ ਚੋਰੀ ਦੇ ਮਾਮਲੇ 'ਚ ਭਗੌੜੇ ਚੱਲ ਰਹੇ ਇੱਕ ਦੋਸ਼ੀ ਨੂੰ ਗ੍ਰਿਫ਼ਤਾਰ ਕੀਤਾ ਹੈ। ਆਰ. ਪੀ. ਐੱਫ. ਇੰਸਪੈਕਟਰ ਨੇ ਦੱਸਿਆ ਕਿ ਦੋਸ਼ੀ ਸਾਗਰ ਪੁੱਤਰ ਮਲਕੀਤ ਵਾਸੀ ਜੀਰਾ ਰੋਡ, ਫਿਰੋਜ਼ਪੁਰ ਸਿਟੀ ਅਤੇ ਇਸ ਦੇ ਕੁੱਝ ਸਾਥੀਆਂ ਦੇ ਖ਼ਿਲਾਫ਼ ਸਾਲ 2022 ਵਿਚ ਰੇਲਗੱਡੀਆਂ ਤੋਂ ਚੌਲ ਚੋਰੀ ਕਰਨ ਦਾ ਪਰਚਾ ਦਰਜ ਕੀਤਾ ਸੀ।
ਇਸ ਮਾਮਲੇ 'ਚ ਸਾਗਰ ਪਿਛਲੇ 6 ਮਹੀਨੇ ਤੋਂ ਭਗੌੜਾ ਚੱਲਦਾ ਆ ਰਿਹਾ ਹੈ। ਸੋਮਵਾਰ ਸੂਚਨਾ ਮਿਲੀ ਕਿ ਸਾਗਰ ਆਪਣੇ ਘਰ ਵਿਚ ਲੁਕ ਕੇ ਬੈਠਾ ਹੈ, ਟੀਮ ਨੇ ਤੁਰੰਤ ਉਥੇ ਛਾਪਾ ਮਾਰ ਕੇ ਉਕਤ ਸਾਗਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਦੋਸ਼ੀ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾ ਰਿਹਾ ਹੈ।
ਪੰਜਾਬ: ਇਨ੍ਹਾਂ ਦਵਾਈਆਂ 'ਤੇ ਲੱਗੀ ਰੋਕ, ਕੇਂਦਰ ਸਰਕਾਰ ਵੱਲੋਂ ਨੋਟੀਫਿਕੇਸ਼ਨ ਜਾਰੀ, ਕੈਮਿਸਟਾਂ ਨੂੰ ਦਿੱਤੇ ਨਿਰਦੇਸ਼
NEXT STORY