ਸਥਾਨਕ ਪੁਲਸ ਤੋਂ ਪੂਰੀ ਜਾਂਚ-ਪੜਤਾਲ ਅਤੇ ਪੁਸ਼ਟੀ ਕਰਵਾਏ ਬਿਨਾਂ ਘਰਾਂ ’ਚ ਨੌਕਰ-ਨੌਕਰਾਣੀਆਂ ਰੱਖਣ ਨਾਲ ਕਈ ਵਾਰ ਵੱਡੀਆਂ ਅਣਸੁਖਾਵੀਆਂ ਘਟਨਾਵਾਂ ਵਾਪਰ ਰਹੀਆਂ ਹਨ। ਅਪਰਾਧੀ ਸੁਭਾਅ ਦੇ ਲੋਕ ਘਰੇਲੂ ਨੌਕਰ ਬਣ ਕੇ ਲੋਕਾਂ ਦੇ ਘਰਾਂ ’ਚ ਐਂਟਰੀ ਕਰਦੇ ਹਨ ਅਤੇ ਘਰ ’ਚ ਰੱਖੀ ਨਕਦੀ ਤੇ ਗਹਿਣਿਆਂ ਆਦਿ ਦਾ ਸੁਰਾਗ ਲਗਾਉਣ ਤੋਂ ਬਾਅਦ ਮੌਕਾ ਮਿਲਦੇ ਹੀ ਸਭ ਕੁਝ ਲੁੱਟ ਕੇ ਫਰਾਰ ਹੋ ਜਾਂਦੇ ਹਨ, ਜਿਨ੍ਹਾਂ ਦੀਅਾਂ ਇਸੇ ਸਾਲ ਦੇ ਪਿਛਲੇ ਕੁਝ ਮਹੀਨਿਆਂ ’ਚ ਸਾਹਮਣੇ ਆਈਆਂ ਘਟਨਾਵਾਂ ਹੇਠ ਲਿਖੇ ਅਨੁਸਾਰ ਦਰਜ ਹਨ :
* 2 ਮਾਰਚ ਨੂੰ ‘ਲਖਨਊ’ (ਉੱਤਰ ਪ੍ਰਦੇਸ਼) ’ਚ ਆਈ.ਏ.ਐੱਸ. ਅਧਿਕਾਰੀ ‘ਨੀਲੇਸ਼ ਸਿੰਘ’ ਦੇ ਘਰੋਂ 10 ਲੱਖ ਰੁਪਏ ਨਕਦ ਅਤੇ 50 ਲੱਖ ਰੁਪਏ ਦੇ ਸੋਨੇ-ਚਾਂਦੀ ਤੇ ਹੀਰਿਆਂ ਦੇ ਗਹਿਣੇ ਚੋਰੀ ਕਰਨ ਦੇ ਦੋਸ਼ ’ਚ ਉਨ੍ਹਾਂ ਦੇ ਘਰੇਲੂ ਡਰਾਈਵਰ ‘ਰਾਜਿੰਦਰ ਸ਼ਰਮਾ’ ਨੂੰ ਗ੍ਰਿਫ਼ਤਾਰ ਕਰ ਕੇ ਉਸ ਤੋਂ ਚੋਰੀਸ਼ੁਦਾ ਸਾਮਾਨ ਬਰਾਮਦ ਕੀਤਾ ਗਿਆ।
* 4 ਮਾਰਚ ਨੂੰ ‘ਜੈਪੁਰ’ (ਰਾਜਸਥਾਨ) ਦੇ ਸਾਂਗਾਨੇਰ ’ਚ ਇਕ ਡਾਕਟਰ ਦੇ ਇੱਥੇ 10 ਸਾਲ ਤੋਂ ਕੰਮ ਕਰ ਰਹੇ ਘਰੇਲੂ ਨੌਕਰ ‘ਸੁਮਿਤ’ ਨੇ ਡਾਕਟਰ ’ਤੇ ਆਪਣਾ ਭਰੋਸਾ ਕਾਇਮ ਕਰਨ ਤੋਂ ਬਾਅਦ ਉਸ ਦੇ ਇੱਥੋਂ 50 ਲੱਖ ਰੁਪਏ ਚੁਰੀ ਕਰ ਲਏ ਅਤੇ ਫਰਾਰ ਹੋ ਗਿਆ। ਕੁਝ ਮਹੀਨਿਆਂ ਬਾਅਦ ਪੁਲਸ ਨੇ ਦੋਸ਼ੀ ਨੌਕਰ ‘ਸੁਮਿਤ’ ਅਤੇ ਉਸ ਦੀ ਸਹਿਯੋਗੀ ਨੌਕਰਾਣੀ ‘ਸੀਮਾ’ ਨੂੰ ਗ੍ਰਿਫ਼ਤਾਰ ਕਰ ਲਿਆ।
* 25 ਜੁਲਾਈ ਨੂੰ ‘ਦਿੱਲੀ’ ਦੇ ਰੋਹਿਣੀ ਇਲਾਕੇ ’ਚ ਸਥਿਤ ਇਕ ਮਕਾਨ ’ਚ ਕੰਮ ਕਰਨ ਵਾਲੀ ਘਰੇਲੂ ਨੌਕਰਾਣੀ ਨੇ ਆਪਣੇ 2 ਰਿਸ਼ਤੇਦਾਰਾਂ ਨਾਲ ਮਿਲ ਕੇ ਆਪਣੇ ਮਾਲਕਾਂ ਦੇ ਮਕਾਨ ’ਚੋਂ ਲੱਖਾਂ ਰੁਪਏ ਦੇ ਗਹਿਣੇ ਚੁਰਾੀ ਕਰ ਲਏ। ਇਸ ਸਿਲਸਿਲੇ ’ਚ ਪੁਲਸ ਨੇ ਨੌਕਰਾਣੀ, ਉਸ ਦੇ 2 ਰਿਸ਼ਤੇਦਾਰਾਂ ਅਤੇ ਇਕ ਜ਼ੌਹਰੀ ਨੂੰ ਗ੍ਰਿਫ਼ਤਾਰ ਕੀਤਾ। ਪੁਲਸ ਨੇ ਦੱਸਿਆ ਕਿ ਔਰਤ ਨੂੰ ਨੌਕਰੀ ’ਤੇ ਰੱਖਦੇ ਸਮੇਂ ਘਰ ਵਾਲਿਆਂ ਨੇ ਉਸਦੀ ਪੁਲਸ ਵੈਰੀਫਿਕੇਸ਼ਨ ਨਹੀਂ ਕਰਵਾਈ ਸੀ।
* 30 ਅਗਸਤ ਦੀ ਰਾਤ ਨੂੰ ‘ਫਰੂਖਾਬਾਦ’ (ਉੱਤਰ ਪ੍ਰਦੇਸ਼) ਦੇ ਮੁਹੱਲਾ ਸਾਹਿਬਗੰਜ ’ਚ ਇਕ ਕਾਰਖਾਨੇ ਦੇ ਮਾਲਕ ਦੇ ਘਰ ’ਚ ਹੋਈ ਚੋਰੀ ਦੇ ਮਾਮਲੇ ’ਚ ਘਰ ’ਚ ਕੰਮ ਕਰਨ ਵਾਲੇ ਇਕ ਨਾਬਾਲਗ ਨੌਕਰ ਸਮੇਤ 4 ਵਿਆਕਤੀਅਾਂ ਨੂੰ ਗ੍ਰਿਫ਼ਤਾਰ ਕਰ ਕੇ ਪੁਲਸ ਨੇ ਉਨ੍ਹਾਂ ਕੋਲੋਂ ਚੁਰੀ ਕੀਤੀਅਾਂ 14 ਚੂੜੀਆਂ, 13 ਹਾਰ, 6 ਝੁਮਕੇ, 18 ਅੰਗੂਠੀਆਂ ਅਤੇ 14,000 ਰੁਪਏ ਨਕਦ ਬਰਾਮਦ ਕੀਤੇ।
* 8 ਸਤੰਬਰ ਨੂੰ ‘ਹੈਦਰਾਬਾਦ’ (ਤੇਲੰਗਾਨਾ) ਦੇ ਇਕ ਕਾਰੋਬਾਰੀ ਦੇ ਘਰੋਂ 20 ਲੱਖ ਰੁਪਏ ਦੇ ਗਹਿਣੇ ਚੋਰੀ ਕਰਨ ਵਾਲੇ ਨੌਕਰ ‘ਸੁਬੋਧ ਕੁਮਾਰ’ ਨੂੰ ਪੁਲਸ ਨੇ ‘ਬਿਹਾਰ ਸ਼ਰੀਫ਼’ (ਬਿਹਾਰ) ’ਚੋਂ ਗ੍ਰਿਫ਼ਤਾਰ ਕੀਤਾ।
* 17 ਸਤੰਬਰ ਨੂੰ ‘ਦਿੱਲੀ’ ਦੇ ‘ਤਿਮਾਰਪੁਰ’ ’ਚ 22 ਸਾਲਾ ਘਰੇਲੂ ਨੇਪਾਲੀ ਨੌਕਰ ਨੂੰ ਪੁਲਸ ਨੇ ਇਕ ਮਕਾਨ ’ਚੋਂ 3 ਕਰੋੜ ਰੁਪਏ ਦੇ ਸੋਨੇ-ਹੀਰੇ ਦੇ ਗਹਿਣੇ ਚਰੀ ਕਰਨ ਦੇ ਦੋਸ਼ ’ਚ ਗ੍ਰਿਫ਼ਤਾਰ ਕੀਤਾ, ਜੋ ਨੇਪਾਲ ’ਚ ਕੈਫ਼ੇ ਖੋਲ੍ਹਣ ਲਈ ਪੈਸੇ ਇਕੱਠੇ ਕਰਨ ਦੀ ਯੋਜਨਾ ਬਣਾ ਰਿਹਾ ਸੀ।
* 27 ਸਤੰਬਰ ਨੂੰ ‘ਹਾਪੁੜ’ (ਉੱਤਰ ਪ੍ਰਦੇਸ਼) ’ਚ ਇਕ ਵਪਾਰੀ ਦੇ ਘਰ ’ਚ ਕੰਮ ਕਰਨ ਵਾਲੇ ਇਕ ਨੌਕਰ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਉਸ ਦੇ ਘਰੋਂ ਇਕ ਮੋਟਰਸਾਈਕਲ ਅਤੇ ਲਗਭਗ 5 ਕੁਇੰਟਲ ਸਰ੍ਹੋਂ ਤੇ ਹਜ਼ਾਰਾਂ ਰੁਪਏ ਦੀ ਨਕਦੀ ’ਤੇ ਹੱਥ ਸਾਫ਼ ਕਰ ਦਿੱਤਾ।
* 27 ਸਤੰਬਰ ਨੂੰ ਹੀ ‘ਕੋਲਕਾਤਾ’ (ਪੱਛਮੀ ਬੰਗਾਲ) ਦੇ ‘ਨੈਹਾਟੀ’ ਇਲਾਕੇ ’ਚ ਇਕ ਘਰੇਲੂ ਨੌਕਰਾਣੀ ਅਤੇ ਉਸ ਦੇ ਪਤੀ ਨੂੰ ਇਕ ਰਿਟਾਇਰਡ ਰੇਲਵੇ ਕਰਮਚਾਰੀ ਦੇ ਬੈਂਕ ਖਾਤੇ ’ਚੋਂ ਲਗਭਗ 1 ਕਰੋੜ ਰੁਪਏ ਕੱਢਣ ਅਤੇ ਗਹਿਣੇ ਚਰੀ ਕਰਨ ਦੇ ਦੋਸ਼ ’ਚ ਗ੍ਰਿਫ਼ਤਾਰ ਕੀਤਾ ਗਿਆ।
* ਅਤੇ ਹੁਣ 27 ਸਤੰਬਰ ਨੂੰ ਹੀ ‘ਲੁਧਿਆਣਾ’ (ਪੰਜਾਬ) ’ਚ ‘ਨੀਰਜ ਸਚਦੇਵਾ’ ਨਾਂ ਦੇ ਵਿਅਕਤੀ ਦੇ ਘਰ ’ਚ ਕੰਮ ਕਰਨ ਵਾਲੇ ਨੌਕਰ ‘ਅਰਜੁਨ’ ਅਤੇ ਉਸ ਦੀ ਪਤਨੀ ‘ਮਾਇਆ’ ਨੇ ਉਸ ਦੇ ਦੁੱਧ ’ਚ ਨਸ਼ੀਲਾ ਪਦਾਰਥ ਮਿਲਾ ਦਿੱਤਾ ਅਤੇ ਉਸ ਨੂੰ ਬੇਹੋਸ਼ ਕਰਨ ਤੋਂ ਬਾਅਦ ਘਰ ਦੀ ਤਿਜੌਰੀ ’ਚੋਂ 2.5 ਲੱਖ ਰੁਪਏ ਨਕਦ ਅਤੇ 105 ਗ੍ਰਾਮ ਸੋਨੇ-ਚਾਂਦੀ ਦੇ ਗਹਿਣੇ ਲੈ ਕੇ ਫਰਾਰ ਹੋ ਗਏ। ਇਸ ਸਿਲਸਿਲੇ ’ਚ ਪੁਲਸ ਨੇ ‘ਨੀਰਜ ਸਚਦੇਵਾ’ ਦੀ ਸ਼ਿਕਾਇਤ ’ਤੇ ਦੋਹਾਂ ਦੇ ਵਿਰੁੱਧ ਸ਼ਿਕਾਇਤ ਦਰਜ ਕੀਤੀ ਹੈ।
ਨੌਕਰ-ਨੌਕਰਾਣੀਆਂ ਦੇ ਪੂਰੇ ਅਤੇ-ਪਤੇ ਦੀ ਪੁਸ਼ਟੀ ਕੀਤੇ ਬਿਨਾਂ ਹੀ ਨੌਕਰੀ ’ਤੇ ਰੱਖ ਲੈਣ ਦੇ ਕਾਰਨ ਵਾਰਦਾਤ ਸੁਲਝਾਉਣ ’ਚ ਦਿੱਕਤ ਆਉਂਦੀ ਹੈ। ਜੇਕਰ ਪੁਲਸ ਦੇ ਰਿਕਾਰਡ ’ਚ ਅਜਿਹੇ ਲੋਕਾਂ ਦੀ ਜਾਣਕਾਰੀ ਪਹਿਲਾਂ ਤੋਂ ਹੀ ਮੌਜੂਦ ਰਹੇ ਤਾਂ ਉਨ੍ਹਾਂ ’ਤੇ ਪੁਲਸ ਦੀ ਨਜ਼ਰ ਰਹਿਣ ਨਾਲ ਅਜਿਹੀਆਂ ਘਟਨਾਵਾਂ ਤੋਂ ਬਚਣ ਦੀ ਸੰਭਾਵਨਾ ਵਧ ਜਾਂਦੀ ਹੈ। ਇਸ ਲਈ ਨੌਕਰ ਰੱਖਣ ਤੋਂ ਪਹਿਲਾਂ ਉਨ੍ਹਾਂ ਦੇ ਨਾਂ, ਪਤੇ, ਮੋਬਾਈਲ ਨੰਬਰ ਆਦਿ ਦੀ ਸਥਾਨਕ ਪੁਲਸ ਤੋਂ ਜਾਂਚ-ਪੜਤਾਲ ਜ਼ਰੂਰ ਕਰਵਾ ਲੈਣੀ ਚਾਹੀਦੀ ਹੈ।
— ਵਿਜੇ ਕੁਮਾਰ
ਭਾਰਤ ’ਚ ਜਬਰ-ਜ਼ਨਾਹ : ਲਾਪਰਵਾਹੀ ਜਾਂ ਚੌਕਸੀ ਦੀ ਅਸਫ਼ਲਤਾ ?
NEXT STORY